ਮੌਸਮ ਨੂੰ ਲੈ ਕੇ ਆਈ ਵੱਡੀ ਜਾਣਕਾਰੀ, ਪੰਜਾਬ ਚ ਠੰਡ ਦਾ ਅਲਰਟ ਜਾਰੀ

ਕਈ ਦਿਨਾਂ ਤੋ ਲਗਾਤਾਰ ਪੈ ਰਹੇ ਮੀਂਹ ਨੇ ਜਨਜੀਵਨ ਅਸਤ ਵਿਅਸਤ ਕਰੀ ਰੱਖਿਆ ਹੈ। ਲਗਪਗ ਇੱਕ ਹਫ਼ਤਾ ਮੀਂਹ ਪੈਂਦਾ ਰਿਹਾ ਹੈ। 4 ਤਾਰੀਖ ਤੋਂ ਖ਼ਰਾਬ ਹੋਏ ਮੌਸਮ ਵਿੱਚ ਅੱਜ 10 ਤਾਰੀਖ ਨੂੰ ਸੁਧਾਰ ਹੋਇਆ ਹੈ। ਇਸ ਇੱਕ ਹਫ਼ਤੇ ਵਿੱਚ ਉੱਤਰੀ ਭਾਰਤ ਦੇ ਪਹਾੜੀ ਇਲਾਕੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਬਰਫ਼ਬਾਰੀ ਅਤੇ ਬਾਰਸ਼ ਹੁੰਦੀ ਰਹੀ। ਜਦਕਿ ਮੈਦਾਨੀ ਇਲਾਕੇ ਵਿੱਚ ਮੀਂਹ ਪੈਂਦਾ ਰਿਹਾ ਹੈ। ਜਿਸ ਨੇ ਤਾਪਮਾਨ ਵਿੱਚ ਬਹੁਤ ਗਿਰਾਵਟ ਲੈ ਆਂਦੀ।

ਪਹਾੜੀ ਇਲਾਕਿਆਂ ਵਿੱਚ ਤਾਂ ਤਾਪਮਾਨ ਬਹੁਤ ਜ਼ਿਆਦਾ ਘਟ ਗਿਆ। ਜ਼ਿਆਦਾ ਮਾਤਰਾ ਵਿਚ ਹੋਈ ਬਰਫਬਾਰੀ ਨੇ ਜ਼ਮੀਨ ਤੇ ਚਿੱਟੀ ਚਾਦਰ ਵਿਛਾ ਦਿੱਤੀ। ਜਿਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ। ਅੱਜ 10 ਜਨਵਰੀ ਨੂੰ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਹਲਕੀ ਧੁੱਪ ਦੇਖਣ ਨੂੰ ਮਿਲੀ ਹੈ। ਦੂਜੇ ਪਾਸੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 14 ਜਨਵਰੀ ਤੱਕ ਉੱਤਰੀ ਭਾਰਤ ਵਿਚ ਸ਼ੀਤ ਲਹਿਰ ਦਾ ਪ੍ਰਭਾਵ ਜਾਰੀ ਰਹੇਗਾ।

ਇਸ ਤੋਂ ਬਿਨਾਂ ਕਈ ਇਲਾਕਿਆਂ ਵਿੱਚ ਹਲਕੀ ਧੁੰਦ ਅਤੇ ਕਈ ਇਲਾਕਿਆਂ ਵਿਚ ਸੰਘਣੀ ਧੁੰਦ ਵੀ ਪੈ ਸਕਦੀ ਹੈ। ਜਿਸ ਕਾਰਨ ਆਵਾਜਾਈ ਤੇ ਅਸਰ ਪਵੇਗਾ। ਧੁੰਦ ਅਤੇ ਸੀਤ ਲਹਿਰ ਮਿਲ ਕੇ ਜਨ ਜੀਵਨ ਨੂੰ ਅਸਤ ਵਿਅਸਤ ਕਰਨਗੇ। ਪੰਜਾਬ ਅਤੇ ਹਰਿਆਣਾ ਵਿਚ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਜੇ ਕੁਝ ਦਿਨ ਹੋਰ ਜਨਤਾ ਨੂੰ ਸੀਤ ਲਹਿਰ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published.