ਕਈ ਵਾਰ ਅਸੀਂ ਸੋਚਦੇ ਹਾਂ ਕਿ ਵਿਕਸਤ ਮੁਲਕਾਂ ਵਿਚ ਰਹਿਣ ਵਾਲੇ ਪਰਿਵਾਰਾਂ ਦੀ ਹਾਲਤ ਸਾਡੇ ਨਾਲੋਂ ਕਿਤੇ ਚੰਗੀ ਹੋਵੇਗੀ। ਉਹ ਲੋਕ ਸੌੜੀ ਸੋਚ ਦੇ ਮਾਲਕ ਨਹੀਂ ਹੋਣਗੇ ਅਤੇ ਪਰਿਵਾਰਾਂ ਵਿੱਚ ਸਦਭਾਵਨਾ ਨਾਲ ਰਹਿੰਦੇ ਹੋਣਗੇ। ਪਿਛਲੇ ਦਿਨੀਂ ਅਮਰੀਕਾ ਵਿਚ ਰਹਿੰਦੀ ਇਕ ਪੰਜਾਬੀ ਔਰਤ ਮਨਦੀਪ ਕੌਰ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਪਾਈ ਸੀ। ਜਿਸ ਵਿੱਚ ਉਸ ਨੇ ਆਪਣੇ ਪਤੀ, ਸੱਸ ਅਤੇ ਸਹੁਰੇ ਤੇ ਦੋ ਸ਼ ਲਾਉਂਦੇ ਹੋਏ ਕਿਹਾ ਸੀ ਕਿ ਉਹ ਆਪਣੀ ਜਾਨ ਦੇਣ ਜਾ ਰਹੀ ਹੈ। ਉਸ ਦਾ ਕਹਿਣਾ ਸੀ
ਕਿ ਉਸ ਨਾਲ ਖਿੱਚ ਧੂਹ ਕੀਤੀ ਜਾਂਦੀ ਹੈ। ਜਦੋਂ ਉਹ ਭਾਰਤ ਵਿੱਚ ਰਹੇ ਹਨ ਤਾਂ ਇੱਥੇ ਵੀ ਉਸ ਨਾਲ ਚੰਗਾ ਸਲੂਕ ਨਹੀਂ ਸੀ ਕੀਤਾ ਜਾਂਦਾ ਅਤੇ ਹੁਣ ਅਮਰੀਕਾ ਵਿੱਚ ਵੀ ਇਹੋ ਹੀ ਹਾਲ ਹੈ। ਉਹ ਇਹ ਵੀ ਦੱਸਦੀ ਹੈ ਕਿ ਉਸ ਦੇ ਅੱਖਾਂ ਮੀਟ ਜਾਣ ਉਪਰੰਤ ਉਸ ਦੇ ਬੱਚੇ ਰੁਲ ਜਾਣਗੇ। ਸੁਣਨ ਵਿੱਚ ਆਇਆ ਹੈ ਕਿ ਉਹ 2 ਧੀਆਂ ਦੀ ਮਾਂ ਸੀ। ਇਹ ਵੀਡੀਓ ਪਾਉਣ ਉਪਰੰਤ ਮਨਦੀਪ ਕੌਰ ਨੇ ਆਪਣੀ ਜਾਨ ਦੇ ਦਿੱਤੀ ਸੀ। ਹੁਣ ਇੱਕ ਹੋਰ ਵੀਡਿਓ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲੀ ਹੈ।
ਜਿਸ ਵਿੱਚ ਇਕ ਵਿਅਕਤੀ ਮਨਦੀਪ ਕੌਰ ਦੇ ਮੂੰਹ ਤੇ ਕੱਪੜਾ ਪਾ ਕੇ ਉਸ ਨੂੰ ਬੈੱਡ ਤੇ ਸੁੱ ਟ ਦਿੰਦਾ ਹੈ ਅਤੇ ਫਿਰ ਉਸ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਇਹ ਵਿਅਕਤੀ ਮਨਦੀਪ ਕੌਰ ਦੀ ਜਾਨ ਲੈਣ ਲਈ ਪੂਰੀ ਵਾਹ ਲਾਉਂਦਾ ਹੈ ਪਰ ਇਸ ਨੂੰ ਮਨਦੀਪ ਕੌਰ ਦੀ ਤੇਜ਼ ਕਿਸਮਤ ਕਹੀਏ ਜਾਂ ਕੁਝ ਹੋਰ, ਉਹ ਬਚ ਜਾਂਦੀ ਹੈ। ਇਸ ਵੀਡੀਓ ਵਿੱਚ ਹੀ ਜਦੋਂ ਇਹ ਵਿਅਕਤੀ ਹਟ ਜਾਂਦਾ ਹੈ ਤਾਂ ਮਨਦੀਪ ਕੌਰ ਉੱਠਦੀ ਹੋਈ ਦਿਖਾਈ ਦਿੰਦੀ ਹੈ। ਇਸ ਵੀਡੀਓ ਨੂੰ ਦੇਖ ਕੇ ਇਹ ਲੱਗਦਾ ਹੈ
ਕਿ ਮਨਦੀਪ ਕੌਰ ਨਾਲ ਹਕੀਕਤ ਵਿਚ ਧੱ ਕਾ ਹੁੰਦਾ ਸੀ। ਬਾਕੀ ਅਸਲ ਸਚਾਈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਮੁਲਕਾਂ ਵਿੱਚ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਅਤੇ ਹਰ ਹਾਲਤ ਵਿੱਚ ਇਨਸਾਨ ਇਨਸਾਫ਼ ਮਿਲਦਾ ਹੈ।