ਭਰੇ ਬਜ਼ਾਰ ਇਕੱਲੇ ਮੁੰਡੇ ਦਾ ਚੁੱਕਿਆ ਟਾਈਮ, ਸਭ ਦੇ ਸਾਹਮਣੇ ਮੁੰਡੇ ਦਾ ਕੀਤਾ ਇਹ ਹਾਲ

ਸੂਬੇ ਵਿਚ ਦਿਨ ਦਿਹਾੜੇ ਵਾਪਰ ਰਹੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਮਾੜੇ ਅਨਸਰਾਂ ਨੂੰ ਪੁਲਿਸ ਦੀ ਕੋਈ ਪਰਵਾਹ ਨਹੀਂ। ਇਹ ਵਿਅਕਤੀ ਬੇਝਿਜਕ ਹੋ ਕੇ ਮਾੜੇ ਕੰਮ ਕਰਨ ਲੱਗ ਪਏ ਹਨ। ਨਾਭਾ ਦੀ ਸਰਕੂਲਰ ਰੋਡ ਤੇ 4 ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਖਿੱਚ ਧੂਹ ਕੀਤੀ। ਉਸ ਦੇ ਸਰੀਰ ਤੇ ਕਾਫ਼ੀ ਜ਼ਿਆਦਾ ਗਿਣਤੀ ਵਿਚ ਤਿੱ-ਖੀ ਚੀਜ਼ ਦੇ ਵਾਰ ਕੀਤੇ ਗਏ। ਨੌਜਵਾਨ ਦੀ ਹਾਲਤ ਨੂੰ ਦੇਖ ਕੇ ਕਿਸੇ ਹੋਰ ਨੇ ਹੀ ਉਸ ਨੂੰ ਹਸਪਤਾਲ ਭਰਤੀ ਕਰਵਾਇਆ।

ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ। ਹਸਪਤਾਲ ਵਿੱਚ ਭਰਤੀ ਨੌਜਵਾਨ ਦੇ ਪਰਿਵਾਰ ਦੀ ਇਕ ਔਰਤ ਮੈਂਬਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਮੁਹੱਲੇ ਵਿੱਚ ਪੁਲਿਸ ਵਾਲੇ ਕਿਸੇ ਦਾ ਘਰ ਪੁੱਛਣ ਲਈ ਆਏ ਸਨ। ਪੁਲਿਸ ਨੂੰ ਉਨ੍ਹਾਂ ਨੇ ਘਰ ਦੱਸ ਦਿੱਤਾ। ਜਿਸ ਕਰਕੇ ਪੁਲਿਸ ਦੇ ਜਾਣ ਪਿੱਛੋਂ ਉਸ ਘਰ ਵਾਲਿਆਂ ਨੇ ਇਸ ਔਰਤ ਦੀ ਬੇਟੀ ਨੂੰ ਬਹੁਤ ਜ਼ਿਆਦਾ ਮੰਦਾ ਬੋਲਿਆ ਅਤੇ ਚੁੱਕ ਲੈਣ ਤੱਕ ਦੀ ਗੱਲ ਆਖ ਦਿੱਤੀ। ਇਨ੍ਹਾਂ ਵਿਅਕਤੀਆਂ ਦੇ ਨਾਮ ਸੋਨੂੰ ਅਤੇ ਸੰਜੇ ਆਦਿ ਦੱਸੇ ਜਾਂਦੇ ਹਨ।

ਔਰਤ ਨੇ ਦੱਸਿਆ ਹੈ ਕਿ ਇਹ ਵਿਅਕਤੀ ਅਮਲ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੋਵੇਂ ਪਰਿਵਾਰਾਂ ਦੀ ਰਿਹਾਇਸ਼ ਅਜੈਬ ਕਲੋਨੀ ਵਿੱਚ ਦੱਸੀ ਜਾਂਦੀ ਹੈ। ਔਰਤ ਦਾ ਦੋਸ਼ ਹੈ ਕਿ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਧੱਕਾ ਹੋ ਚੁੱਕਾ ਹੈ ਪਰ ਉਨ੍ਹਾ ਦੀ ਸੁਣਵਾਈ ਨਹੀਂ ਹੋਈ। ਮਿਲੀ ਜਾਣਕਾਰੀ ਮੁਤਾਬਕ ਜਿਸ ਨੌਜਵਾਨ ਦੇ ਸੱ ਟਾਂ ਲੱਗੀਆਂ ਹਨ, ਉਸ ਨੇ ਪੁਲਿਸ ਨੂੰ ਸੱ ਟਾਂ ਲਾਉਣ ਵਾਲਿਆਂ ਦਾ ਘਰ ਦੱਸ ਦਿੱਤਾ ਸੀ। ਜਿਸ ਤੋਂ ਗੱਲ ਇੱਥੋਂ ਤਕ ਵਧ ਗਈ।

ਇਕ ਵਿਅਕਤੀ ਨੇ ਦੱਸਿਆ ਹੈ ਕਿ 4 ਬੰਦੇ ਆਏ, ਇਹ ਨੌਜਵਾਨ ਕਰਿਆਨੇ ਦੀ ਦੁਕਾਨ ਅੰਦਰ ਚਲਾ ਗਿਆ। ਉਨ੍ਹਾਂ ਚਾਰਾਂ ਨੇ ਇਸ ਨੌਜਵਾਨ ਤੇ ਤਿੱ-ਖੀ ਚੀਜ਼ ਨਾਲ ਬਹੁਤ ਜ਼ਿਆਦਾ ਵਾਰ ਕੀਤੇ ਅਤੇ ਇਹ ਨੌਜਵਾਨ ਡਿੱਗ ਪਿਆ। ਇਹ ਚਾਰੇ ਨੌਜਵਾਨ ਦੌੜ ਗਏ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਨਸਾਨੀਅਤ ਦੇ ਤੌਰ ਤੇ ਇਸ ਨੌਜਵਾਨ ਨੂੰ ਹਸਪਤਾਲ ਪਹੁੰਚਾ ਦਿੱਤਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਬੱਬੀ ਪੁੱਤਰ ਸੀਤਾ ਰਾਮ ਨਿਵਾਸੀ ਅਜੈਬ ਕਲੋਨੀ ਨਾਭਾ ਦੇ ਕਿਸੇ ਨੇ ਸੱਟਾਂ ਲਾ ਦਿੱਤੀਆਂ ਹਨ।

ਮਾਮਲੇ ਦੀ ਇਤਲਾਹ ਮਿਲਣ ਤੇ ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਨੇ ਵਾਹਨ ਦਾ ਪ੍ਰਬੰਧ ਕਰ ਕੇ ਬੱਬੀ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਭਰਤੀ ਕਰਵਾ ਦਿੱਤਾ ਹੈ। ਜਿੱਥੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਸਰਕੂਲਰ ਰੋਡ ਤੇ ਵਾਪਰੀ ਹੈ। ਉਹ ਨਹੀਂ ਜਾਣਦੇ ਸੱਟਾਂ ਕਿਸ ਚੀਜ਼ ਨਾਲ ਲਾਈਆਂ ਗਈਆਂ ਹਨ? ਇਸ ਵਿਅਕਤੀ ਦੇ ਬਿਆਨਾਂ ਤੋਂ ਬਾਅਦ ਹੀ ਪੁਲਿਸ ਕੋਈ ਕਾਰਵਾਈ ਅਮਲ ਵਿਚ ਲਿਆ ਸਕਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *