ਇਸ ਔਰਤ ਨੇ ਗਰੀਬ ਰੇਹੜੀ ਵਾਲੇ ਨਾਲ ਜੋ ਕੀਤਾ, ਦੇਖਕੇ ਲੱਗ ਸਕਦਾ ਹੈ ਵੱਡਾ ਝਟਕਾ

ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਗਰੀਬਾਂ, ਮਜਦੂਰਾਂ ਨਾਲ ਹਮਦਰਦੀ, ਪਿਆਰ ਅਤੇ ਆਪਣਾਪਨ ਜਤਾਉਂਦੇ ਹਨ ਅਤੇ ਉਨ੍ਹਾਂ ਨਾਲ ਕੋਈ ਭੇਦ ਭਾਵ ਵੀ ਨਹੀਂ ਕਰਦੇ। ਇਸ ਦੇ ਹੀ ਉਲਟ ਕੁਝ ਅਜਿਹੇ ਵੀ ਲੋਕ ਹਨ, ਜੋ ਆਪਣੀ ਅਮੀਰੀ ਅਤੇ ਰੁਤਬੇ ਦੀ ਆੜ ਵਿੱਚ ਗਰੀਬਾਂ ਅਤੇ ਮਜ਼ਦੂਰਾਂ ਨਾਲ ਬ-ਦ-ਸ-ਲੂ-ਕੀ ਕਰਦੇ ਹਨ। ਅਜਿਹੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਔਰਤ ਵੱਲੋਂ ਗਰੀਬ ਰੇਹੜੀ ਵਾਲੇ ਨਾਲ ਅਜਿਹਾ ਦੁ-ਰ-ਵਿ-ਵ-ਹਾ-ਰ ਕੀਤਾ ਜਾ ਰਿਹਾ ਹੈ,

ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਸ ਵੀਡੀਓ ਵਾਲੀ ਔਰਤ ਪ੍ਰਤੀ ਲੋਕਾਂ ਦੇ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਦੇਖਣ ਨੂੰ ਮਿਲ ਰਹੇ ਹਨ। ਵਾਇਰਲ ਹੋਈ ਇਸ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਔਰਤ ਰੇਹੜੀ ਵਾਲੇ ਦੇ ਫਲ ਰੇਹੜੀ ਤੋਂ ਚੁੱਕ ਕੇ ਸੁੱਟ ਰਹੀ ਹੈ ਅਤੇ ਰੇਹੜੀ ਵਾਲਾ ਵਿਚਾਰਾ ਬੇ-ਵੱ-ਸ ਹੋ ਕੇ ਖੜ੍ਹਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਵੀਡੀਓ 4 ਦਿਨ ਪਹਿਲਾਂ ਦੀ ਹੈ, ਜੋ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਦੱਸੀ ਜਾ ਰਹੀ ਹੈ।

ਕਿਹਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਜੋ ਔਰਤ ਰੇਹੜੀ ਵਾਲੇ ਨਾਲ ਅਜਿਹਾ ਸਲੂਕ ਕਰ ਰਹੀ ਹੈ। ਉਹ ਪੇਸ਼ੇ ਵਜੋਂ ਇਕ ਪ੍ਰੋਫੈਸਰ ਹੈ। ਦਰਅਸਲ ਇੱਕ ਰੇਹੜੀ ਵਾਲਾ ਫਲਾਂ ਵਾਲੀ ਰੇਹੜੀ ਲੈ ਕੇ ਸੜਕ ਤੇ ਲੰਘ ਰਿਹਾ ਸੀ। ਇਸ ਦੌਰਾਨ ਉਸ ਦੀ ਰੇਹੜੀ ਇਕ ਘਰ ਦੇ ਬਾਹਰ ਖੜ੍ਹੀ ਕਾਰ ਨਾਲ ਜਾ ਲੱਗੀ। ਜਿਸ ਤੋਂ ਬਾਅਦ ਵੀਡੀਓ ਵਿਚ ਦਿਖਾਈ ਦੇ ਰਹੀ ਔਰਤ ਆਪੇ ਤੋਂ ਬਾਹਰ ਹੋ ਗਈ ਅਤੇ ਰੇਹੜੀ ਵਾਲੇ ਦੇ ਫ਼ਲ ਰੇਹੜੀ ਤੋਂ ਚੁੱਕ ਕੇ ਸੜਕ ਤੇ ਸੁੱਟਣ ਲੱਗੀ।

ਇਸ ਔਰਤ ਨੇ ਉਸ ਦੇ ਬਹੁਤ ਸਾਰੇ ਫਲ ਸੜਕ ਤੇ ਚੁੱਕ ਚੁੱਕ ਕੇ ਸੁੱਟ ਦਿੱਤੇ। ਔਰਤ ਦਾ ਅਜਿਹਾ ਵਿਵਹਾਰ ਦੇਖ ਕੇ ਮੌਕੇ ਤੇ ਮੌਜੂਦ ਕੁਝ ਲੋਕਾਂ ਵੱਲੋਂ ਔਰਤ ਦਾ ਵਿਰੋਧ ਵੀ ਕੀਤਾ ਗਿਆ ਪਰ ਔਰਤ ਉੱਤੇ ਕਿਸੇ ਦੀ ਗੱਲ ਦਾ ਕੋਈ ਵੀ ਅਸਰ ਨਾ ਹੋਇਆ। ਹੁਣ ਇਸ ਮਾਮਲੇ ਵਿਚ ਕੌਣ ਸਹੀ ਹੈ ਅਤੇ ਕੌਣ ਗਲਤ ਇਸਦਾ ਫੈਸਲਾ ਤੁਸੀਂ ਖੁਦ ਕਰੋ। ਇਸ ਮਾਮਲੇ ਵਿਚ ਅੱਗੇ ਕੀ ਹੋਇਆ ਇਸ ਦੇ ਬਾਰੇ ਫਿਲਹਾਲ ਕੋਈ ਜਾਣਕਾਰੀ ਹਾਸਿਲ ਨਹੀਂ ਹੋ ਸਕੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *