ਭਾਰੀ ਮੀਂਹ ਕਰਕੇ ਛੱਡਿਆ ਗਿਆ ਇਸ ਡੈਮ ਚੋਂ ਪਾਣੀ, ਦਰਿਆਵਾਂ ਕੰਢੇ ਰਹਿਣ ਵਾਲੇ ਹੋ ਜਾਓ ਸਾਵਧਾਨ

ਅੱਜ ਕੱਲ੍ਹ ਬਰਸਾਤ ਦਾ ਮੌਸਮ ਹੈ। ਜਿਸ ਕਰਕੇ ਨਦੀਆਂ ਨਾਲਿਆਂ ਵਿੱਚ ਪਾਣੀ ਜਮ੍ਹਾਂ ਹੋ ਚੁੱਕਾ ਹੈ। ਪਹਾੜੀ ਖੇਤਰ ਵਿਚ ਜ਼ਿਆਦਾ ਮੀਂਹ ਪੈਣ ਕਾਰਨ ਦਰਿਆਵਾਂ ਵਿਚ ਸਮਰੱਥਾ ਤੋਂ ਵੱਧ ਪਾਣੀ ਆ ਰਿਹਾ ਹੈ। ਡੈਮ ਵਿੱਚ ਵਾਧੂ ਪਾਣੀ ਜਮ੍ਹਾਂ ਹੋ ਜਾਣ ਕਾਰਨ ਹਾਲਾਤਾਂ ਮੁਤਾਬਕ ਇਸ ਨੂੰ ਦਰਿਆ ਵਿੱਚ ਛੱਡਣਾ ਪੈਂਦਾ ਹੈ। ਕਈ ਵਾਰ ਇਸ ਨਾਲ ਦਰਿਆਵਾਂ ਕਿਨਾਰੇ ਰਹਿਣ ਵਾਲੇ ਲੋਕਾਂ ਦਾ ਨੁ ਕ ਸਾ ਨ ਵੀ ਹੋ ਜਾਂਦਾ ਹੈ। ਇਸ ਕਰਕੇ ਸਰਕਾਰ ਵੱਲੋਂ ਪਾਣੀ ਛੱਡਣ ਤੋਂ ਪਹਿਲਾਂ ਜਨਤਾ ਨੂੰ ਅਗਾਊਂ ਸੂਚਨਾ ਦਿੱਤੀ ਜਾਂਦੀ ਹੈ ਤਾਂ ਕਿ ਕੋਈ ਜਾ ਨੀ ਮਾਲੀ ਨੁਕਸਾਨ ਨਾ ਹੋ ਸਕੇ।

ਇਸ ਵੇਲੇ ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ ਦੇ ਸਲਾਹਕਾਰ ਬਲਤੇਜ ਪੰਨੂ ਦੁਆਰਾ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਰਣਜੀਤ ਸਾਗਰ ਡੈਮ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ। ਮੁੱਖ ਮੰਤਰੀ ਦੇ ਸਲਾਹਕਾਰ ਦੁਆਰਾ ਇਸ ਤਰ੍ਹਾਂ ਦਾ ਸੰਦੇਸ਼ ਭੇਜ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਦਰਿਆ ਕਿਨਾਰੇ ਤੋਂ ਦੂਰ ਰਹਿਣ ਤਾਂ ਕਿ ਜਨਤਾ ਦਾ ਕੋਈ ਜਾਨੀ ਜਾਂ ਮਾਲੀ ਨੁ ਕ ਸਾ ਨ ਨਾ ਹੋ ਸਕੇ। ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਹੜ੍ਹ ਆਉਣ ਸਮੇਂ ਅਕਸਰ ਹੀ ਪੰਜਾਬ ਵਾਸੀਆਂ ਦਾ ਜਾਨੀ ਜਾਂ ਮਾਲੀ ਨੁ ਕ ਸਾ ਨ ਹੁੰਦਾ ਰਹਿੰਦਾ ਹੈ।

ਜਿਸ ਨਾਲ ਦਰਿਆਵਾਂ ਕਿਨਾਰੇ ਫ਼ਸਲ ਖ਼ਰਾਬ ਹੋ ਜਾਂਦੀ ਹੈ। ਕਈ ਵਾਰ ਤਾਂ ਪਸ਼ੂ ਵੀ ਪਾਣੀ ਵਿਚ ਰੁੜ੍ਹ ਜਾਂਦੇ ਹਨ। 2 ਸਾਲ ਪਹਿਲਾਂ ਕੁਝ ਗੁੱਜਰ ਪਰਿਵਾਰਾਂ ਦੇ ਪਸ਼ੂ ਪਾਣੀ ਵਿੱਚ ਰੁੜ੍ਹ ਗਏ ਸਨ। ਸਰਕਾਰ ਦਾ ਫ਼ਰਜ਼ ਹੈ ਕਿ ਸਮੇਂ ਤੋਂ ਪਹਿਲਾਂ ਜਨਤਾ ਨੂੰ ਚੌਕਸ ਕੀਤਾ ਜਾਵੇ।

Leave a Reply

Your email address will not be published.