ਰੱਬ ਤੋਂ ਸੁੱਖਾਂ ਸੁੱਖਕੇ ਲਿਆ ਸੀ ਜਿਹੜਾ ਪੁੱਤ, ਖੇਤ ਚ ਉਸੇ ਪੁੱਤ ਨਾਲ ਪਿਓ ਨੇ ਕੀਤਾ ਦਿਲ ਕਮਬਾਊ ਕਾਂਡ

ਪਰਿਵਾਰ ਵਿੱਚ ਕ-ਲੇ-ਸ਼ ਕਈ ਵਾਰ ਕਿਸੇ ਦੀ ਜਾਨ ਜਾਣ ਦਾ ਕਾਰਨ ਵੀ ਬਣ ਜਾਂਦਾ ਹੈ। ਹਰਿਆਣਾ ਦੇ ਭਿਵਾਨੀ ਦੇ ਹਲਕਾ ਬਹਿਲ ਅਧੀਨ ਪੈਂਦੇ ਪਿੰਡ ਹਰੀਆਵਾਸ ਵਿੱਚ ਵਾਪਰੀ ਘਟਨਾ ਬਾਰੇ ਸੁਣ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ। ਘਰ ਦੇ ਖ਼ਰਾਬ ਮਾਹੌਲ ਨੇ ਇੱਥੇ ਇਕ ਹੀ ਪਰਿਵਾਰ ਦੇ 2 ਜੀਆਂ ਦੀਆਂ ਜਾਨਾਂ ਲੈ ਲਈਆਂ। ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਪਿਤਾ ਨੇ ਆਪਣੇ ਪੁੱਤਰ ਦੀ ਜਾਨ ਲੈ ਲਈ ਅਤੇ ਫੇਰ ਆਪਣੀ ਜਾਨ ਦੇ ਦਿੱਤੀ। ਪਿਤਾ ਸੰਦੀਪ ਦੀ ਉਮਰ 35 ਸਾਲ ਅਤੇ ਪੁੱਤਰ ਮਿਅੰਕ ਦੀ ਉਮਰ ਸਿਰਫ਼ 7 ਸਾਲ ਸੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਤਾ ਅਤੇ ਪੁੱਤਰ ਵਿਚਕਾਰ ਬਹੁਤ ਪਿਆਰ ਸੀ, ਪਿਤਾ ਕਦੇ ਵੀ ਆਪਣੇ ਪੁੱਤਰ ਨੂੰ ਅੱਖਾਂ ਤੋਂ ਓਹਲੇ ਨਹੀਂ ਸੀ ਕਰਦਾ ਪਰ ਹਾਲਾਤ ਅਜਿਹੇ ਬਣ ਗਏ ਕਿ ਨੌਬਤ ਇੱਥੋਂ ਤਕ ਆ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਵੀ ਸੰਦੀਪ ਦੇ ਪਰਿਵਾਰ ਵਿੱਚ ਕੁਝ ਕਿਹਾ ਸੁਣੀ ਹੋਈ। ਜਿਸ ਤੋਂ ਬਾਅਦ ਸੰਦੀਪ ਆਪਣੇ 7 ਸਾਲਾ ਪੁੱਤਰ ਮਿਅੰਕ ਨੂੰ ਨਾਲ ਲੈ ਕੇ ਆਪਣੇ ਖੇਤਾਂ ਵਿਚ ਚਲਾ ਗਿਆ। ਸੰਦੀਪ ਖੇਤੀਬਾਡ਼ੀ ਦਾ ਕੰਮ ਕਰਦਾ ਸੀ।

ਕੁਝ ਦੇਰ ਬਾਅਦ ਹੀ ਰੌਲਾ ਪੈ ਗਿਆ ਕਿ ਸੰਦੀਪ ਨੇ ਖੁਦ ਤੇ ਗੋ-ਲੀ ਚਲਾ ਲਈ ਹੈ। ਜਦੋਂ ਸੰਦੀਪ ਦਾ ਪਰਿਵਾਰ ਖੇਤਾਂ ਵਿਚ ਪਹੁੰਚਿਆ ਤਾਂ ਦੇਖਿਆ ਸੰਦੀਪ ਅਤੇ ਉਸ ਦੇ ਪੁੱਤਰ ਦੀ ਹਾਲਤ ਬਹੁਤ ਖ਼-ਰਾ-ਬ ਸੀ ਅਤੇ ਕੋਲ ਹੀ ਪ-ਸ-ਤੋ-ਲ ਪਿਆ ਸੀ। ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਪਹਿਲਾਂ ਸੰਦੀਪ ਨੇ ਆਪਣੇ ਪੁੱਤਰ ਦੇ ਸਿਰ ਵਿੱਚ ਵਾਰ ਕੀਤਾ ਅਤੇ ਫੇਰ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਦੋਵਾਂ ਨੂੰ ਚੁੱਕ ਕੇ ਹਸਪਤਾਲ ਲਿਜਾਇਆ ਗਿਆ। ਪੁੱਤਰ ਤਾਂ ਰਸਤੇ ਵਿੱਚ ਹੀ ਅੱਖਾਂ ਮੀਟ ਗਿਆ ਅਤੇ ਡਾਕਟਰਾਂ ਨੇ ਹਸਪਤਾਲ ਪਹੁੰਚਣ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਡਾਕਟਰੀ ਸਹਾਇਤਾ ਦਿੰਦੇ ਸਮੇਂ ਕੁਝ ਦੇਰ ਬਾਅਦ ਹੀ ਸੰਦੀਪ ਦੀ ਵੀ ਜਾਨ ਚਲੀ ਗਈ। ਪੁਲਿਸ ਮੌਕੇ ਤੇ ਪਹੁੰਚ ਕੇ ਸਬੂਤ ਇਕੱਠੇ ਕਰਨ ਵਿੱਚ ਜੁਟੀ ਹੋਈ ਹੈ। ਪੁਲਿਸ ਕੁਝ ਵੀ ਨਹੀਂ ਦੱਸ ਰਹੀ। ਦੋਵੇਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਸ ਘਟਨਾ ਕਾਰਨ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ।

Leave a Reply

Your email address will not be published. Required fields are marked *