ਨਾਮੀ ਹੇਅਰ ਸਟਾਈਲਿਸ਼ ਦੀ ਗੰਦੀ ਕਰਤੂਤ, ਔਰਤ ਦੀ ਵਾਲ ਕਟਿੰਗ ਸਮੇਂ ਕੀਤੀ ਨੀਚ ਹਰਕਤ

ਅਜੋਕਾ ਜ਼ਮਾਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਕੋਈ ਵੀ ਖ਼ਬਰ ਕੁਝ ਹੀ ਸਮੇਂ ਵਿੱਚ ਦੁਨੀਆਂ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤਕ ਪਹੁੰਚ ਜਾਂਦੀ ਹੈ। ਫੇਰ ਕਿਸੇ ਵਿਅਕਤੀ ਦੀ ਬੱਲੇ ਬੱਲੇ ਜਾਂ ਥੱਲੇ ਥੱਲੇ ਹੋਣ ਵਿੱਚ ਸਮਾਂ ਨਹੀਂ ਲੱਗਦਾ। ਸੋਸ਼ਲ ਮੀਡੀਆ ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਗਈ, ਜਿਸ ਵਿਚ ਇਕ ਵਿਅਕਤੀ ਇਕ ਢਾਬੇ ਤੇ ਰੋਟੀ ਬਣਾਉਂਦੇ ਸਮੇਂ ਰੋਟੀ ਤੇ ਥੁੱਕ ਰਿਹਾ ਸੀ। ਉਸ ਦੀ ਇਸ ਹਰਕਤ ਨੂੰ ਦੇਖ ਕੇ ਉਨ੍ਹਾਂ ਲੋਕਾਂ ਨੂੰ ਵੱਡਾ ਝਟਕਾ ਲੱਗਾ, ਜੋ ਇਸ ਹੋਟਲ ਵਿਚ ਰੋਟੀ ਖਾਂਦੇ ਰਹੇ ਹਨ।

ਕਾਫੀ ਸਾਰੇ ਲੋਕ ਇਸ ਹੋਟਲ ਵਿੱਚ ਪਹੁੰਚ ਗਏ ਅਤੇ ਇਸ ਵਿਅਕਤੀ ਨਾਲ ਸਵਾਲ ਜਵਾਬ ਕੀਤੇ। ਹੁਣ ਇੱਕ ਹੋਰ ਵਿਅਕਤੀ ਦੀ ਇਕ ਵੀਡੀਓ ਸਾਹਮਣੇ ਆਈ ਹੈ। ਇਹ ਵਿਅਕਤੀ ਕਿਸੇ ਔਰਤ ਦੇ ਵਾਲਾਂ ਦੀ ਕਟਿੰਗ ਕਰ ਰਿਹਾ ਹੈ। ਕਟਿੰਗ ਕਰਦੇ ਵਕਤ ਉਹ ਇਸ ਔਰਤ ਦੇ ਸਿਰ ਵਿੱਚ ਥੁੱਕ ਦਿੰਦਾ ਹੈ। ਇਹ ਵਿਅਕਤੀ ਮਸ਼ਹੂਰ ਹੇਅਰ ਡਰੈਸਰ ਜਾਵੇਦ ਹਬੀਬ ਹੈ। ਜਿਸ ਔਰਤ ਦੇ ਵਾਲਾਂ ਵਿੱਚ ਥੁੱਕਿਆ ਗਿਆ ਹੈ, ਉਸ ਦਾ ਨਾਮ ਪੂਜਾ ਗੁਪਤਾ ਦੱਸਿਆ ਜਾ ਰਿਹਾ ਹੈ।

ਇਸ ਔਰਤ ਨੂੰ ਸ਼ਿ-ਕ-ਵਾ ਹੈ ਕਿ ਜਨਤਕ ਤੌਰ ਤੇ ਉਸ ਦੀ ਬੇ-ਇੱ-ਜ਼-ਤੀ ਕੀਤੀ ਗਈ ਹੈ। ਵੀਡੀਓ ਮੁਜ਼ੱਫਰਨਗਰ ਦੀ ਦੱਸੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਦਾ ਪਤਾ ਲਗਾ ਰਹੀ ਹੈ ਕਿ ਘਟਨਾ ਕਿੱਥੋਂ ਦੀ ਹੈ ਤਾਂ ਕਿ ਇਸ ਵਿਅਕਤੀ ਤੇ ਕਾਰਵਾਈ ਕੀਤੀ ਜਾ ਸਕੇ। ਇਸ ਵੀਡੀਓ ਨੂੰ ਦੇਖ ਕੇ ਲੋਕ ਵੱਖ ਵੱਖ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵਾਇਰਲ ਵੀਡੀਓ ਬਾਰੇ

Leave a Reply

Your email address will not be published. Required fields are marked *