ਕੁਲਵਿੰਦਰ ਬਿੱਲੇ ਨੇ ਇਸ ਤਰ੍ਹਾਂ ਮਨਾਈ ਆਪਣੀ ਐਨੀਵਰਸਰੀ, ਪ੍ਰਸ਼ੰਸ਼ਕ ਦੇ ਰਹੇ ਵੱਡੀ ਗਿਣਤੀ ਚ ਮੁਬਾਰਕਾਂ

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਕੁਲਵਿੰਦਰ ਬਿੱਲਾ ਨੇ ਪੰਜਾਬੀ ਇੰਡਸਟਰੀ ਵਿਚ “ਕੀ ਹੋਇਆ ਜੇ ਮੇਰਾ ਸੱਜਣ ਕਾਲਾ” ਨਾਮਕ ਗੀਤ ਨਾਲ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਗਾਏ ਗਏ ਗਾਣੇ ਜਿਵੇਂ ਕਿ ਟਿੱਚ ਬਟਨ, ਲਾਈਟ ਵੇਟ , ਅਨਟੀਨਾ, ਕੋਹੀਨੂਰ, ਪਲਾਜ਼ੋ ਆਦਿ ਅਤੇ ਹੋਰ ਗਾਣੇ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਵੱਲੋਂ ਕਈ ਪੰਜਾਬੀ ਫਿਲਮਾਂ ਵੀ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਖੂਬ ਪਿਆਰ ਵੀ ਦਿੱਤਾ ਗਿਆ।

ਦੱਸ ਦਈਏ ਬੀਤੇ ਦਿਨੀਂ ਕੁਲਵਿੰਦਰ ਬਿੱਲਾ ਦੀ ਵੈਡਿੰਗ ਐਨੀਵਰਸਿਰੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ। ਜਿਨ੍ਹਾਂ ਵਿੱਚ ਉਹ ਆਪਣੀ ਪਤਨੀ ਅਤੇ ਆਪਣੀ ਧੀ ਨਾਲ ਇਸ ਖਾਸ ਪਲ ਨੂੰ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਬੜੇ ਹੀ ਸਾਦੇ ਤਰੀਕੇ ਨਾਲ ਆਪਣੀ ਵੈਡਿੰਗ ਐਨੀਵਰਸਰੀ ਨੂੰ ਮਨਾਇਆ ਗਿਆ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕੇਵਲ ਆਪਣੀ ਪਤਨੀ ਅਤੇ ਧੀ ਨਾਲ ਹੀ ਕੇਕ ਕੱਟਿਆ।

ਉਨ੍ਹਾਂ ਦੇ ਇਸ ਅੰਦਾਜ਼ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਕੁਮੈਂਟਾਂ ਦੇ ਜਰੀਏ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਮੁਬਾਰਕਾਂ ਅਤੇ ਪਿਆਰ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕੁਲਵਿੰਦਰ ਬਿੱਲਾ ਦਾ ਪੂਰਾ ਨਾਮ ਕੁਲਵਿੰਦਰ ਸਿੰਘ ਜੱਸੜ ਪੁੱਤਰ ਸਰਦਾਰ ਮੱਘਰ ਸਿੰਘ ਵਾਸੀ ਮਾਨਸਾ ਹੈ।

ਕੁਲਵਿੰਦਰ ਬਿੱਲਾ ਨੇ ਆਪਣੀ ਮੁਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੀ ਏ ਅਤੇ ਮਿਊਜਿਕ ਵਿੱਚ ਐਮ ਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਕੀਤੀ। ਇਸ ਤੋਂ ਬਾਅਦ ਹੀ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਜਿਸ ਵਿਚ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਸਫ਼ਲਤਾ ਵੀ ਹਾਸਿਲ ਕੀਤੀ। ਇਸੇ ਕਰਕੇ ਅੱਜ ਉਨ੍ਹਾਂ ਦਾ ਨਾਮ ਪੰਜਾਬੀ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹੈ।

Leave a Reply

Your email address will not be published.