ਅੰਮ੍ਰਿਤਸਰ ਤੋਂ ਆਈ ਇੱਕ ਹੋਰ ਮਾੜੀ ਖਬਰ, ਜੇ ਹਾਲੇ ਵੀ ਨਾ ਸੰਭਲੇ ਤਾਂ ਹੋ ਜਾਣੀ ਦੇਰ

ਮੁਲਕ ਦੇ ਹਾਲਾਤ ਇੱਕ ਵਾਰ ਫੇਰ ਕੋਰੋਨਾ ਕਾਰਨ ਬਦਲਦੇ ਨਜ਼ਰ ਆ ਰਹੇ ਹਨ। ਹਰ ਰੋਜ਼ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਅੱਜ ਮੁਲਕ ਵਿੱਚ 1 ਲੱਖ 17 ਹਜ਼ਾਰ ਨਵੇਂ ਮਾਮਲੇ ਦੇਖੇ ਗਏ ਹਨ। ਜਿਸ ਕਰਕੇ ਲੋਕਾਂ ਵਿੱਚ ਹਲਚਲ ਪੈ ਗਈ ਹੈ। ਪਿਛਲੇ ਸਮੇਂ ਵਿਚ ਕੋਰੋਨਾ ਕਾਲ ਦੌਰਾਨ ਅਸੀਂ ਬਹੁਤ ਘਾਟਾ ਖਾ ਚੁੱਕੇ ਹਾਂ। ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਸਹਿਣਾ ਪਿਆ ਹੈ। ਕਈ ਪਾਸੇ ਤਾਂ ਓਮੀ ਕਰੋਨ ਦੇ ਮਾਮਲੇ ਵੀ ਦੇਖੇ ਗਏ ਹਨ।

ਇਟਲੀ ਤੋਂ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਉੱਤੇ ਆਈਆਂ ਉਡਾਣਾਂ ਕਾਰਨ ਤਰਥੱਲੀ ਮਚ ਗਈ ਹੈ। ਪਹਿਲੇ ਦਿਨ 125 ਯਾਤਰੀ ਕੋਰੋਨਾ ਪਾਜ਼ੇਟਿਵ ਮਿਲੇ। ਅਗਲੇ ਦਿਨ ਫੇਰ ਇਟਲੀ ਤੋਂ 2 ਉਡਾਣਾਂ ਆਈਆਂ। ਇਨ੍ਹਾਂ ਉਡਾਣਾਂ ਵਿੱਚ ਆਏ ਯਾਤਰੀਆਂ ਵਿੱਚ 285 ਵਿੱਚੋਂ 173 ਯਾਤਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਹਾਲਾਂਕਿ 86 ਵਿਅਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਇਨ੍ਹਾਂ ਯਾਤਰੀਆਂ ਨੂੰ ਆਈਸੋਲੇਟ ਕੀਤਾ ਗਿਆ ਹੈ।

ਜਲੰਧਰ ਜ਼ਿਲ੍ਹੇ ਵਿੱਚ ਇੱਕ ਦਿਨ ਵਿੱਚ ਹੀ 255, ਪਟਿਆਲਾ ਵਿੱਚ 831 ਅਤੇ ਲੁਧਿਆਣਾ ਵਿੱਚ 345 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਲੁਧਿਆਣਾ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਇੱਕ ਹਜਾਰ ਤੋਂ ਉਪਰ ਦੱਸੀ ਜਾ ਰਹੀ ਹੈ। ਲੁਧਿਆਣਾ ਵਿੱਚ ਮਾਈਕਰੋ ਕੰਟੋਨਮੈਂਟ ਜ਼ੋਨ ਬਣਾਏ ਗਏ ਹਨ।

ਪ੍ਰਸ਼ਾਸਨ ਦੁਆਰਾ ਜਨਤਾ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਸਮਾਜਕ ਦੂਰੀ ਬਣਾ ਕੇ ਰੱਖੀ ਜਾਵੇ। ਕੇਂਦਰ ਸਰਕਾਰ ਨੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਨੋਟਿਸ ਜਾਰੀ ਕੀਤਾ ਹੈ ਕਿ ਹਰ ਯਾਤਰੀ ਨੂੰ 5 ਦਿਨਾਂ ਲਈ ਆਈਸੋਲੇਟ ਰਹਿਣਾ ਪਵੇਗਾ। ਇਨ੍ਹਾਂ ਦੀ ਰਿਪੋਰਟ ਭਾਵੇਂ ਪਾਜ਼ੇਟਿਵ ਹੋਵੇ ਭਾਵੇਂ ਨੈਗੇਟਿਵ। ਇਸ ਤੋਂ 8 ਦਿਨਾਂ ਬਾਅਦ ਫੇਰ ਇਨ੍ਹਾਂ ਦਾ ਟੈਸਟ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *