ਬਾਹਰਲੇ ਮੁਲਕ ਦਾ ਚੜ੍ਹਨਾ ਸੀ ਮੁੰਡਿਆਂ ਨੇ ਜਹਾਜ, ਦਿੱਲੀ ਜਾ ਕੇ ਪਤਾ ਲੱਗਿਆ ਵੀਜ਼ਾ ਹੈ ਨਕਲੀ

ਅੱਜ ਕੱਲ੍ਹ ਹਰ ਨੌਜਵਾਨ ਵਿਦੇਸ਼ ਜਾਣ ਦਾ ਚਾਹਵਾਨ ਹੈ। ਜਿਸ ਕਰ ਕੇ ਟਰੈਵਲ ਏਜੰਟਾਂ ਨੇ ਵੀ ਸ਼ਹਿਰ ਸ਼ਹਿਰ ਆਪਣੇ ਦਫਤਰ ਖੋਲ੍ਹੇ ਹਨ ਅਤੇ ਭੋਲੇ ਭਾਲੇ ਨੌਜਵਾਨਾਂ ਨੂੰ ਅਨੇਕਾਂ ਸਬਜ਼ਬਾਗ ਦਿਖਾ ਕੇ ਚੂਨਾ ਲਾ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਪਤਾ ਤਾਂ ਉਦੋਂ ਲੱਗਦਾ ਹੈ ਜਦੋਂ ਭਾਣਾ ਵਾਪਰ ਚੁੱਕਾ ਹੁੰਦਾ ਹੈ। ਤਦ ਤਕ ਇਨ੍ਹਾਂ ਟਰੈਵਲ ਏਜੰਟਾਂ ਦੇ ਮੋਬਾਈਲ ਫੋਨ ਬੰਦ ਹੋ ਜਾਂਦੇ ਹਨ ਅਤੇ ਇਹ ਦਫ਼ਤਰ ਛੱਡ ਕੇ ਦੌੜ ਜਾਂਦੇ ਹਨ। ਇਹ ਏਜੰਟ ਆਪਸ ਵਿਚ ਮਿਲੇ ਹੁੰਦੇ ਹਨ। ਜਦੋਂ ਕੋਈ ਵਿਅਕਤੀ ਕਿਸੇ ਇੱਕ ਏਜੰਟ ਤੋਂ ਵੀਜ਼ਾ ਲੈ ਕੇ ਦੂਸਰਿਆਂ ਨੂੰ ਦਿਖਾਉਂਦਾ ਹੈ

ਤਾਂ ਨਕਲੀ ਵੀਜ਼ੇ ਨੂੰ ਵੀ ਦੂਸਰਾ ਏਜੰਟ ਅਸਲੀ ਦੱਸਦਾ ਹੈ। ਮਾਮਲਾ ਲੁਧਿਆਣਾ ਦਾ ਹੈ। ਜਿੱਥੇ ਟ੍ਰੈਵਲ ਏਜੰਟਾਂ ਨੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਤੋਂ ਮੋਟੀ ਰਕਮ ਹੜੱਪ ਕੇ ਉਨ੍ਹਾਂ ਨੂੰ ਨਕਲੀ ਵੀਜ਼ੇ ਦੇ ਦਿੱਤੇ। ਜਦੋਂ ਇਹ ਨੌਜਵਾਨ ਦਿੱਲੀ ਏਅਰਪੋਰਟ ਤੇ ਪਹੁੰਚੇ ਤਾਂ ਉਥੇ ਇਨ੍ਹਾਂ ਦੇ ਵੀਜ਼ੇ ਨਕਲੀ ਨਿਕਲੇ। ਜਿਸ ਕਰਕੇ ਇਨ੍ਹਾਂ ਨੂੰ ਵਾਪਸ ਆਉਣਾ ਪਿਆ। ਜਦੋਂ ਇਹ ਟ੍ਰੈਵਲ ਏਜੰਟ ਦੇ ਦਫਤਰ ਪਹੁੰਚੇ ਤਾਂ ਟਰੈਵਲ ਏਜੰਟ ਦਫ਼ਤਰ ਛੱਡ ਕੇ ਭੱਜ ਚੁੱਕੇ ਸਨ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਸਨ।

ਜਦੋਂ ਇੱਕ ਨੌਜਵਾਨ ਵੀਜ਼ਾ ਲੈ ਕੇ ਦਿੱਲੀ ਏਅਰਪੋਰਟ ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਫਰਾਂਸ ਦਾ ਇਹ ਵੀਜ਼ਾ ਨਕਲੀ ਹੈ। ਇਨ੍ਹਾਂ ਏਜੰਟਾਂ ਨੇ ਇਕ ਦਿਨ ਵਿਚ ਹੀ ਪ੍ਰਤੀ ਵਿਅਕਤੀ 9 ਲੱਖ ਰੁਪਏ ਲੈ ਕੇ 4 ਨਕਲੀ ਵੀਜ਼ੇ ਦੇ ਦਿੱਤੇ ਅਤੇ ਆਪ ਰਕਮ ਹ ੜੱ ਪ ਕੇ ਰ ਫੂ ਚੱਕਰ ਹੋ ਗਏ। ਵਿਦੇਸ਼ ਜਾਣ ਦੇ ਚਾਹਵਾਨ ਇਹ ਨੌਜਵਾਨ ਹੁਣ ਇਨਸਾਫ਼ ਮੰਗ ਰਹੇ ਹਨ। ਪੁਲਿਸ ਚਾਹੁੰਦੀ ਹੈ ਕਿ ਇਹ ਨੌਜਵਾਨ ਲਿਖਤੀ ਦਰਖਾਸਤ ਦੇਣ ਤਾਂ ਕਿ ਪੁਲਿਸ ਕੋਈ ਕਾਰਵਾਈ ਕਰ ਸਕੇ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ

ਜਦੋਂ ਟ੍ਰੈਵਲ ਏਜੰਟਾਂ ਨੇ ਅਜਿਹਾ ਕੰਮ ਕੀਤਾ ਹੋਵੇ। ਮਾਤਾ ਪਿਤਾ ਆਪਣੀ ਜਾਇਦਾਦ ਵੇਚ ਕੇ ਜਾਂ ਗਹਿਣੇ ਰੱਖ ਕੇ ਆਪਣੇ ਧੀਆਂ ਪੁੱਤਰਾਂ ਦਾ ਸੁਪਨਾ ਪੂਰਾ ਕਰਨ ਲਈ ਉਨ੍ਹਾਂ ਨੂੰ ਵਿਦੇਸ਼ ਭੇਜਣ ਦੀ ਕੋਸ਼ਿਸ਼ ਕਰਦੇ ਹਨ ਪਰ ਇਹ ਧੋ ਖੇ ਬਾ ਜ਼ ਟਰੈਵਲ ਏਜੰਟ ਉਨ੍ਹਾਂ ਨੂੰ ਚੂਨਾ ਲਾ ਜਾਂਦੇ ਹਨ ਅਤੇ ਪੈਸੇ ਹੜੱਪ ਲੈਂਦੇ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਟ੍ਰੈਵਲ ਏਜੰਟਾਂ ਨੂੰ ਨੱਥ ਪਾਈ ਜਾਵੇ।

Leave a Reply

Your email address will not be published.