ਔਰਤ ਨੂੰ ਸਭਦੇ ਸਾਹਮਣੇ ਮਾਰ ਰਿਹਾ ਸੀ ਰਿਸ਼ਤੇਦਾਰ, ਚੀਕਾਂ ਸੁਣਕੇ ਬਚਾਉਣ ਲਈ ਭੱਜਿਆ ਪਤੀ

ਜ਼ਮੀਨ ਜਾਇਦਾਦ ਅਤੇ ਪੈਸੇ ਨੇ ਦੁਨੀਆਂ ਤੇ ਸਾਰੇ ਰਿਸ਼ਤੇ ਹੀ ਖਤਮ ਕਰ ਦਿੱਤੇ ਹਨ। ਲੋਕੀਂ ਪੈਸੇ ਪਿੱਛੇ ਆਪਣਿਆਂ ਦੀ ਜਾਨ ਲੈਣ ਤੱਕ ਵੀ ਪਹੁੰਚ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨ ਜਾਇਦਾਦ ਨੂੰ ਲੈ ਕੇ ਤਾਏ ਦੇ ਲੜਕੇ ਵੱਲੋਂ ਆਪਣੀ ਹੀ ਭਰਜਾਈ ਨਾਲ ਖਿੱਚ ਧੂਹ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਪ੍ਰਿਅੰਕਾ ਕਪੂਰ ਨਾਮਕ ਮਹਿਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਪੀਰਖਾਨਾ ਰੋਡ ਮਾਤਾ ਰਾਣੀ ਮੁਹੱਲੇ ਵਿਚ ਰਹਿੰਦੇ ਹਨ। ਉਨ੍ਹਾਂ ਦੇ ਤਾਇਆ ਸਹੁਰੇ ਨਾਲ ਜ਼ਮੀਨ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਜਿਸ ਕਰਕੇ ਉਨ੍ਹਾਂ ਦਾ ਇਸ ਸਬੰਧ ਵਿੱਚ ਅਦਾਲਤ ਵਿਚ ਵੀ ਕੇਸ ਚੱਲ ਰਿਹਾ ਹੈ । ਜਦੋਂ ਉਹ ਅਦਾਲਤ ਵਿੱਚ ਤਰੀਕ ਭੁਗਤ ਕੇ ਬਾਹਰ ਆਏ ਤਾਂ ਉਨ੍ਹਾਂ ਦੇ ਪਤੀ ਗੱਡੀ ਲੈਣ ਚਲੇ ਗਏ। ਉਸ ਤੋਂ ਬਾਅਦ ਸ਼ਾਮ ਕਪੂਰ ਦੇ ਲੜਕੇ ਸਾਗਰ ਕਪੂਰ ਨੇ ਉਨ੍ਹਾਂ ਨਾਲ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ।

ਉਹਨਾਂ ਨੇ ਜਦੋਂ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਦੇ ਪਤੀ ਵੀ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਉਹਨਾਂ ਦਾ ਕਹਿਣਾ ਹੈ ਕਿ ਸਾਗਰ ਕਪੂਰ ਜਾਂਦੇ ਹੋਏ ਉਨ੍ਹਾਂ ਨੂੰ ਧਮਕੀ ਵੀ ਦੇ ਕੇ ਗਿਆ ਹੈ। ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਪੁਲੀਸ ਵੱਲੋਂ ਵੀ ਸਾਗਰ ਕਪੁਰ ਦੇ ਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦਵਿੰਦਰ ਕਪੂਰ ਦਾ ਕਹਿਣਾ ਹੈ ਕਿ ਉਹ ਅਦਾਲਤ ਵਿੱਚ ਤਰੀਕ ਤੋਂ ਬਾਅਦ ਆਪਣੀ ਗੱਡੀ ਲੈਣ ਚਲੇ ਗਏ।

ਜਦੋਂ ਉਹ ਗੱਡੀ ਲੈ ਕੇ ਵਾਪਸ ਆਏ ਤਾਂ ਸਾਗਰ ਕਪੁਰ ਉਨ੍ਹਾਂ ਦੀ ਪਤਨੀ ਨਾਲ ਖਿੱਚ-ਧੂਹ ਕਰ ਰਿਹਾ ਸੀ। ਉਹ ਹੀ ਆਪਣੀ ਪਤਨੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਆਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਿਅੰਕਾ ਕਪੂਰ ਅਤੇ ਸਾਗਰ ਕਪੂਰ ਵਿਚਕਾਰ ਝੜਪ ਹੋ ਗਈ। ਇਸ ਦੌਰਾਨ ਪ੍ਰਿਯੰਕਾ ਕਪੂਰ ਦੇ ਸੱਟਾਂ ਲੱਗੀਆਂ। ਜਿਸ ਕਰਕੇ ਉਨ੍ਹਾਂ ਵੱਲੋਂ ਸਾਗਰ ਕਪੁਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.