ਅੱਧੀ ਰਾਤ ਨੂੰ ਸਕੂਟਰੀ ਤੇ 2 ਮੁੰਡੇ ਆਏ ਵੱਡਾ ਕਾਂਡ ਕਰਨ, ਮੁਹੱਲੇ ਵਾਲਿਆਂ ਦੇ ਉੱਡ ਗਏ ਹੋਸ਼

ਬਟਾਲਾ ਦੇ ਨਿਊ ਅਨੰਦ ਵਿਹਾਰ ਵਿੱਚ ਸ਼ਿਵ ਸੈਨਾ ਦੇ ਸ਼ਹਿਰੀ ਉੱਪ ਪ੍ਰਧਾਨ ਦੇ ਗੇਟ ਤੇ ਗੋ-ਲੀ-ਆਂ ਚੱਲਣ ਦੀ ਖਬਰ ਨੇ ਪ੍ਰਸ਼ਾਸਨ ਦਾ ਧਿਆਨ ਖਿੱਚਿਆ ਹੈ। ਘਟਨਾ ਰਾਤ ਦੇ 2 ਵਜੇ ਦੀ ਦੱਸੀ ਜਾਂਦੀ ਹੈ। ਇਹ ਵਿਅਕਤੀ ਐਕਟਿਵਾ ਤੇ ਸਵਾਰ ਹੋ ਕੇ ਆਏ ਸਨ। ਸ਼ਹਿਰੀ ਉੱਪ ਪ੍ਰਧਾਨ ਜਸਵਿੰਦਰ ਕੁਮਾਰ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਜਥੇਬੰਦੀ ਦੇ ਇਕ ਆਗੂ ਨੇ ਇਸ ਮਾਮਲੇ ਤੇ ਨਰਾਜਗੀ ਜ਼ਾਹਰ ਕੀਤੀ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪੁਲਿਸ ਨੂੰ ਫੋਨ ਕੀਤੇ ਜਾਣ ਦੇ ਬਾਵਜੂਦ ਵੀ ਪੁਲਿਸ ਢਾਈ ਘੰਟੇ ਬਾਅਦ ਆਈ ਹੈ।

ਇਸ ਵਿਅਕਤੀ ਨੇ ਸਪਸ਼ਟ ਕੀਤਾ ਹੈ ਕਿ ਉਹ 5 ਦਿਨ ਪੁਲਿਸ ਦੀ ਕਾਰਵਾਈ ਦੀ ਉਡੀਕ ਕਰਨਗੇ। ਜੇਕਰ ਪੁਲਿਸ ਨੇ 5 ਦਿਨਾਂ ਦੇ ਅੰਦਰ ਮਾਮਲਾ ਟ੍ਰੇਸ ਨਾ ਕੀਤਾ ਤਾਂ ਉਨ੍ਹਾਂ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ। ਉਪ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਘਟਨਾ ਰਾਤ ਦੇ 2 ਵਜੇ ਵਾਪਰੀ ਹੈ। ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਿਸੇ ਤੇ ਸ਼ੱ-ਕ ਵੀ ਨਹੀਂ ਹੈ ਅਤੇ ਨਾ ਹੀੁ ਉਨ੍ਹਾਂ ਦੀ ਕਿਸੇ ਨਾਲ ਲਾਗ ਡਾਟ ਹੈ। ਉਨ੍ਹਾ ਨੇ ਪੁਲਿਸ ਤੋਂ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਨਿਊ ਆਨੰਦ ਵਿਹਾਰ ਇਲਾਕੇ ਵਿਚ ਜਸਵਿੰਦਰ ਕੁਮਾਰ ਦੇ ਘਰ ਦੇ ਦਰਵਾਜ਼ੇ ਤੇ ਕਿਸੇ ਨਾ ਮਲੂਮ ਵਿਅਕਤੀਆਂ ਨੇ 3 ਫੈ-ਰ ਕੀਤੇ ਹਨ। ਇਸ ਪਰਿਵਾਰ ਦੇ ਗੁਆਂਢੀਆਂ ਦੇ ਲੱਗੇ ਕੈਮਰੇ ਵਿਚ 2 ਬੰਦੇ ਆਉਂਦੇ ਦਿਖਾਈ ਦਿੰਦੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੋਰ ਕੈਮਰੇ ਵੀ ਚੈੱਕ ਕੀਤੇ ਹਨ। ਉਨ੍ਹਾ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 50 ਫ਼ੀਸਦੀ ਅ-ਸ-ਲਾ ਤਾਂ ਲੋਕਾਂ ਕੋਲੋਂ ਜਮ੍ਹਾਂ ਕਰਵਾ ਲਿਆ ਗਿਆ ਹੈ ਅਤੇ ਬਾਕੀ ਵੀ ਜਮ੍ਹਾਂ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਇਹ ਘਟਨਾਵਾਂ ਬੰਦ ਹੋ ਜਾਣਗੀਆਂ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.