ਚਿੱਟੇ ਨੇ ਖਾਧਾ ਇੱਕ ਹੋਰ ਪੰਜਾਬੀ ਮੁੰਡਾ, ਪਿਓ ਨੇ ਬਹੁਤ ਕੀਤੀ ਜਾਨ ਬਚਾਉਣ ਦੀ ਕੋਸ਼ਿਸ਼

ਤਾਜ਼ਾ ਮਾਮਲਾ ਲੰਬੀ ਦੇ ਤੱਪਾ ਖੇੜਾ ਤੋਂ ਸਾਹਮਣੇ ਆਇਆ ਹੈ, ਜਿੱਥੇ 21 ਸਾਲਾ ਨੌਜਵਾਨ ਦੀ ਅਮਲ ਦੀ ਵਰਤੋਂ ਕਰਨ ਕਾਰਨ ਜਾਨ ਚਲੀ ਗਈ। ਮ੍ਰਿਤਕ ਦੇ ਪਰਿਵਾਰ ਵਿੱਚ ਜਿੱਥੇ ਸੋਗ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਉਨ੍ਹਾਂ ਦੇ ਮਨ ਵਿੱਚ ਰੋਸ ਵੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਿਚ ਅਮਲ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਇਸ ਕਰਕੇ ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਮ੍ਰਿਤਕ ਦੇ ਪਿਤਾ ਰਮੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ 3 ਬੱਚੇ ਹਨ। 1 ਲੜਕੀ ਅਤੇ 2 ਲੜਕੇ, ਜਿਨ੍ਹਾਂ ਵਿੱਚੋਂ ਵੱਡਾ ਲੜਕਾ ਫੌਜ ਵਿੱਚ ਨੌਕਰੀ ਕਰਦਾ ਹੈ ਅਤੇ ਛੋਟਾ ਉਨ੍ਹਾਂ ਨਾਲ ਮਜ਼ਦੂਰੀ ਕਰਦਾ ਸੀ ਅਤੇ ਅਮਲ ਦੀ ਵਰਤੋਂ ਵੀ ਕਰਦਾ ਸੀ। ਇਸ ਕਾਰਨ ਉਹਨਾਂ ਨੇ ਲੜਕੇ ਦੀ ਅਮਲ ਦੀ ਆਦਤ ਛੁਡਾਉਣ ਲਈ ਉਸ ਨੂੰ 3-4 ਮਹੀਨੇ ਅਮਲ ਛੁਡਾਊ ਕੇਂਦਰ ਵਿੱਚ ਵੀ ਛੱਡਿਆ ਪਰ ਉਹ ਉੱਥੋਂ ਆ ਕੇ ਫਿਰ ਤੋਂ ਅਮਲ ਦੀ ਵਰਤੋਂ ਕਰਨ ਲੱਗ ਜਾਂਦਾ ਸੀ।

ਉਹਨਾਂ ਵੱਲੋਂ ਦੱਸਿਆ ਗਿਆ ਕਿ ਪਿੰਡ ਵਿੱਚ 2 ਵਿਅਕਤੀ ਅਮਲ ਵੇਚਦੇ ਹਨ ਅਤੇ 2 ਵਿਅਕਤੀ ਉਨ੍ਹਾਂ ਨੂੰ ਸ਼ਹਿ ਦਿੰਦੇ ਹਨ। ਜਿਸ ਕਰਕੇ ਪਿੰਡ ਵਿਚ ਅਮਲ ਦੀ ਵਿਕਰੀ ਹੋਣੋਂ ਬੰਦ ਨਹੀ ਹੁੰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਦਾ 21 ਸਾਲਾ ਨੌਜਵਾਨ ਅਮਲ ਕਾਰਨ ਚਲਾ ਗਿਆ। ਇਸ ਤੋਂ ਪਹਿਲਾਂ ਵੀ ਅਮਲ ਕਾਰਨ ਇੱਕ ਨੌਜਵਾਨ ਦੀ ਜਾਨ ਗਈ ਸੀ ਪਰ ਜਦੋਂ ਵੀ ਉਹ ਇਸ ਪ੍ਰਤੀ ਆਵਾਜ਼ ਉਠਾਉਂਦੇ ਹਨ, ਕੋਈ ਵੀ ਸੁਣਵਾਈ ਜਾਂ ਕਾਰਵਾਈ ਨਹੀਂ ਹੁੰਦੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ। ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੇ ਕਹਿਣ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.