16 ਸਾਲ ਦੀ ਕੁੜੀ ਤੇ ਡਿੱਗਿਆ ਬਿਜਲੀ ਦਾ ਖੰਬਾ, ਸਕੂਲ ਜਾਂਦੀ ਕੁੜੀ ਨਾਲ ਹੋਇਆ ਮਾੜਾ ਕੰਮ

ਇਨਸਾਨ ਨਾਲ ਕਦੋਂ ਕੀ ਹੋ ਜਾਵੇ? ਕੁਝ ਕਿਹਾ ਨਹੀਂ ਜਾ ਸਕਦਾ। ਹਾਲਾਤ ਕਿਸੇ ਪਾਸੇ ਵੀ ਮੋੜਾ ਕੱਟ ਸਕਦੇ ਹਨ। ਬਠਿੰਡਾ ਦੇ ਇੱਕ ਪਿੰਡ ਤੋਂ ਰੂਹ ਨੂੰ ਝੰਜੋੜ ਦੇਣ ਵਾਲੀ ਖਬਰ ਸੁਣਨ ਨੂੰ ਮਿਲੀ ਹੈ। ਜਿੱਥੇ 16 ਸਾਲ ਦੀ ਇਕ ਲੜਕੀ ਦੀ ਜਾਨ ਚਲੀ ਗਈ ਹੈ। ਇਹ ਲੜਕੀ ਅਮਨਦੀਪ ਕੌਰ 11ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਸਕੂਲ ਜਾ ਰਹੀ ਸੀ। ਰਸਤੇ ਵਿੱਚ ਖੜ੍ਹਾ ਇੱਕ ਬਿਜਲੀ ਦਾ ਖੰਭਾ ਟੁੱਟ ਕੇ ਉਸ ਦੇ ਉੱਤੇ ਡਿੱਗ ਪਿਆ ਅਤੇ ਲੜਕੀ ਅੱਖਾਂ ਮੀਟ ਗਈ।

ਪਰਿਵਾਰ ਦੀ ਔਰਤ ਨੇ ਦੱਸਿਆ ਹੈ ਕਿ ਅਮਨਦੀਪ ਕੌਰ ਸਕੂਲ ਜਾ ਰਹੀ ਸੀ। ਰਸਤੇ ਵਿਚ 2 ਖੰਭੇ ਇਕੱਠੇ ਖੜ੍ਹੇ ਹਨ। ਇਨ੍ਹਾਂ ਵਿੱਚੋਂ ਇਕ ਖੰਭਾ ਅਮਨਦੀਪ ਕੌਰ ਤੇ ਡਿੱਗ ਪਿਆ ਅਤੇ ਉਸ ਦੀ ਜਾਨ ਚਲੀ ਗਈ। ਇਸ ਔਰਤ ਦਾ ਕਹਿਣਾ ਹੈ ਕਿ ਦੂਸਰਾ ਖੰਭਾ ਵੀ ਹਿੱਲਦਾ ਹੈ ਅਤੇ ਡਿੱਗ ਸਕਦਾ ਹੈ। ਕਿਰਨਜੀਤ ਸਿੰਘ ਗਹਿਰੀ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਮ੍ਰਿਤਕ ਲੜਕੀ ਮਹਿੰਦਰ ਸਿੰਘ ਦੀ ਧੀ ਸੀ। ਇਹ ਇੱਕ ਗ਼ਰੀਬ ਪਰਿਵਾਰ ਹੈ।

ਅਮਨਦੀਪ ਕੌਰ 11ਵੀਂ ਜਮਾਤ ਵਿੱਚ ਪੜ੍ਹਦੀ ਸੀ। ਅਮਨਦੀਪ ਕੌਰ ਸਕੂਲ ਜਾਣ ਲਈ ਗਲੀ ਵਿੱਚ ਤੁਰੀ ਜਾ ਰਹੀ ਸੀ। ਕਿਸੇ ਫੰਕਸ਼ਨ ਦੇ ਸੰਬੰਧ ਵਿਚ ਉਸ ਨੂੰ ਸਕੂਲ ਬੁਲਾਇਆ ਗਿਆ ਸੀ। ਬਾਕੀ ਲੜਕੀਆਂ ਅੱਗੇ ਲੰਘ ਗਈਆਂ ਸਨ ਅਤੇ ਇਹ ਪਿੱਛੇ ਰਹਿ ਗਈ ਸੀ। ਕਿਰਨਜੀਤ ਸਿੰਘ ਦੇ ਦੱਸਣ ਮੁਤਾਬਕ ਜਦੋਂ ਇਹ ਲੜਕੀ ਖੰਭੇ ਨੇੜੇ ਤੋਂ ਲੰਘਣ ਲੱਗੀ ਤਾਂ ਖੰਭਾ ਟੁੱਟ ਕੇ ਉਸ ਦੇ ਉੱਤੇ ਡਿੱਗ ਪਿਆ। ਜਿਸ ਨਾਲ ਲੜਕੀ ਦਮ ਤੋੜ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਖੰਭੇ ਡਿੱਗੇ ਹਨ ਅਤੇ ਹੋਰ ਡਿੱਗਣ ਵਾਲੇ ਹਨ। ਜੇਕਰ ਵਿਭਾਗ ਨੇ ਪਹਿਲਾਂ ਹੀ ਖੰਭੇ ਬਦਲੇ ਹੁੰਦੇ ਤਾਂ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਦੀਆਂ ਨਜ਼ਰਾਂ ਵਿਚ ਪਾਵਰਕਾਮ ਤੇ ਪਰਚਾ ਦਰਜ ਕਰਨਾ ਬਣਦਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਇਨਸਾਫ਼ ਦੇ ਤੌਰ ਤੇ ਮੁਆਵਜ਼ਾ ਦਿੱਤਾ ਜਾਵੇ। ਜਿਹੜੀ ਕਮਜ਼ੋਰ ਖੰਭੇ ਖੜ੍ਹੇ ਹਨ, ਉਨ੍ਹਾਂ ਨੂੰ ਬਦਲਿਆ ਜਾਵੇ ਤਾਂ ਕਿ ਕੋਈ ਹੋਰ ਹਾਦਸਾ ਨਾ ਵਾਪਰ ਸਕੇ। ਹਰ ਕੋਈ ਇਸ ਘਟਨਾ ਤੇ ਅਫਸੋਸ ਜਤਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *