ਅਮਰੀਕਾ ਦੇ ਹਵਾਈ ਅੱਡੇ ਤੇ ਬਜ਼ੁਰਗ ਸਿੱਖ ਡਰਾਈਵਰ ਨਾਲ ਖੁੱਲੇਆਮ ਹੋਇਆ ਧੱਕਾ, ਦੇਖੋ ਕਿਵੇਂ ਉਤਾਰੀ ਪੱਗ

ਸੰਸਾਰ ਤੇ ਜਿੰਨੇ ਵੀ ਧਰਮ ਹਨ, ਸਾਰੇ ਹੀ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੰਦੇ ਹਨ। ਇਸ ਦੇ ਬਾਵਜੂਦ ਵੀ ਲੋਕ ਇੱਕ ਦੂਜੇ ਨਾਲ ਵਿਤਕਰਾ ਕਰਦੇ ਹਨ। ਅਮਰੀਕਾ ਤੋਂ ਆਈ ਇੱਕ ਖ਼ਬਰ ਨੇ ਹਰ ਕਿਸੇ ਦਾ ਧਿਆਨ ਖਿੱਚਿਆ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਵਾਸ਼ਿੰਗਟਨ ਦੇ ਜੌਹਨ ਐਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰਵਾਰ ਨਸਲੀ ਭੇਦਭਾਵ ਦੇ ਜ਼ਰੀਏ ਇਕ ਬਜ਼ੁਰਗ ਸਿੱਖ ਡਰਾਈਵਰ ਨਾਲ ਖਿੱਚ ਧੂਹ ਕੀਤੀ ਗਈ ਹੈ।

ਇਸ ਸਿੱਖ ਬਜ਼ੁਰਗ ਦੀ ਦਸਤਾਰ ਉਤਾਰ ਦਿੱਤੀ ਗਈ ਅਤੇ ਉਸ ਨੂੰ ਬੋਲ ਕਬੋਲ ਬੋਲੇ ਗਏ। ਇਹ ਘਟਨਾ ਇਸ ਨਵੇਂ ਸਾਲ ਦੀ ਹੀ ਦੱਸੀ ਜਾ ਰਹੀ ਹੈ। ਦੁਨੀਆਂ ਦੀ ਸੁਪਰਪਾਵਰ ਅਮਰੀਕਾ ਵਿੱਚ ਨ-ਸ-ਲੀ ਵਿਤਕਰੇ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇੱਥੇ ਕਈ ਅਜਿਹੇ ਵਿਅਕਤੀ ਹਨ, ਜੋ ਵਿਦੇਸ਼ੀ ਲੋਕਾਂ ਨਾਲ ਨ-ਸ-ਲੀ ਵਿਤਕਰਾ ਕਰਦੇ ਹਨ। ਇਸ ਘਟਨਾ ਦੀ ਕਿਸੇ ਨੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।

ਇਸ ਬਜ਼ੁਰਗ ਸਿੱਖ ਟੈਕਸੀ ਡਰਾਈਵਰ ਨਾਲ ਵਾਪਰੀ ਘਟਨਾ ਦੀ ਲੋਕਾਂ ਵੱਲੋਂ ਨਿ-ਖੇ-ਧੀ ਕੀਤੀ ਜਾ ਰਹੀ ਹੈ। ਸ਼ਾਇਦ ਇਨ੍ਹਾਂ ਲੋਕਾਂ ਨੂੰ ਦਸਤਾਰ ਦੀ ਕੀਮਤ ਹੀ ਪਤਾ ਨਹੀਂ। ਇਹ ਸਿਰਫਿਰੇ ਲੋਕ ਕਦੋਂ ਇਨਸਾਨੀਅਤ ਨੂੰ ਸਮਝਣਗੇ? ਸਾਲ 2019 ਵਿੱਚ ਵੀ ਇਕ ਸਿੱਖ ਡਰਾਈਵਰ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਸੀ। ਆਖ਼ਰ ਇਹ ਸਿਲਸਿਲਾ ਕਦੋਂ ਤੱਕ ਚਲਦਾ ਰਹੇਗਾ?

ਅੱਜ ਜ਼ਰੂਰਤ ਹੈ ਮਨਾਂ ਵਿੱਚੋਂ ਭੇਦਭਾਵ ਕੱਢ ਕੇ ਇਨਸਾਨੀਅਤ ਨੂੰ ਸਮਝਣ ਦੀ। ਇਕ ਪਾਸੇ ਤਾਂ ਅਮਰੀਕਾ ਦੁਆਰਾ ਹਰ ਮੁਲਕ ਵਿੱਚ ਮਨੁੱਖੀ ਅਧਿਕਾਰਾਂ ਦਾ ਢਿੰਡੋਰਾ ਪਿੱਟਿਆ ਜਾਂਦਾ ਹੈ ਪਰ ਅਮਰੀਕਾ ਵਿੱਚ ਜੋ ਹੋ ਰਿਹਾ ਹੈ, ਉਸ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਅਜਿਹਾ ਕਰਨ ਵਾਲਿਆਂ  ਤੇ ਸਖਤ ਤੋਂ ਸਖਤ ਕਾਰਵਾਈ ਦੇ ਕਾਨੂੰਨ ਬਣਾਏ ਜਾਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.