ਮਾਂ ਦੇ ਵਾਰ ਵਾਰ ਕਹਿਣ ਤੇ ਪੁੱਤ ਨੇ ਪਾਈ ਲਾਟਰੀ, ਕੁੱਝ ਘੰਟਿਆਂ ‘ਚ ਜਾਗੀ ਕਿਸਮਤ, ਬਣਿਆ ਕਰੋੜਪਤੀ

ਕਦੋਂ ਕਿਸੇ ਦੀ ਕਿਸਮਤ ਪਲਟ ਜਾਵੇ? ਕੁਝ ਕਿਹਾ ਨਹੀਂ ਜਾ ਸਕਦਾ। ਸਮਾਂ ਬਦਲਦਾ ਰਹਿੰਦਾ ਹੈ। ਜਦੋਂ ਰੱਬ ਦਿੰਦਾ ਹੈ ਤਾਂ ਕਹਿੰਦੇ ਛੱਪਰ ਫਾੜ ਕੇ ਦੇ ਦਿੰਦਾ ਹੈ। ਕੁਝ ਅਜਿਹਾ ਹੀ ਹੋਇਆ ਲੁਧਿਆਣਾ ਦੇ ਇਕ ਪੁਲਿਸ ਮੁਲਾਜ਼ਮ ਨਾਲ। ਕੁਲਦੀਪ ਸਿੰਘ ਨਾਮ ਦਾ ਇਹ ਵਿਅਕਤੀ ਪੰਜਾਬ ਪੁਲਿਸ ਵਿਚ ਮੁਲਾਜ਼ਮ ਹੈ। ਜਿਸ ਨੂੰ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਉਸ ਨੇ ਆਪਣੀ ਮਾਂ ਦੇ ਕਹਿਣ ਤੇ ਲਾਟਰੀ ਦੀ ਇਹ ਟਿਕਟ ਖ਼ਰੀਦੀ ਸੀ। ਲਾਟਰੀ ਦੇ ਟਿਕਟ ਦੀ ਕੀਮਤ ਸਿਰਫ਼ 6 ਰੁਪਏ ਸੀ।

ਉਸ ਨੇ 150 ਰੁਪਏ ਦੀਆਂ ਟਿਕਟਾਂ ਖ਼ਰੀਦ ਲਈਆਂ। ਪਰਿਵਾਰ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਇਨ੍ਹਾਂ ਨੂੰ ਗਾਂਧੀ ਬ੍ਰਦਰਜ਼ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੀ ਲਾਟਰੀ ਲੱਗ ਗਈ ਹੈ। ਇਹ ਖ਼ਬਰ ਸੁਣ ਕੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਕੁਲਦੀਪ ਸਿੰਘ ਦੀ ਮਾਂ ਨੇ ਜ਼ੋਰ ਦੇ ਕੇ ਉਸ ਨੂੰ ਲਾਟਰੀ ਦਾ ਟਿਕਟ ਖਰੀਦਣ ਲਈ ਕਿਹਾ ਸੀ। ਕੁਲਦੀਪ ਸਿੰਘ ਕਦੇ ਲਾਟਰੀ ਨਹੀਂ ਸੀ ਖ਼ਰੀਦਦਾ ਪਰ ਉਸ ਨੇ ਆਪਣੀ ਮਾਂ ਦਾ ਕਹਿਣਾ ਮੰਨ ਕੇ ਲਾਟਰੀ ਦੀ ਟਿਕਟ ਖਰੀਦ ਲਈ।

ਜਦੋਂ ਕੁਲਦੀਪ ਸਿੰਘ ਦੀ ਮਾਂ ਦੀ ਉਮਰ 18-20 ਸਾਲ ਸੀ ਤਾਂ ਉਸ ਨੂੰ ਕਿਸੇ ਨੇ ਕਿਹਾ ਸੀ ਕਿ ਉਸ ਦੀ ਲਾਟਰੀ ਲੱਗੇਗੀ। ਇਸੇ ਭਰੋਸੇ ਉਸ ਨੇ ਆਪਣੇ ਪੁੱਤਰ ਨੂੰ ਲਾਟਰੀ ਦੀ ਟਿਕਟ ਖਰੀਦਣ ਲਈ ਜ਼ੋਰ ਪਾਇਆ। ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਲਾਟਰੀ ਲੱਗ ਗਈ। ਹੁਣ ਪਰਿਵਾਰ ਕਰੋੜਪਤੀ ਬਣ ਗਿਆ ਹੈ। ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਉਨ੍ਹਾਂ ਨੂੰ ਮੁਬਾਰਕਾਂ ਦੇ ਰਿਹਾ ਹੈ। ਮਠਿਆਈ ਵੰਡੀ ਜਾ ਰਹੀ ਹੈ।

Leave a Reply

Your email address will not be published.