ਕਾਰਾਂ ਵਿਚਕਾਰ ਪਈ ਮੋਟੀ ਬੋਰੀ ਨੇ ਪੁਲਿਸ ਦੇ ਸੁਕਾਏ ਸਾਹ, ਦੇਖੋ ਬੋਰੀ ਚੋਂ ਕੀ ਮਿਲਿਆ

ਕਈ ਵਾਰ ਸ਼ੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਹੜੀਆਂ ਉਤਸੁਕਤਾ ਤਾਂ ਬਹੁਤ ਪੈਦਾ ਕਰਦੀਆਂ ਹਨ ਪਰ ਵਿੱਚੋਂ ਕੁਝ ਨਹੀਂ ਨਿਕਲਦਾ। ਅਜਿਹੀ ਹੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ ਨੇ ਪੁਲਿਸ ਨੂੰ ਭਾਜੜਾਂ ਪਾ ਦਿੱਤੀਆਂ। ਅਸਲ ਵਿੱਚ ਕਿਸੇ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਕਾਰਾਂ ਦੇ ਵਿਚਕਾਰ ਇੱਕ ਹਰੇ ਰੰਗ ਦੀ ਬੋਰੀ ਪਈ ਹੈ। ਇਹ ਬੋਰੀ ਲਾਵਾਰਸ ਹੈ ਅਤੇ ਬੋਰੀ ਵਿਚ ਕੋਈ ਗਲਤ ਚੀਜ਼ ਹੋ ਸਕਦੀ ਹੈ।

ਮੁਲਕ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹਨ, ਉਨ੍ਹਾਂ ਨੂੰ ਦੇਖਦੇ ਹੋਏ ਜਨਤਾ ਦਾ ਪੁਲਿਸ ਨੂੰ ਇਤਲਾਹ ਦੇਣਾ ਕੁਦਰਤੀ ਹੈ। ਇਤਲਾਹ ਮਿਲਣ ਤੇ ਪੁਲਿਸ ਵੀ ਜਾਂਚ ਲਈ ਆਉਂਦੀ ਹੈ। ਅੱਗੇ ਪਿੱਛੇ ਪੁਲਿਸ ਦੇ 3 ਮੁਲਾਜ਼ਮ ਇਸ ਬੋਰੀ ਕੋਲ ਪਹੁੰਚਦੇ ਹਨ। ਇਨ੍ਹਾਂ ਵਿੱਚ 2 ਮੁਲਾਜ਼ਮ ਅੱਗੇ ਹਨ ਅਤੇ ਇੱਕ ਪਿੱਛੇ ਹੈ। ਜੱਕੋ ਤੱਕੀ ਵਿੱਚ ਜਦੋਂ ਮੁਲਾਜ਼ਮ ਬੋਰੀ ਨੂੰ ਹੱਥ ਪਾਉਂਦਾ ਹੈ ਤਾਂ ਬੋਰੀ ਵਿਚ ਹਿਲਜੁਲ ਹੁੰਦੀ ਹੈ। ਪੁਲਿਸ ਵਾਲੇ ਇਕਦਮ ਠਠੰਬਰ ਜਾਂਦੇ ਹਨ। ਬੋਰੀ ਦੇ ਹਿੱਲਣ ਨਾਲ ਉਨ੍ਹਾਂ ਨੂੰ ਝਟਕਾ ਲੱਗਾ ਪਰ ਅਗਲੇ ਹੀ ਪਲ ਉੱਥੇ ਹਾਸਾ ਮੱਚ ਗਿਆ।

ਅਸਲ ਵਿੱਚ ਬੋਰੀ ਵਿਚ ਇਕ ਵਿਅਕਤੀ ਸੌਂ ਰਿਹਾ ਸੀ। ਜੋ ਹੁਣ ਉੱਠ ਕੇ ਬੈਠ ਗਿਆ। ਜਦੋਂ ਤੋਂ ਲੋਕਾਂ ਨੇ ਇਹ ਬੋਰੀ ਪਈ ਦੇਖੀ ਸੀ, ਇਸ ਵਿੱਚ ਕੋਈ ਹਿਲਜੁਲ ਨਹੀਂ ਸੀ। ਇਸ ਤੋਂ ਬਾਅਦ ਲੋਕਾਂ ਨੇ ਇਸ ਦੀ ਇਤਲਾਹ ਪੁਲਿਸ ਨੂੰ ਦੇ ਦਿੱਤੀ ਪਰ ਜਦੋਂ ਪੁਲਿਸ ਜਾਂਚ ਲਈ ਪਹੁੰਚੀ ਤਾਂ ਉਨ੍ਹਾਂ ਨਾਲ ਕਲੋਲ ਹੋ ਗਈ। ਇਹ ਵੀਡੀਓ ਕਿੱਥੋਂ ਦੀ ਹੈ? ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਹ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *