ਧੁੰਦ ਕਾਰਨ ਵਾਪਰਿਆ ਅੱਤ ਦਾ ਹਾਦਸਾ, ਡਿਵਾਈਡਰ ਤੇ ਜਾ ਚੜੀ ਸਵਾਰੀਆਂ ਨਾਲ ਭਰੀ ਬੱਸ

ਹਫ਼ਤਾ ਭਰ ਮੀਂਹ ਪੈਣ ਤੋਂ ਬਾਅਦ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਇਹ ਧੁੰਦ ਆਵਾਜਾਈ ਵਿਚ ਵਿਘਨ ਪਾਉਣ ਲੱਗੀ ਹੈ। ਧੁੰਦ ਕਾਰਨ ਹਾਦਸੇ ਵਾਪਰ ਜਾਂਦੇ ਹਨ। ਤਰਨਤਾਰਨ ਦੇ ਕਸਬਾ ਪੱਟੀ ਵਿਖੇ ਅਦਾਲਤ ਦੇ ਸਾਹਮਣੇ ਪੰਜਾਬ ਰੋਡਵੇਜ਼ ਦੀ ਇਕ ਬੱਸ ਹਾਦਸਾ-ਗ੍ਰਸਤ ਹੋ ਗਈ। ਪੱਟੀ ਡਿਪੂ ਦੀ ਇਹ ਬੱਸ ਚੰਡੀਗੜ੍ਹ ਜਾ ਰਹੀ ਸੀ। ਧੁੰਦ ਜ਼ਿਆਦਾ ਹੋਣ ਕਾਰਨ ਕਿਸੇ ਤਰ੍ਹਾਂ ਇਹ ਬੱਸ ਡਿਵਾਈਡਰ ਉਤੇ ਜਾ ਚੜ੍ਹੀ। ਇਸ ਹਾਦਸੇ ਵਿੱਚ ਬੱਸ ਡਰਾਈਵਰ ਸਮੇਤ ਕਈ ਸਵਾਰੀਆਂ ਦੇ ਸੱ-ਟਾਂ ਲੱਗੀਆਂ ਹਨ।

ਇਨ੍ਹਾਂ ਸਭ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ। ਹਾਦਸੇ ਸਮੇਂ ਚੀਕ ਚਿਹਾੜਾ ਪੈ ਗਿਆ। ਆਲੇ ਦੁਆਲੇ ਤੋਂ ਲੋਕ ਬੱਸ ਮੁਸਾਫਰਾਂ ਦੀ ਸਹਾਇਤਾ ਲਈ ਦੌੜੇ ਆਏ। ਉਸ ਸਮੇਂ ਬੱਸ ਦੇ ਕੋਲੋਂ ਇਕ ਕਾਰ ਲੰਘ ਰਹੀ ਸੀ। ਜਦੋਂ ਬੱਸ ਡਿਵਾਈਡਰ ਤੇ ਚਡ਼੍ਹੀ ਤਾਂ ਡਿਵਾਈਡਰ ਦਾ ਸਰੀਆ ਟੁੱਟ ਕੇ ਕਾਰ ਵਿੱਚ ਜਾ ਵੱਜਾ। ਇਸ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਹੋਰ ਵੀ ਨੁਕਸਾਨ ਹੋਇਆ ਹੈ। ਕਾਰ ਚਾਲਕ ਦਾ ਸੱਟ ਲੱਗਣ ਤੋਂ ਬਚਾਅ ਰਿਹਾ।

ਕਈਆਂ ਦਾ ਮੰਨਣਾ ਹੈ ਕਿ ਇੱਥੇ ਸੜਕ ਤੰਗ ਹੋਣ ਦੇ ਬਾਵਜੂਦ ਵੀ ਸੜਕ ਦੇ ਵਿਚਕਾਰ ਡਿਵਾਈਡਰ ਬਣਾ ਦਿੱਤਾ ਗਿਆ ਹੈ। ਹਾਦਸੇ ਦੀ ਲਪੇਟ ਵਿੱਚ ਆਏ ਵਿਅਕਤੀਆਂ ਦੇ ਰਿਸ਼ਤੇਦਾਰ ਸੰਬੰਧੀ ਉਨ੍ਹਾਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚ ਰਹੇ ਹਨ। ਇਸ ਹਾਦਸੇ ਵਿੱਚ ਗਨੀਮਤ ਇਹ ਰਹੀ ਕਿ ਭਾਵੇਂ ਸੱ-ਟਾਂ ਤਾਂ ਕਈ ਵਿਅਕਤੀਆਂ ਦੇ ਲੱਗੀਆਂ ਹਨ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟ੍ਰੈਫਿਕ ਪੁਲਿਸ ਦੁਆਰਾ ਵਾਹਨ ਚਾਲਕਾਂ ਨੂੰ ਵਾਰ ਵਾਰ ਸੁਝਾਅ ਦਿੱਤਾ ਜਾਂਦਾ ਹੈ ਕਿ ਧੁੰਦ ਨੂੰ ਦੇਖਦੇ ਹੋਏ ਗੱਡੀਆਂ ਦੀ ਰਫ਼ਤਾਰ ਤੇਜ਼ ਨਾ ਰੱਖੀ ਜਾਵੇ।

ਇਸ ਤੋਂ ਬਿਨਾਂ ਧੁੰਦ ਦੌਰਾਨ ਲਾਈਟ ਜਗਾ ਕੇ ਰੱਖਣੀ ਚਾਹੀਦੀ ਹੈ। ਇਨ੍ਹਾਂ ਸਾਵਧਾਨੀਆਂ ਦੀ ਵਰਤੋਂ ਕਰਕੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਨਾ ਪਹੁੰਚ ਸਕਣ, ਨਾਲੋਂ ਦੇਰ ਨਾਲ ਪਹੁੰਚਣ ਵਿੱਚ ਹੀ ਭਲਾਈ ਹੈ, ਕਿਉਂਕਿ ਇਹ ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਦੁਬਾਰਾ ਨਹੀਂ ਮਿਲਦੀ। ਅਸੀਂ ਦੇਖਦੇ ਹਾਂ ਕਿ ਹਰ ਰੋਜ਼ ਸੜਕ ਹਾਦਸਿਆਂ ਵਿੱਚ ਕਿੰਨੀਆਂ ਹੀ ਜਾਨਾਂ ਅਜਾਈਂ ਜਾਂਦੀਆਂ ਹਨ।

Leave a Reply

Your email address will not be published.