ਚੰਨੀ ਦੇ ਭਰਾ ਹੋਏ ਮੋਦੀ ਦੇ ਫੈਨ, ਭਾਜਪਾ ਚ ਹੋਏ ਸ਼ਾਮਿਲ, ਦੇਖੋ ਤਸਵੀਰਾਂ

ਚੋਣਾਂ ਦਾ ਮੌਸਮ ਹੈ। ਲੋਕਾਂ ਦਾ ਇੱਕ ਦੂਸਰੀ ਪਾਰਟੀ ਵਿੱਚ ਆਉਣਾ ਜਾਣਾ ਬਣਿਆ ਹੋਇਆ ਹੈ। ਕੋਈ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਕੋਈ ਕਿਸੇ ਪਾਰਟੀ ਨੂੰ ਛੱਡ ਰਿਹਾ ਹੈ। ਹਰ ਵਿਅਕਤੀ ਦੀ ਆਪਣੀ ਸੋਚ ਹੈ। ਹਰ ਕਿਸੇ ਨੇ ਆਪਣਾ ਨਫ਼ਾ ਨੁਕਸਾਨ ਦੇਖਣਾ ਹੈ। ਅਜੇ ਇਕ ਦਿਨ ਪਹਿਲਾਂ ਹੀ ਪ੍ਰਸਿੱਧ ਸਮਾਜ ਸੇਵਕ ਅਤੇ ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਵਿੱਚ ਸ਼ਾਮਲ ਕੀਤਾ ਹੈ।

ਹੁਣ ਇੱਕ ਦਿਨ ਮਗਰੋਂ ਹੀ ਮੁੱਖ ਮੰਤਰੀ ਦੇ ਰਿਸ਼ਤੇਦਾਰੀ ਵਿਚੋਂ ਲਗਦੇ ਭਰਾ ਬਾਰੇ ਖ਼ਬਰ ਆ ਗਈ ਹੈ। ਜਿਹੜੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਦਾ ਨਾਮ ਜਸਵਿੰਦਰ ਸਿੰਘ ਧਾਲੀਵਾਲ ਹੈ। ਜੋ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਕੇ ਮਾਮੇ ਦੇ ਪੁੱਤਰ ਹਨ। ਜਸਵਿੰਦਰ ਸਿੰਘ ਧਾਲੀਵਾਲ ਪੜ੍ਹੇ ਲਿਖੇ ਇਨਸਾਨ ਹਨ। ਉਹ ਪੰਜਾਬ ਮੰਡੀਕਰਨ ਬੋਰਡ ਵਿੱਚੋਂ ਜ਼ਿਲ੍ਹਾ ਮੰਡੀ ਅਫ਼ਸਰ ਦੇ ਤੌਰ ਤੇ ਸੇਵਾ ਮੁਕਤ ਹੋਏ ਹਨ। ਉਨ੍ਹਾਂ ਨੇ ਲਗਾਤਾਰ 34 ਸਾਲ ਵਿਭਾਗ ਵਿਚ ਨੌਕਰੀ ਕੀਤੀ ਹੈ।

ਜਸਵਿੰਦਰ ਸਿੰਘ ਧਾਲੀਵਾਲ ਨੂੰ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿੱਚ ਦਿਲਚਸਪੀ ਹੈ। ਜਦੋਂ ਉਹ 1981-82 ਵਿੱਚ ਚੰਡੀਗਡ਼੍ਹ ਵਿਖੇ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਆਜ਼ਾਦ ਸਟੂਡੈਂਟ ਯੂਨੀਅਨ ਬਣਾਈ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਸ ਸਮੇਂ ਖ਼ਾਲਸਾ ਕਾਲਜ ਵਿੱਚ ਮੀਤ ਪ੍ਰਧਾਨ ਬਣੇ ਸਨ। ਜਸਵਿੰਦਰ ਸਿੰਘ ਧਾਲੀਵਾਲ ਦੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਜਨਤਾ ਵਿਚ ਚਰਚਾ ਹੈ ਕਿ ਦੋਵੇਂ ਭਰਾ ਵੱਖ ਵੱਖ ਰਾਜਨੀਤਕ ਪਾਰਟੀਆਂ ਵਿੱਚ ਵਿਚਰਨ ਲੱਗੇ ਹਨ।

ਹਾਲਾਂਕਿ ਹਰ ਕਿਸੇ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖ ਸਕਦਾ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਕੇ ਭਰਾ ਡਾ. ਮਨੋਹਰ ਵੀ ਚਰਚਾ ਵਿੱਚ ਰਹੇ ਹਨ ਕਿ ਉਹ ਵਿਧਾਨ ਸਭਾ ਹਲਕਾ ਬਸੀ ਪਠਾਣਾ ਤੋਂ ਕਾਂਗਰਸ ਪਾਰਟੀ ਵੱਲੋਂ ਚੋਣਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਹਨ। ਪਾਰਟੀ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਜਾਂ ਨਹੀਂ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Leave a Reply

Your email address will not be published. Required fields are marked *