ਸ਼ਰੇਆਮ ਨੌਜਵਾਨ ਨਾਲ ਹੋਈ ਵੱਡੀ ਜੱਗੋਂ ਤੇਰਵੀਂ, ਪਾਪੀਆਂ ਨੇ ਬੁਝਾਅ ਦਿੱਤਾ 30 ਸਾਲਾ ਚਿਰਾਗ

ਜ਼ਿਲ੍ਹਾ ਤਰਨਤਾਰਨ ਵਿੱਚ ਲਗਾਤਾਰ ਗਲਤ ਘਟਨਾਵਾਂ ਵਾਪਰ ਰਹੀਆਂ ਹਨ। ਕਦੇ ਬੈਂਕ ਵਿਚੋਂ ਪੈਸੇ ਹਥਿਆ ਲਏ ਜਾਂਦੇ ਹਨ। ਕਦੇ ਕਿਸੇ ਵਪਾਰੀ ਦੀ ਜਾਨ ਲੈ ਲਈ ਜਾਂਦੀ ਹੈ। ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੈਰੋਂ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਰਲਾਲ ਸਿੰਘ ਗੁੱਗੂ ਨਾਮ ਦੇ ਨੌਜਵਾਨ ਦੀ ਕਿਸੇ ਨਾਮਲੂਮ ਵਿਅਕਤੀਆਂ ਨੇ ਜਾਨ ਲੈ ਲਈ ਹੈ। ਗੁਰਲਾਲ ਸਿੰਘ ਸਰਕਾਰੀ ਹਸਪਤਾਲ, ਕੈਰੋਂ ਦੇ ਸਾਹਮਣੇ ਗੁਰੂ ਰਾਮਦਾਸ ਮੈਡੀਕਲ ਸਟੋਰ ਨਾਮ ਦੀ ਦੁਕਾਨ ਕਰਦਾ ਸੀ।

ਇਸ ਤੋਂ ਬਿਨਾਂ ਉਹ ਫਾਰਮਾਸਿਸਟ ਹੋਣ ਕਾਰਨ ਐਂਬੂਲੈਂਸ 108 ਤੇ ਡਾਕਟਰ ਵਜੋਂ ਵੀ ਕੰਮ ਕਰਦਾ ਸੀ। ਗੁਰਲਾਲ ਸਿੰਘ ਦੀ ਮ੍ਰਿਤਕ ਦੇਹ ਪੋ ਸ ਟ ਮਾ ਰ ਟ ਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਰੱਖੀ ਗਈ ਹੈ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪ੍ਰਭਜੀਤ ਸਿੰਘ ਨਾਮ ਦੇ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਗੁਰਲਾਲ ਸਿੰਘ ਦੇ ਮਾਤਾ ਪਿਤਾ ਨਹੀਂ ਹਨ। ਦੋਵੇਂ ਹੀ ਭਰਾ ਨੇਡ਼ੇ ਨੇਡ਼ੇ ਰਹਿੰਦੇ ਹਨ। ਇਨ੍ਹਾਂ ਦੇ ਪਿਤਾ ਦਾ ਨਾਮ ਸੁਖਦੇਵ ਸਿੰਘ ਅਤੇ ਮਾਤਾ ਦਾ ਨਾਮ ਕੁਲਦੀਪ ਕੌਰ ਸੀ।

ਪ੍ਰਭਜੀਤ ਸਿੰਘ ਦੇ ਦੱਸਣ ਮੁਤਾਬਕ ਗੁਰਲਾਲ ਸਿੰਘ 7-8 ਸਾਲ ਤੋਂ ਐਂਬੂਲੈਂਸ 108 ਤੇ ਡਾਕਟਰ ਵਜੋਂ ਕੰਮ ਕਰਦਾ ਸੀ। ਕੈਰੋਂ ਸਿਵਲ ਹਸਪਤਾਲ ਦੇ ਸਾਹਮਣੇ ਉਸ ਦਾ ਆਪਣਾ ਮੈਡੀਕਲ ਸਟੋਰ ਵੀ ਸੀ। ਉਸ ਦੇ ਕਈ ਗੋਲੀਆਂ ਲੱਗੀਆਂ ਹਨ। ਜੈਮਲ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਮ੍ਰਿਤਕ ਗੁਰਲਾਲ ਸਿੰਘ ਉਨ੍ਹਾਂ ਦੀ ਭੂਆ ਦਾ ਲੜਕਾ ਸੀ। ਜਿਸ ਦੀ ਕਿਸੇ ਨਾਮਲੂਮ ਵਿਅਕਤੀਆਂ ਨੇ ਜਾਨ ਲੈ ਲਈ ਹੈ। ਜੈਮਲ ਸਿੰਘ ਨੇ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਪਤਾ ਲਗਾ ਕੇ ਉਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਮ੍ਰਿਤਕ ਦੇ ਸਬੰਧੀਆਂ ਨੂੰ ਇਨਸਾਫ਼ ਮਿਲੇ।

ਵਿਧਾਨ ਸਭਾ ਹਲਕਾ ਪੱਟੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੁੱਲਰ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਗਲਤ ਘਟਨਾਵਾਂ ਵਾਪਰ ਰਹੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਫੇਲ੍ਹ ਹੋ ਚੁੱਕੇ ਹਨ। ਉਨ੍ਹਾਂ ਨੇ ਸਥਾਨਕ ਵਿਧਾਇਕ ਦੀ ਵੀ ਨੁਕਤਾਚੀਨੀ ਕੀਤੀ ਅਤੇ ਪਿਛਲੇ ਕੁਝ ਸਮੇਂ ਦੌਰਾਨ ਹਲਕਾ ਪੱਟੀ ਵਿਚ ਵਾਪਰੀਆਂ ਮਾੜੀਆਂ ਘਟਨਾਵਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇ 4 ਗੋਲੀਆਂ ਲੱਗੀਆਂ ਹਨ। ਉਨ੍ਹਾਂ ਨੂੰ ਖੋਲ ਮਿਲੇ ਹਨ। ਪੁਲਿਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *