ਨਿਹੰਗ ਸਿੰਘ ਤੇ ਭਾਜਪਾ ਵਰਕਰ ਹੋਏ ਆਹਮੋ ਸਾਹਮਣੇ, ਭਰੇ ਬਜਾਰ ਹੋਇਆ ਜਬਰਦਸਤ ਹੰਗਾਮਾ

ਲੁਧਿਆਣਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਇਕੱਠੇ ਹੋ ਕੇ ਰੋ-ਸ ਪ੍ਰ-ਦ-ਰ-ਸ਼-ਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਸ਼ਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਸਨ ਤਾਂ ਇਕ ਨਿਹੰਗ ਸਿੰਘ ਨੇ ਆ ਕੇ ਉਨ੍ਹਾਂ ਨੂੰ ਉੱਚਾ ਨੀਵਾਂ ਬੋਲਿਆ। ਉਨ੍ਹਾਂ ਨੇ ਨਿਹੰਗ ਸਿੰਘ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਗ਼-ਲ-ਤ ਸ਼ਬਦਾਵਲੀ ਬੋਲਣ ਦੇ ਦੋਸ਼ ਲਗਾਏ ਹਨ। ਜਦੋਂ 5 ਤਾਰੀਖ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਵਿਖੇ ਰੱਖੀ ਗਈ ਰੈਲੀ ਵਿੱਚ ਪਹੁੰਚਣਾ ਸੀ ਤਾਂ

ਉਹ ਰੈਲੀ ਵਾਲੇ ਸਥਾਨ ਤੇ ਨਹੀਂ ਸਨ ਪਹੁੰਚ ਸਕੇ। ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਪ੍ਰਧਾਨ ਮੰਤਰੀ ਦਾ ਰਸਤਾ ਰੋਕਿਆ ਗਿਆ ਹੈ। ਜਿਸ ਕਰਕੇ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਕਿਸੇ ਉੱਚ ਅਧਿਕਾਰੀ ਨੂੰ ਇਹ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਸੁਨੇਹਾ ਦੇ ਦੇਣ ਕਿ ਪ੍ਰਧਾਨ ਮੰਤਰੀ ਠੀਕ ਠਾਕ ਵਾਪਸ ਜਾ ਰਹੇ ਹਨ।

ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਪੱਧਰ ਤੇ ਰੋਸ ਧਰਨੇ ਦੇਣ ਦਾ ਪ੍ਰੋਗਰਾਮ ਬਣਾਇਆ। ਹੁਣ ਧਰਨਾ ਦੇ ਰਹੇ ਇਨ੍ਹਾਂ ਲੋਕਾਂ ਦਾ ਦੋਸ਼ ਹੈ ਕਿ ਇਕ ਨਿਹੰਗ ਸਿੰਘ ਨੇ ਉਨ੍ਹਾਂ ਦੇ ਧਰਨੇ ਵਿਚ ਆ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨਾਲ ਵੀ ਸ਼ਿਕਵਾ ਹੈ ਕਿ ਪੁਲਿਸ ਨੇ ਉਸ ਨਿਹੰਗ ਸਿੰਘ ਤੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਉਸ ਨੂੰ ਉੱਥੇ ਤੋਂ ਭੇਜ ਦਿੱਤਾ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਰਸਤੇ ਵਿੱਚ ਕੋਈ ਰੁਕਾਵਟ ਲਈ ਸੂਬੇ ਦੇ ਡੀਜੀਪੀ ਅਤੇ ਮੁੱਖ ਮੰਤਰੀ ਜ਼ਿੰਮੇਵਾਰ ਹਨ।

ਇਨ੍ਹਾਂ ਲੋਕਾਂ ਨੇ ਇਸ ਨੂੰ ਪੰਜਾਬ ਸਰਕਾਰ ਦੀ ਸਾ-ਜ਼ਿ-ਸ਼ ਕਰਾਰ ਦਿੱਤਾ ਹੈ। ਇੱਕ ਵਿਅਕਤੀ ਦੇ ਦੱਸਣ ਮੁਤਾਬਕ ਪੰਜਾਬ ਪੁਲਿਸ ਦਾ ਵਤੀਰਾ ਵੀ ਉਨ੍ਹਾਂ ਨਾਲ ਸਹੀ ਨਹੀਂ ਹੈ। ਪੁਲਿਸ ਨੂੰ ਨਿਹੰਗ ਸਿੰਘ ਤੇ ਕਾਰਵਾਈ ਕਰਨੀ ਚਾਹੀਦੀ ਸੀ। ਪੁਲਿਸ ਉਲਟਾ ਉਨ੍ਹਾਂ ਨੂੰ ਹੀ ਚੁੱਪ ਕਰਵਾ ਰਹੀ ਹੈ। ਉਨ੍ਹਾਂ ਨੇ ਸੂਬਾ ਸਰਕਾਰ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਦੋਸ਼ ਲਗਾਏ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.