ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ, ਜਾਣੋ ਕਿਵੇਂ ਦਾ ਰਹੇਗਾ ਆਉਣ ਵਾਲੇ 2 ਦਿਨਾਂ ਚ ਮੌਸਮ

ਉੱਤਰੀ ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਜਨ ਜੀਵਨ ਅਸਤ ਵਿਅਸਤ ਹੋ ਚੁੱਕਾ ਹੈ। ਠੰਢ ਦਾ ਪ੍ਰਭਾਵ ਵੀ ਵਧਿਆ ਹੈ। ਹੁਣ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 48 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਤਾਪਮਾਨ ਵਿਚ ਵੀ ਕਾਫੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮੁਲਕ ਦੇ ਪੂਰਬੀ ਹਿੱਸੇ ਵਿੱਚ 10 ਤੋਂ 13 ਜਨਵਰੀ ਤਕ ਅਤੇ ਮੱਧ ਭਾਰਤ ਵਿੱਚ 10 ਤੋਂ 12 ਜਨਵਰੀ ਤਕ ਭਾਰੀ ਮੀਂਹ ਪੈ ਸਕਦਾ ਹੈ।

ਦਿੱਲੀ ਵਿੱਚ ਵੀ ਪਿਛਲੇ 24 ਘੰਟੇ ਤੋਂ ਪੈ ਰਹੇ ਮੀਂਹ ਕਾਰਨ ਠੰਢ ਵਿੱਚ ਵਾਧਾ ਹੋਇਆ ਹੈ। ਅਗਲੇ 2 ਦਿਨਾਂ ਲਈ ਹਿਮਾਲਾ ਖੇਤਰ ਵਿਚ ਮੌਸਮ ਜਿਉਂ ਦਾ ਤਿਉਂ ਬਣਿਆ ਰਹਿਣ ਦੀ ਸੰਭਾਵਨਾ ਹੈ। ਇਸ ਦੇ ਚੱਲਦੇ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿੱਚ ਅਗਲੇ 2 ਦਿਨ ਭਾਰੀ ਮੀਂਹ ਪੈ ਸਕਦਾ ਹੈ। ਜਦਕਿ 9 ਤਾਰੀਖ਼ ਨੂੰ ਜੰਮੂ ਕਸ਼ਮੀਰ, ਲੱਦਾਖ, ਮੁਜ਼ੱਫਰਾਬਾਦ ਅਤੇ ਉੱਤਰਾਖੰਡ ਵਿੱਚ ਬਰਫ਼ਬਾਰੀ ਹੋ ਸਕਦੀ ਹੈ। ਹਾਲਾਤ ਦਰਸਾਉਂਦੇ ਹਨ ਕਿ ਆਉਣ ਵਾਲੇ

ਕੁਝ ਦਿਨਾਂ ਤਕ ਉੱਤਰੀ ਭਾਰਤ ਵਿੱਚ ਸਰਦੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ, ਸਗੋਂ ਤਾਪਮਾਨ ਹੋਰ ਘਟਣ ਦੀ ਉਮੀਦ ਹੈ। ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਠੰਢ ਵਿੱਚ ਤਾਂ ਵਾਧਾ ਹੋਇਆ ਹੈ ਪਰ ਹਵਾ ਵਿਚਲਾ ਪ੍ਰਦੂਸ਼ਣ ਘੱਟ ਹੋਇਆ ਹੈ। ਜੇਕਰ ਮੌਸਮ ਦੀ ਤਬਦੀਲੀ ਸਬੰਧੀ ਕੋਈ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ।

Leave a Reply

Your email address will not be published.