ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, 2 ਪੰਜਾਬੀ ਮੁੰਡਿਆਂ ਨਾਲ ਜੱਗੋ ਤੇਰਵੀ

ਅਮਰੀਕਾ ਤੋਂ ਆਏ ਇਕ ਫੋਨ ਨੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ਦੇ 2 ਪਿੰਡਾਂ ਲਿੱਟਾਂ ਅਤੇ ਲੱਖਣ ਕੇ ਪੱਡਾ ਵਿੱਚ ਮਾਹੌਲ ਗਮਗੀਨ ਕਰ ਦਿੱਤਾ। ਫੋਨ ਤੋਂ ਪਤਾ ਲੱਗਾ ਕਿ ਇਨ੍ਹਾਂ ਪਰਿਵਾਰਾਂ ਦੇ ਇੱਕ ਇੱਕ ਨੌਜਵਾਨ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸੜਕ ਹਾ ਦ ਸੇ ਦਾ ਸ਼ਿਕਾਰ ਹੋ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਹਾ ਦ ਸਾ ਉਸ ਸਮੇਂ ਵਾਪਰਿਆ ਜਦੋਂ ਇਹ ਦੋਵੇਂ ਸੁਖਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਚੀਮਾ ਵਾਸੀ ਲਿੱਟਾਂ ਅਤੇ ਬਲਜਿੰਦਰ ਸਿੰਘ

ਪੁੱਤਰ ਪਰਮਜੀਤ ਸਿੰਘ ਵਾਸੀ ਲੱਖਣ ਕੇ ਪੱਡਾ ਕਾਰ ਵਿੱਚ ਸਵਾਰ ਹੋ ਕੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿਖੇ ਆਪਣੇ ਘਰ ਨੂੰ ਜਾ ਰਹੇ ਸਨ। ਸੁਖਜੀਤ ਸਿੰਘ ਦੀ ਉਮਰ 30 ਸਾਲ ਅਤੇ ਬਲਜਿੰਦਰ ਸਿੰਘ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਨੂੰ ਅਮਰੀਕਾ ਗਏ 5 ਸਾਲ ਬੀਤ ਚੁੱਕੇ ਹਨ। ਉੱਥੇ ਉਹ ਟਰਾਲਾ ਚਲਾਉਂਦਾ ਸੀ। ਇਕ ਸਾਲ ਪਹਿਲਾਂ ਉਸ ਦੀ ਮਾਂ ਵੀ ਇਸ ਦੁਨੀਆਂ ਤੋਂ ਜਾ ਚੁੱਕੀ ਹੈ। ਉਸ ਨੇ ਦਸਵੀਂ ਜਮਾਤ ਤੱਕ ਦੀ ਪੜ੍ਹਾਈ ਆਪਣੇ ਨਾਨਕੇ ਪਿੰਡ ਰਾਮਗੜ੍ਹ ਤੋਂ ਹੀ ਕੀਤੀ ਸੀ।

ਪਰਿਵਾਰ ਵਿੱਚ ਪਿੱਛੇ ਉਸ ਦਾ ਛੋਟਾ ਭਰਾ ਅਤੇ ਪਿਤਾ ਰਹਿ ਗਏ ਹਨ। ਸੁਖਜੀਤ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ 2010 ਵਿਚ ਅਮਰੀਕਾ ਗਿਆ ਸੀ ਅਤੇ 2 ਸਾਲ ਬਾਅਦ ਉਸ ਨੇ ਵਿਆਹ ਕਰਵਾ ਲਿਆ। ਉਹ 8-9 ਸਾਲ ਦੇ ਪੁੱਤਰ ਦਾ ਪਿਤਾ ਸੀ। 12 ਸਾਲ ਤੋਂ ਉਸ ਨੇ ਕਦੇ ਆਪਣੇ ਘਰ ਪੰਜਾਬ ਚੱਕਰ ਨਹੀਂ ਸੀ ਲਗਾਇਆ। ਉਸ ਨੇ ਕੁਝ ਦਿਨਾਂ ਤਕ 17-18 ਜਨਵਰੀ ਨੂੰ ਪੰਜਾਬ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ।

ਸੁਖਜੀਤ ਸਿੰਘ ਦੀ ਉਮਰ 30 ਸਾਲ ਸੀ। ਉਸ ਦੇ ਮਾਤਾ ਪਿਤਾ ਅਮਰੀਕਾ ਨੂੰ ਰਵਾਨਾ ਹੋ ਗਏ ਹਨ ਤਾਂ ਕਿ ਉਸ ਦੀਆਂ ਅੰਤਿਮ ਕਿਰਿਆਵਾਂ ਕੀਤੀਆਂ ਜਾ ਸਕਣ। ਦੋਵੇਂ ਹੀ ਪਰਿਵਾਰਾਂ ਵਿੱਚ ਸੋਗ ਦਾ ਮਾਹੌਲ ਹੈ। ਸੁਖਜੀਤ ਸਿੰਘ ਦੇ ਪਰਿਵਾਰ ਨੂੰ ਬਹੁਤ ਖ਼ੁਸ਼ੀ ਸੀ ਕਿ ਉਨ੍ਹਾਂ ਦਾ ਪੁੱਤਰ 12 ਸਾਲ ਬਾਅਦ ਵਾਪਸ ਘਰ ਆ ਰਿਹਾ ਹੈ ਪਰ ਇਸ ਤੋਂ ਪਹਿਲਾਂ ਹੋਰ ਹੀ ਭਾਣਾ ਵਾਪਰ ਗਿਆ। ਪਰਿਵਾਰ ਦੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਗਏ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.