ਅਚਾਨਕ ਪੈ ਗਈ ਬਹੁਤ ਜਿਆਦਾ ਬਰਫ, ਕਾਰਾਂ ਅੰਦਰ ਹੀ ਠੰਡ ਨਾਲ ਹੋਈਆਂ 16 ਮੋਤਾਂ

ਦਿਲ ਨੂੰ ਝੰਜੋੜ ਦੇਣ ਵਾਲੀ ਇਹ ਖ਼ਬਰ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਸਬੰਧਿਤ ਹੈ। ਜਿੱਥੇ 16 ਲੋਕਾਂ ਦੀ ਠੰਢ ਕਾਰਨ ਜਾਨ ਚਲੀ ਗਈ। ਇਨ੍ਹਾਂ ਵਿੱਚੋਂ 8 ਮੈਂਬਰ ਇਕ ਹੀ ਪਰਿਵਾਰ ਨਾਲ ਸਬੰਧਤ ਸਨ। ਇਹ ਹਾਦਸਾ ਇਸਲਾਮਾਬਾਦ ਤੋਂ 45 ਕਿਲੋਮੀਟਰ ਦੂਰ ਉੱਤਰ ਵਾਲੇ ਪਾਸੇ ਪਹਾੜੀ ਸ਼ਹਿਰ ਮੂਰੀ ਵਿੱਚ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਸ਼ਹਿਰ ਵਿੱਚ ਹਰ ਸਾਲ 10 ਲੱਖ ਦੇ ਕਰੀਬ ਸੈਲਾਨੀ ਆਉਂਦੇ ਹਨ। ਇਸ ਵਾਰ ਵੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਸੈਲਾਨੀ ਆਏ ਸਨ।

ਇੱਥੇ ਬਹੁਤ ਜ਼ਿਆਦਾ ਬਰਫ ਪੈ ਗਈ। ਇਨ੍ਹਾਂ ਲੋਕਾਂ ਨੇ ਆਪਣੀਆਂ ਗੱਡੀਆਂ ਵਿਚ ਬੈਠ ਕੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਤਾਪਮਾਨ ਬਹੁਤ ਜ਼ਿਆਦਾ ਘਟ ਗਿਆ। ਤਾਪਮਾਨ ਮਨਫੀ 8 ਡਿਗਰੀ ਤੇ ਪਹੁੰਚ ਗਿਆ ਅਤੇ ਕਈ ਕਈ ਫੁੱਟ ਬਰਫ਼ ਪੈ ਗਈ। ਗੱਡੀਆਂ ਵੀ ਬਰਫ਼ ਵਿੱਚ ਹੀ ਜੰਮ ਕੇ ਰਹਿ ਗਈਆਂ। ਜਿਸ ਦੇ ਸਿੱਟੇ ਵਜੋਂ 16 ਵਿਅਕਤੀ ਗੱਡੀਆਂ ਵਿੱਚ ਹੀ ਠੰਢ ਕਾਰਨ ਸਦਾ ਦੀ ਨੀਂਦ ਸੌਂ ਗਏ। ਇਨ੍ਹਾਂ ਦੀਆਂ ਮਿ੍ਤਕ ਦੇਹਾਂ ਠੰਢ ਨਾਲ ਆਕੜੀਆਂ ਪਈਆਂ ਸਨ।

ਇਨ੍ਹਾਂ ਵਿੱਚੋਂ 8 ਮੈਂਬਰ ਇਸਲਾਮਾਬਾਦ ਦੇ ਇਕ ਪੁਲਿਸ ਅਧਿਕਾਰੀ ਦੇ ਪਰਿਵਾਰ ਦੇ ਦੱਸੇ ਜਾਂਦੇ ਹਨ। ਪ੍ਰਸ਼ਾਸਨ ਦੁਆਰਾ ਬਚਾਅ ਕਾਰਜ ਆਰੰਭ ਦਿੱਤੇ ਗਏ ਹਨ। ਸਰਦੀਆਂ ਦੇ ਦਿਨਾਂ ਵਿਚ ਬਰਫਬਾਰੀ ਦਾ ਮਜ਼ਾ ਲੈਣ ਲਈ ਸਾਡੇ ਮੁਲਕ ਵਿੱਚ ਵੀ ਬਹੁਤ ਸਾਰੇ ਸੈਲਾਨੀ ਪਹਾੜੀ ਖੇਤਰਾਂ ਵੱਲ ਜਾਂਦੇ ਹਨ। ਕੁਝ ਇਸ ਤਰ੍ਹਾਂ ਹੀ ਮੌਜ ਮਸਤੀ ਕਰਨ ਲਈ ਇਹ ਪਰਿਵਾਰ ਵੀ ਮੂਰੀ ਵਿਖੇ ਗਏ ਸਨ। ਉਨ੍ਹਾਂ ਦੀਆਂ ਉਮੀਦਾਂ ਦੇ ਉਲਟ ਬਹੁਤ ਜ਼ਿਆਦਾ ਬਰਫ ਪੈ ਜਾਣ ਕਾਰਨ ਇਨ੍ਹਾਂ ਨੂੰ ਆਪਣੀ ਜਾਨ ਗੁਆਉਣੀ ਪੈ ਗਈ।

Leave a Reply

Your email address will not be published. Required fields are marked *