7 ਸਾਲਾਂ ਬੱਚਾ ਪੜ੍ਹਾਈ ਛੱਡ ਕਰ ਰਿਹਾ ਜਮੈਟੋ ਚ ਕੰਮ, ਆਪ ਲੀਡਰ ਨੇ ਦੇਖੀ ਵੀਡੀਓ ਤਾਂ

ਸਾਡੇ ਮੁਲਕ ਵਿੱਚ ਕਈ ਲੋਕ ਤਾਂ ਇੰਨੇ ਗ਼ਰੀਬ ਹਨ ਘਰ ਦਾ ਗੁਜ਼ਾਰਾ ਚਲਾਉਣ ਲਈ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਪਾਪੜ ਵੇਲਣੇ ਪੈਂਦੇ ਹਨ। ਇੱਥੋਂ ਤੱਕ ਕਿ ਇਨ੍ਹਾਂ ਪਰਿਵਾਰਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਵੀ ਕੰਮ ਕਰਨਾ ਪੈਂਦਾ ਹੈ। ਹਾਲਾਂਕਿ ਸਰਕਾਰ ਬਾਲ ਮਜ਼ਦੂਰੀ ਦੀ ਇਜਾਜ਼ਤ ਨਹੀਂ ਦਿੰਦੀ ਪਰ ਰੋਟੀ ਕਮਾਉਣ ਲਈ ਕੁਝ ਤਾਂ ਕਰਨਾ ਹੀ ਪਵੇਗਾ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ 7 ਸਾਲ ਦਾ ਇੱਕ ਬੱਚਾ ਡਲਿਵਰੀ ਮੈਨ ਵਜੋਂ ਕੰਮ ਕਰ ਰਿਹਾ ਹੈ। ਇਹ ਬੱਚਾ ਸਵੇਰੇ ਸਕੂਲ ਜਾਂਦਾ ਹੈ।

ਸਕੂਲ ਤੋਂ ਵਾਪਸ ਆਉਣ ਉਪਰੰਤ ਆਪਣਾ ਹੋਮ ਵਰਕ ਵਗੈਰਾ ਕਰਦਾ ਹੈ। ਫੇਰ ਉਹ 6 ਵਜੇ ਆਪਣੇ ਕੰਮ ਲਈ ਨਿਕਲ ਜਾਂਦਾ ਹੈ ਅਤੇ ਰਾਤ ਦੇ 11 ਵਜੇ ਤਕ ਸਾਈਕਲ ਤੇ ਡਿਲੀਵਰੀ ਬੁਆਏ ਵਜੋਂ ਘੁੰਮ ਕੇ ਆਰਡਰ ਭੁਗਤਾਉਂਦਾ ਹੈ। ਇਸ ਤਰ੍ਹਾਂ ਇਹ ਬੱਚਾ ਸਖ਼ਤ ਮਿਹਨਤ ਕਰਦਾ ਹੈ। ਇਸ ਬੱਚੇ ਦੀ ਪੜ੍ਹਨ ਅਤੇ ਖੇਡਣ ਦੀ ਉਮਰ ਹੈ ਪਰ ਪਰਿਵਾਰ ਦਾ ਖ਼ਰਚਾ ਚਲਾਉਣ ਲਈ ਉਸ ਨੂੰ ਕੰਮ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੱਚੇ ਦਾ ਪਿਤਾ ਸੱਟ ਲੱਗ ਜਾਣ ਕਾਰਨ ਕੰਮ ਨਹੀਂ ਕਰ ਸਕਦਾ।

ਜਿਸ ਕਰਕੇ ਪਰਿਵਾਰ ਦਾ ਖਰਚਾ ਚਲਾਉਣ ਲਈ ਇਸ ਬੱਚੇ ਨੂੰ ਕੰਮ ਕਰਨਾ ਪੈ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਇਸ ਬੱਚੇ ਦੀ ਪ੍ਰਸ਼ੰਸਾ ਕਰ ਰਿਹਾ ਹੈ। ਅੱਜ ਜ਼ਰੂਰਤ ਹੈ। ਇਸ ਬੱਚੇ ਨੂੰ ਉਤਸ਼ਾਹਿਤ ਕਰਨ ਦੀ ਅਤੇ ਉਸ ਦੇ ਪਿਤਾ ਦੀ ਮਦਦ ਕੀਤੇ ਜਾਣ ਦੀ ਤਾਂ ਕਿ ਇਹ ਬੱਚਾ ਆਪਣੀ ਪੜ੍ਹਾਈ ਜਾਰੀ ਰੱਖ ਸਕੇ। ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਰਾਹੁਲ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਮਸ਼ਹੂਰ ਨਾਮੀ ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕੀਤਾ ਅਤੇ ਬੱਚੇ ਦੀ ਜਾਣਕਾਰੀ ਮੰਗੀ।

Leave a Reply

Your email address will not be published.