ਬਾਹੂਬਲੀ ਦੇ ਕਟੱਪਾ ਬਾਰੇ ਆਈ ਮਾੜੀ ਖਬਰ, ਵੱਡੀ ਗਿਣਤੀ ਚ ਲੋਕ ਕਰ ਰਹੇ ਅਰਦਾਸਾਂ

ਤਾਜ਼ਾ ਖ਼ਬਰ ‘ਬਾਹੂਬਲੀ’ ਫਿਲਮ ਦੇ ਅਦਾਕਾਰ ‘ਸੱਤਿਆਰਾਜ’ ਬਾਰੇ ਸੁਣਨ ਨੂੰ ਮਿਲੀ ਹੈ। ਫਿਲਮ ਵਿਚ ਉਨ੍ਹਾਂ ਨੂੰ ‘ਕਟੱਪਾ’ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਉਮਰ ਇਸ ਸਮੇਂ ਲਗਭਗ 67 ਸਾਲ ਹੈ। ਖ਼ਬਰ ਇਹ ਹੈ ਕਿ ਉਹ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਕੋਰੋਨਾ ਦਾ ਪ੍ਰਭਾਵ ਮਹਿਸੂਸ ਕੀਤਾ ਅਤੇ ਖ਼ੁਦ ਨੂੰ ਘਰ ਵਿੱਚ ਹੀ ਆਈਸੋਲੇਟਿਡ ਕਰ ਲਿਆ ਪਰ ਉਨ੍ਹਾਂ ਨੂੰ ਰਾਹਤ ਮਿਲਣ ਦੀ ਬਜਾਏ ਸਿਹਤ ਵਿੱਚ ਗਿਰਾਵਟ ਆ ਗਈ। ਇਸ ਤੋਂ ਬਾਅਦ ਉਨ੍ਹਾ ਨੂੰ ਚੇਨੱਈ ਦੇ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਜਿੱਥੇ ਡਾਕਟਰਾਂ ਦੀ ਇਕ ਟੀਮ ਦੁਆਰਾ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਦੁਆਵਾਂ ਕਰ ਰਹੇ ਹਨ ਕਿ ਉਹ ਜਲਦੀ ਤੰਦਰੁਸਤ ਹੋ ਜਾਣ। ਇੱਥੇ ਦੱਸਣਾ ਬਣਦਾ ਹੈ ਕਿ ਕੋਰੋਨਾ ਦੇ ਮਾਮਲੇ ਇਕ ਵਾਰ ਫੇਰ ਤੋਂ ਵਧਣ ਲੱਗੇ ਹਨ। ਮੁਲਕ ਵਿੱਚ ਰੋਜ਼ਾਨਾ ਇੱਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਲੱਗੇ ਹਨ। ਜਿਸ ਕਰਕੇ ਸਰਕਾਰ ਦੁਆਰਾ ਜਨਤਾ ਨੂੰ ਵੈਕਸੀਨ ਲਗਵਾਉਣ ਅਤੇ ਨਿਯਮਾਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪਿਛਲੇ ਦਿਨੀਂ ਇਟਲੀ ਤੋਂ ਆਈਆਂ ਉਡਾਣਾਂ ਨੇ ਹਲਚਲ ਮਚਾ ਦਿੱਤੀ। ਜਦੋਂ ਸੈਂਕੜਿਆਂ ਦੀ ਗਿਣਤੀ ਵਿਚ ਯਾਤਰੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆ ਗਈ। ਸਤਿਆਰਾਜ ‘ਕਟੱਪਾ’ ਦੇ ਪ੍ਰਸੰਸਕ ਉਨ੍ਹਾਂ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਹਾਸਲ ਕਰਨ ਦੇ ਚਾਹਵਾਨ ਹਨ। ਉਹ ਜਲਦੀ ਉਨ੍ਹਾਂ ਨੂੰ ਠੀਕ ਹੋਇਆ ਦੇਖਣਾ ਚਾਹੁੰਦੇ ਹਨ।

Leave a Reply

Your email address will not be published.