ਗੁਰੂਘਰ ਚ ਇਸ ਵਿਅਕਤੀ ਨੇ ਕੀਤੀ ਮਾੜੀ ਹਰਕਤ, ਸੰਗਤ ਨੇ ਦੇਖੋ ਫੇਰ ਕਿਵੇਂ ਕੀਤਾ ਦਿਮਾਗ ਠੀਕ

ਸ਼ਰਧਾਲੂ ਮਾਨਸਿਕ ਸ਼ਾਂਤੀ ਲਈ ਧਾਰਮਿਕ ਸਥਾਨਾਂ ਤੇ ਜਾਂਦੇ ਹਨ। ਉੱਥੇ ਪਹੁੰਚ ਕੇ ਮਨੁੱਖ ਨੂੰ ਨਿਮਰਤਾ ਵਿੱਚ ਰਹਿਣ ਦੀ ਸਿੱਖਿਆ ਮਿਲਦੀ ਹੈ ਪਰ ਕਈ ਲੋਕ ਉੱਥੇ ਜਾ ਕੇ ਵੀ ਕੋਈ ਨਾ ਕੋਈ ਬਖੇੜਾ ਖੜ੍ਹਾ ਕਰ ਦਿੰਦੇ ਹਨ। ਮਾਮਲਾ ਬਠਿੰਡਾ ਦੇ ਥਾਣਾ ਥਰਮਲ ਅਧੀਨ ਪੈਂਦੇ ਆਦਰਸ਼ ਨਗਰ ਦਾ ਹੈ। ਘਟਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਗੁਰਦੁਆਰਾ ਭਾਈ ਲਾਲੋ ਜੀ ਵਿਖੇ ਵਾਪਰੀ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰੂਘਰ ਵਿੱਚ ਸਮਾਗਮ ਕੀਤੇ ਗਏ ਸਨ।

ਬਿਲਾਸਪੁਰ ਦਾ ਰਹਿਣ ਵਾਲਾ ਕਸ਼ਮੀਰ ਸਿੰਘ ਨਾਮ ਦਾ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਲੰਗਰ ਛਕਣ ਲਈ ਆਇਆ ਸੀ। ਇਸ ਦੌਰਾਨ ਹੀ ਉਸ ਦੀ ਕਿਸੇ ਕਾਰਨ ਗੁਰੂ ਘਰ ਦੇ ਮੈਨੇਜਰ ਅਜੈਬ ਸਿੰਘ ਨਾਲ ਤੂੰ ਤੂੰ ਮੈਂ ਮੈਂ ਹੋ ਗਈ। ਇਹ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਕਿਹਾ ਜਾ ਰਿਹਾ ਹੈ ਕਿ ਕਸ਼ਮੀਰ ਸਿੰਘ ਨੇ ਜਿੱਥੇ ਮੈਨੇਜਰ ਨੂੰ ਉੱਚਾ ਨੀਵਾਂ ਬੋਲਿਆ ਹੈ, ਉਥੇ ਹੀ ਉਨ੍ਹਾਂ ਦੀ ਦਾੜ੍ਹੀ ਨੂੰ ਵੀ ਹੱਥ ਪਾਇਆ ਹੈ।

ਜਿਸ ਕਰਕੇ ਸੰਗਤ ਨੇ ਕਸ਼ਮੀਰ ਸਿੰਘ ਨੂੰ ਕਾਬੂ ਕਰ ਲਿਆ। ਉਸ ਦੀ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲਿਸ ਨੂੰ ਇਤਲਾਹ ਦੇ ਦਿੱਤੀ। ਜਿਸ ਕਰ ਕੇ ਥਾਣਾ ਥਰਮਲ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਕਸ਼ਮੀਰ ਸਿੰਘ ਨੂੰ ਕਾਬੂ ਕਰ ਕੇ ਮਨੇਜਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਸ ਮਾਮਲੇ ਦੀ ਚਰਚਾ ਸ਼ੋਸ਼ਲ ਮੀਡੀਆ ਤੇ ਪੂਰੇ ਜ਼ੋਰਾਂ ਤੇ ਹੈ।

Leave a Reply

Your email address will not be published.