ਨਾਭਾ ਵਿਖੇ ਵਾਪਰੇ ਸੜਕ ਹਾਦਸੇ ਦੌਰਾਨ ਐਕਟਿਵਾ ਸਵਾਰ ਮਾਂ ਧੀ ਦੇ ਟਰੱਕ ਦੀ ਲਪੇਟ ਵਿੱਚ ਆ ਜਾਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਮਾਂ ਪਰਮਜੀਤ ਕੌਰ ਦੀ ਜਾਨ ਚਲੀ ਗਈ ਹੈ ਅਤੇ ਧੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾ ਪਰਮਜੀਤ ਕੌਰ ਦੀ ਸੱਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਪਹਿਲੀ ਨੂੰਹ ਦੇ ਅੱਖਾਂ ਮੀਟ ਜਾਣ ਕਾਰਨ ਉਨ੍ਹਾਂ ਦੇ ਪੁੱਤਰ ਦਾ ਦੂਜਾ ਵਿਆਹ ਕੀਤਾ ਗਿਆ ਸੀ। ਉਨ੍ਹਾਂ ਦੀ ਦੂਜੀ ਨੂੰਹ ਦੀ ਇਕ ਬੇਟੀ ਹੈ।
ਜਿਸ ਦੀ ਉਮਰ 12- 13 ਸਾਲ ਹੈ। ਪਹਿਲੀ ਨੂੰਹ ਦੀਆਂ ਵੀ 2 ਧੀਆਂ ਹਨ। ਉਨ੍ਹਾਂ ਦੀ ਨੂੰਹ ਅਤੇ ਪੋਤੀ ਨੂੰ ਟਰੱਕ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਫੋਨ ਤੇ ਹੀ ਇਸ ਦੀ ਜਾਣਕਾਰੀ ਮਿਲੀ ਹੈ। ਟਰੱਕ ਡਰਾਈਵਰ ਨੇ ਦੱਸਿਆ ਹੈ ਕਿ ਉਹ ਟਰੱਕ ਲੈ ਕੇ ਜਾ ਰਿਹਾ ਸੀ। ਐਕਟਿਵਾ ਚਾਲਕ ਔਰਤ ਨੇ ਟਰੱਕ ਦੇ ਨੇੜੇ ਐਕਟਿਵਾ ਲਗਾ ਦਿੱਤੀ ਅਤੇ ਟਰੱਕ ਦੇ ਥੱਲੇ ਆ ਗਈ। ਉਹ 6- 7 ਸਾਲ ਤੋਂ ਟਰੱਕ ਚਲਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਟਰੱਕ ਡਰਾਈਵਰ ਕੋਲ ਸਿਰਫ ਛੋਟਾ ਲਾ ਇ ਸੈਂ ਸ ਹੀ ਹੈ।
ਟਰੱਕ ਡਰਾਈਵਰ ਕਹਿ ਰਿਹਾ ਹੈ ਕਿ ਉਸ ਨੇ ਲਾ ਇ ਸੈਂ ਸ ਬਣਾ ਦਿੱਤਾ ਹੋਇਆ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਸੜਕ ਤੇ ਥਾਂ ਥਾਂ ਪਾਣੀ ਖੜ੍ਹਾ ਹੈ। ਸੜਕ ਉੱਤੇ ਰੇਤਾ ਪਿਆ। ਜਿਸ ਨਾਲ ਐਕਟਿਵਾ ਸਲਿਪ ਹੋ ਕੇ ਹਾਦਸਾ ਵਾਪਰ ਗਿਆ। ਉਸ ਦਾ ਕਹਿਣਾ ਹੈ ਕਿ ਜਦੋਂ ਤੋਂ ਇੱਥੋਂ ਟੋਲ ਪਲਾਜ਼ਾ ਚੁੱਕਿਆ ਗਿਆ ਹੈ, ਸਰਕਾਰ ਸਡ਼ਕ ਨਹੀਂ ਬਣਾ ਰਹੀ। ਸਰਕਾਰ ਟੌਲ ਟੈਕਸ ਦੇ ਸਿਰ ਤੇ ਹੀ ਸੜਕਾਂ ਬਣਾ ਰਹੀਆਂ ਹਨ।
ਮਹਿਲਾ ਡਾਕਟਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ 40 ਸਾਲਾ ਪਰਮਜੀਤ ਕੌਰ ਅਤੇ ਉਨ੍ਹਾਂ ਦੀ ਧੀ ਨੂੰ ਲਿਆਂਦਾ ਗਿਆ ਸੀ। ਪਰਮਜੀਤ ਕੌਰ ਦੇ ਜ਼ਿਆਦਾ ਸੱਟ ਲੱਗ ਜਾਣ ਕਾਰਨ ਉਸ ਦੀ ਪਹਿਲਾਂ ਹੀ ਜਾਨ ਜਾ ਚੁੱਕੀ ਸੀ। ਉਸ ਦੀ ਧੀ ਦੀ ਹਾਲਤ ਠੀਕ ਹੈ। ਉਸ ਨੂੰ ਭਰਤੀ ਕਰ ਲਿਆ ਗਿਆ ਹੈ ਅਤੇ ਦਵਾਈ ਦਿੱਤੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ