ਮਾਤਾ ਦੇ ਮੱਥਾ ਟੇਕਣ ਗਏ ਸੀ ਮੁੰਡੇ, ਨਹੀਂ ਪਤਾ ਸੀ ਮੁੜਕੇ ਨਹੀਂ ਆਉਣਾ ਵਾਪਿਸ

ਤਰਨਤਾਰਨ ਦੇ ਹਲਕਾ ਝਬਾਲ ਤੋਂ ਮਾਤਾ ਚਿੰਤਪੁਰਨੀ ਮੱਥਾ ਟੇਕਣ ਗਏ ਨੌਜਵਾਨਾਂ ਵਿੱਚੋਂ 18 ਸਾਲ ਦੇ ਇੱਕ ਨੌਜਵਾਨ ਅਵਤਾਰ ਸਿੰਘ ਪੁੱਤਰ ਬੂਟਾ ਸਿੰਘ ਦੀ ਰਸਤੇ ਵਿੱਚ ਆਦਮਪੁਰ ਤੋਂ ਅੱਗੇ ਕਰੰਟ ਲੱਗਣ ਨਾਲ ਜਾਨ ਜਾਣ ਦਾ ਮਾਮਲਾ ਮੀਡੀਆ ਵਿੱਚ ਆਇਆ ਹੈ। ਗ਼ਰੀਬ ਪਰਿਵਾਰ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕਰ ਰਿਹਾ ਹੈ। ਪਿੰਡ ਦੇ ਇੱਕ ਬਜ਼ੁਰਗ ਨੇ ਦੱਸਿਆ ਹੈ ਕਿ ਇਹ 16 ਨੌਜਵਾਨ 31 ਤਰੀਕ ਨੂੰ 4 ਵਜੇ ਝਬਾਲ ਤੋਂ ਮਾਤਾ ਚਿੰਤਪੁਰਨੀ ਮੱਥਾ ਟੇਕਣ ਲਈ ਚੱਲੇ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਫੁਟਬਾਲ ਖੇਡਣ ਵਾਲੇ ਮੁੰਡੇ ਹਨ।

ਬਜ਼ੁਰਗ ਆਸਾਂ ਮੁਤਾਬਕ ਜਦੋਂ ਇਹ ਆਦਮਪੁਰ ਤੋਂ ਕੁਝ ਅੱਗੇ ਠਠਿਆਰ ਪਿੰਡ ਪਹੁੰਚੇ ਤਾਂ ਲੜਕੇ ਨੇ ਟੀ ਸ਼ਰਟ ਸੁੱਕਣੀ ਪਾ ਦਿੱਤੀ। ਜੋ ਸੁੱਖ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਤੇ ਜਾ ਡਿੱਗੀ। ਆਪਣੇ ਸਾਥੀਆਂ ਦੇ ਰੋਕਣ ਦੇ ਬਾਵਜੂਦ ਵੀ ਜਦੋਂ ਇਹ ਲੜਕਾ ਲੋਹੇ ਦੀ ਪਾਈਪ ਨਾਲ ਕਮੀਜ਼ ਉਤਾਰਨ ਲੱਗਾ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਜਾਨ ਚਲੀ ਗਈ। ਇਹ ਗ਼ਰੀਬ ਪਰਿਵਾਰ ਦਾ ਪੁੱਤਰ ਸੀ। ਮਿ੍ਤਕ ਦਾ ਪਿਤਾ ਰਿਕਸ਼ਾ ਚਲਾਉਂਦਾ ਹੈ। ਬਜ਼ੁਰਗ ਨੇ ਸਰਕਾਰ ਤੋਂ ਮੰਗ ਕੀਤੀ ਹੈ

ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਮ੍ਰਿਤਕ ਨੌਜਵਾਨ ਦੇ ਨਾਲ ਗਏ ਤਰਨਵੀਰ ਨੇ ਦੱਸਿਆ ਹੈ ਕਿ ਉਹ ਨਹਾ ਕੇ ਆਰਾਮ ਕਰ ਰਹੇ ਸਨ। ਹੋਰ ਮੁੰਡਿਆਂ ਨੇ ਆਪਣੇ ਕੱਪੜੇ ਦੂਜੇ ਪਾਸੇ ਸੁੱਕਣੇ ਪਾ ਦਿੱਤੇ ਅਤੇ ਇਸ ਨੌਜਵਾਨ ਨੇ ਆਪਣੀ ਟੀ ਸ਼ਰਟ ਤਾਰਾਂ ਵਾਲੇ ਪਾਸੇ ਪਾ ਦਿੱਤੀ। ਜੋ ਸੁੱਕ ਕੇ ਬਿਜਲੀ ਦੀਆਂ ਤਾਰਾਂ ਤੇ ਜਾ ਡਿੱਗੀ। ਤਰਨਵੀਰ ਦਾ ਕਹਿਣਾ ਹੈ ਕਿ ਜਦੋਂ ਇਹ ਲੜਕਾ ਟੀ ਸ਼ਰਟ ਚੁੱਕਣ ਲੱਗਾ ਤਾਂ ਉਸ ਦੇ ਮਾਮੇ ਦੇ ਮੁੰਡੇ ਨੇ ਉਸ ਨੂੰ ਰੋਕਿਆ ਕਿ ਕੇ ਟੀ ਸ਼ਰਟ ਹੋਰ ਖਰੀਦ ਲਵਾਂਗੇ

ਪਰ ਇਹ ਲੜਕਾ ਟੀ ਸ਼ਰਟ ਉਤਾਰਨ ਲੱਗ ਪਿਆ ਅਤੇ ਉਸ ਨੂੰ ਕਰੰਟ ਲੱਗ ਗਿਆ। ਉਸ ਨੂੰ ਨੇੜੇ ਦੇ ਹਸਪਤਾਲ ਲੈ ਗਏ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਪਿੰਡ ਚੌਧਰੀ ਵਾਲਾ ਦੇ ਰਛਪਾਲ ਸਿੰਘ ਦਾ ਦੱਸਿਆ ਹੈ ਕਿ ਇਹ ਮੁੰਡੇ ਇਕੱਠੇ ਹੋ ਕੇ ਮੰਦਰ ਵਿੱਚ ਮੱਥਾ ਟੇਕਣ ਗਏ ਸਨ। ਰਸਤੇ ਵਿੱਚ ਬਿਜਲੀ ਦੀਆਂ ਤਾਰਾਂ ਤੇ ਟੀ ਸ਼ਰਟ ਡਿੱਗ ਜਾਣ ਕਾਰਨ ਟੀ ਸ਼ਰਟ ਉਤਾਰਦੇ ਸਮੇਂ ਨੌਜਵਾਨ ਨੂੰ ਕਰੰਟ ਲੱਗ ਗਿਆ। ਰਛਪਾਲ ਸਿੰਘ ਦਾ ਕਹਿਣਾ ਹੈ ਕਿ ਇੱਕ ਗ਼ਰੀਬ ਪਰਿਵਾਰ ਹੈ।

ਪਰਿਵਾਰ ਦਾ ਮੁਖੀ ਰਿਕਸ਼ਾ ਚਲਾਉਂਦਾ ਹੈ। ਉਸ ਦੇ 2 ਪੁੱਤਰ ਅਤੇ ਇੱਕ ਧੀ ਸੀ। ਇਨ੍ਹਾਂ ਵਿੱਚੋਂ ਇੱਕ ਪੁੱਤਰ ਹੁਣ ਇਸ ਦੁਨੀਆਂ ਤੇ ਨਹੀਂ ਰਿਹਾ। ਕੋਈ ਵੀ ਬੱਚਾ ਵਿਆਹਿਆ ਨਹੀਂ ਹੈ। ਪਿੰਡ ਚੌਧਰੀ ਵਾਲਾ ਦੇ ਸਰਪੰਚ ਹਰਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਨੌਜਵਾਨ ਦਾ ਸੁਭਾਅ ਬਹੁਤ ਚੰਗਾ ਸੀ। ਇਹ ਇੱਕ ਗ਼ਰੀਬ ਪਰਿਵਾਰ ਹੈ। ਸਰਪੰਚ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.