ਵਿਆਹ ਕਰਵਾਕੇ ਗਿਆ ਸੀ ਕਨੇਡਾ, ਨਹੀਂ ਪਤਾ ਸੀ ਮੁੜਕੇ ਕਦੇ ਨੀ ਆ ਹੋਣਾ ਪੰਜਾਬ

ਜ਼ਿਲ੍ਹਾ ਜਲੰਧਰ ਦੇ ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਕੋਹਾਲਾ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸੁਖਦੇਵ ਸਿੰਘ ਰਾਣਾ ਦੇ ਪਰਿਵਾਰ ਵਿਚ ਕਨੇਡਾ ਤੋਂ ਆਏ ਇਕ ਫੋਨ ਕਾਰਨ ਸੋਗ ਪੈ ਗਿਆ। ਫੋਨ ਤੋਂ ਪਤਾ ਲੱਗਾ ਕਿ ਸੁਖਦੇਵ ਸਿੰਘ ਰਾਣਾ ਦੇ ਪੁੱਤਰ ਗੁਰਲਾਲ ਸਿੰਘ ਨਾਗਰਾ ਦੀ ਭੇ ਦ ਭ ਰੇ ਹਾਲਾਤਾਂ ਵਿਚ ਜਾਨ ਚਲੀ ਗਈ ਹੈ। ਗੁਰਲਾਲ ਸਿੰਘ ਨਾਗਰਾ ਦੀ ਉਮਰ 35 ਸਾਲ ਸੀ। ਉਹ ਲਗਭਗ 12 ਸਾਲ ਪਹਿਲਾਂ ਕੰਮ ਦੀ ਭਾਲ ਵਿਚ ਕੈਨੇਡਾ ਗਿਆ ਸੀ

ਅਤੇ ਉਥੇ ਐਬਸਫੋਰਡ ਵਿਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਗੁਰਲਾਲ ਸਿੰਘ ਦਾ 4 ਸਾਲ ਪਹਿਲਾਂ 2018 ਵਿੱਚ ਵਿਆਹ ਹੋਇਆ ਹੈ। ਉਹ ਜਦੋਂ ਤੋਂ ਕੈਨੇਡਾ ਗਿਆ ਹੈ, ਕਦੇ ਵਾਪਸ ਨਹੀਂ ਆਇਆ। ਗੁਰਲਾਲ ਸਿੰਘ ਦੀ ਜਾਨ ਜਾਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਉਸ ਦੀ ਮ੍ਰਿਤਕ ਦੇਹ ਉਸ ਦੇ ਘਰ ਵਿੱਚੋਂ ਹੀ ਮਿਲੀ ਹੈ। ਪੁਲਿਸ ਨੇ ਉਸ ਦੀ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜਾਨ ਜਾਣ ਦੇ ਕਾਰਨਾਂ ਬਾਰੇ ਕੁਝ ਪਤਾ ਲੱਗ ਸਕੇਗਾ। ਮ੍ਰਿਤਕ ਦੇ ਰਿਸ਼ਤੇਦਾਰ ਸਬੰਧੀਆਂ ਵਿੱਚ ਸੋਗ ਦੀ ਲਹਿਰ ਹੈ। ਹਰ ਕੋਈ ਪਰਿਵਾਰ ਨਾਲ ਅਫ਼ਸੋਸ ਜਤਾ ਰਿਹਾ ਹੈ। ਪਰਿਵਾਰ ਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਜਿਸ ਪੁੱਤਰ ਨੂੰ ਉਹ ਚਾਵਾਂ ਨਾਲ ਵਿਦੇਸ਼ ਭੇਜ ਰਹੇ ਹਨ, ਉਸ ਨੇ ਕਦੇ ਵਾਪਸ ਮੁੜ ਕੇ ਨਹੀਂ ਆਉਣਾ। ਪਰਿਵਾਰ ਡੂੰਘੇ ਸਦਮੇ ਵਿੱਚ ਹੈ।

Leave a Reply

Your email address will not be published.