ਸੱਪ ਦੇ ਦੰਦਾਂ ਨਾਲ ਬੱਚੇ ਨੇ ਕਰ ਦਿੱਤੇ 2 ਟੋਟੇ, ਫੇਰ ਦੇਖੋ ਬੱਚੇ ਨਾਲ ਕੀ ਹੋਇਆ

ਜਿਸ ਦਾ ਰਾਖਾ ਖ਼ੁਦ ਰੱਬ ਹੋਵੇ, ਉਸ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਕਈ ਵਾਰ ਤਾਂ ਸਾਨੂੰ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਇਨਸਾਨ ਦੰਦਾਂ ਹੇਠ ਉਂਗਲਾਂ ਦੇ ਲੈਂਦਾ ਹੈ ਅਤੇ ਸੋਚਦਾ ਹੈ ਕੀ ਇਸ ਤਰ੍ਹਾਂ ਵੀ ਹੋ ਸਕਦਾ ਹੈ? ਮਾਮਲਾ ਤੁਰਕੀ ਦੇ ਸ਼ਹਿਰ ਬੰਗੋਲ ਨੇੜੇ ਪੈਂਦੇ ਪਿੰਡ ਕੰਤਾਰ ਦਾ ਹੈ। ਜਿੱਥੇ ਇਕ ਮਾਸੂਮ ਬੱਚੀ ਨੇ ਡੇਢ ਫੁੱਟ ਦੇ ਸੱਪ ਦੀ ਆਪਣੇ ਦੰਦਾਂ ਨਾਲ ਹੀ ਚਬਾ ਕੇ ਜਾਨ ਲੈ ਲਈ। ਘਟਨਾ ਇਸੇ ਮਹੀਨੇ ਦੀ 10 ਤਰੀਕ ਨੂੰ ਵਾਪਰੀ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਬੱਚੀ ਇਕੱਲੀ ਹੀ ਬੈਠੀ ਖੇਡ ਰਹੀ ਸੀ। ਉਸ ਦੇ ਕੋਲ ਕੋਈ ਨਹੀਂ ਸੀ। ਇਸ ਸਮੇਂ ਕਿਸੇ ਪਾਸੇ ਤੋਂ ਸੱਪ ਆ ਗਿਆ ਅਤੇ ਬੱਚੀ ਨਾਲ ਖੇਡਣ ਲੱਗਾ। ਜਦੋਂ ਬੱਚੀ ਨੇ ਸੱਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਸੱਪ ਨੇ ਬੱਚੀ ਤੇ ਵਾਰ ਕਰ ਦਿੱਤਾ। ਫੇਰ ਬੱਚੀ ਨੇ ਆਪਣੀ ਕਾਰਵਾਈ ਕਰ ਦਿੱਤੀ। ਉਸ ਨੇ ਸੱਪ ਨੂੰ ਫੜ੍ਹ ਕੇ ਦੰਦਾਂ ਨਾਲ ਚਬਾ ਦਿੱਤਾ। ਭਾਵੇਂ ਸੱਪ ਨੇ ਬੱਚੀ ਦੇ ਹੇਠਲੇ ਬੁੱਲ੍ਹ ਤੇ ਵਾਰ ਕਰ ਦਿੱਤਾ ਪਰ ਬੱਚੀ ਨੇ ਸੱਪ ਦੀ ਜਾਨ ਲੈ ਲਈ। ਸੱਪ ਦੇ ਵਾਰ ਕਰਨ ਨਾਲ ਬੱਚੀ ਦੀ ਚੀਕ ਨਿਕਲੀ ਗਈ ਅਤੇ ਗੁਆਂਢੀ ਬੱਚੀ ਦੀ ਚੀਕ ਸੁਣ ਕੇ ਭੱਜੇ ਆਏ।

ਉਸ ਸਮੇਂ ਦਾ ਦ੍ਰਿਸ਼ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਸੱਪ ਬੱਚੀ ਦੇ ਮੂੰਹ ਵਿਚ ਸੀ। ਬੱਚੀ ਦਾ ਪਿਤਾ ਉਸ ਸਮੇਂ ਕੰਮ ਤੇ ਗਿਆ ਹੋਣ ਕਾਰਨ ਘਰ ਨਹੀਂ ਸੀ। ਗੁਆਂਢੀਆਂ ਨੇ ਪਹਿਲਾਂ ਤਾਂ ਸੱਪ ਨੂੰ ਬੱਚੀ ਤੋਂ ਦੂਰ ਕੀਤਾ ਅਤੇ ਫਿਰ ਬੱਚੀ ਨੂੰ ਹਸਪਤਾਲ ਲੈ ਗਏ। ਹਸਪਤਾਲ ਵਿੱਚ 24 ਘੰਟੇ ਬੱਚੀ ਦੀ ਪੂਰੀ ਨਿਗਰਾਨੀ ਰੱਖੀ ਗਈ। ਹੁਣ ਬੱਚੀ ਠੀਕ ਠਾਕ ਹੈ। ਇਸ ਖ਼ਬਰ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋ ਰਹੀ ਹੈ। ਲੋਕ ਇਸ ਬੱਚੀ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਭਾਵੇਂ ਸਾਰੇ ਸੱਪ ਇਨਸਾਨ ਦੀ ਜਾਨ ਨਹੀਂ ਲੈ ਸਕਦੇ ਪਰ ਫੇਰ ਵੀ ਸੱਪ ਦੇ ਨਾਮ ਤੋਂ ਹੀ ਇਨਸਾਨ ਕੰਬਦਾ ਹੈ। ਦੂਜੇ ਪਾਸੇ ਇਸ ਬੱਚੀ ਨੇ ਦੰਦਾਂ ਨਾਲ ਹੀ ਸੱਪ ਨੂੰ ਚਬਾ ਦਿੱਤਾ। ਸ਼ਾਇਦ ਸੱਪ ਦੀ ਜਾਨ ਹੀ ਬੱਚੀ ਦੇ ਹੱਥੋਂ ਜਾਣੀ ਸੀ। ਜਿਸ ਕਰਕੇ ਉਹ ਬੱਚੀ ਦੇ ਨੇੜੇ ਆ ਗਿਆ। ਹਰ ਕੋਈ ਬੱਚੀ ਦੀ ਬਹਾਦਰੀ ਦੀਆਂ ਗੱਲਾਂ ਕਰ ਰਿਹਾ ਹੈ।

Leave a Reply

Your email address will not be published.