ਇੱਕੋ ਪਿੰਡ ਦੀਆਂ 3 ਪੱਕੀਆਂ ਸਹੇਲੀਆਂ ਨੇ ਚੁੱਕ ਲਿਆ ਵੱਡਾ ਗਲਤ ਕਦਮ

ਬਿਹਾਰ ਦੇ ਜ਼ਿਲ੍ਹਾ ਨਵਾਦਾ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨਾਲ ਸਾਰੇ ਪਿੰਡ ਵਿਚ ਹੜਕੰਪ ਮੱਚ ਗਿਆ। ਮਾਮਲਾ ਨਗਰ ਥਾਣੇ ਅਧੀਨ ਪੈਂਦੇ ਪਿੰਡ ਮਾਹੁਲੀ ਦੇ ਚੌਹਾਨ ਟੋਲਾ ਦਾ ਹੈ। ਜਿੱਥੇ 3 ਸਹੇਲੀਆਂ ਨੇ ਇਕੱਠਿਆਂ ਹੀ ਕੋਈ ਗਲਤ ਦਵਾਈ ਖਾ ਕੇ ਆਪਣੀ ਜਾਨ ਦੇ ਦਿੱਤੀ। ਇਨ੍ਹਾਂ ਵਿੱਚੋਂ ਇੱਕ ਸ਼ਾਦੀਸ਼ੁਦਾ ਸੀ ਅਤੇ 2 ਕੁਆਰੀਆ। ਇਨ੍ਹਾਂ ਤਿੰਨਾਂ ਦਾ ਹੀ ਆਪਸ ਵਿੱਚ ਬਹੁਤ ਪ੍ਰੇਮ ਸੀ ਅਤੇ ਇਕੱਠੀਆਂ ਹੀ ਨਕਟੀ ਪੁਲ ਨੇਡ਼ੇ ਸਿਲਾਈ ਸਿੱਖਦੀਆਂ ਸਨ।

ਤਿੰਨੇ ਹੀ ਪਿੰਡ ਤੋਂ ਇਕੱਠੀਆਂ ਆਉਂਦੀਆਂ ਜਾਂਦੀਆਂ ਸਨ। ਮ੍ਰਿਤਕਾਂ ਦੀ ਪਛਾਣ ਰਾਣੀ ਦੇਵੀ ਪਤਨੀ ਰਾਮੇਸ਼ਵਰ ਚੌਹਾਨ, ਕੰਚਨ ਕੁਮਾਰੀ ਪੁੱਤਰੀ ਦਾਹੂ ਚੌਹਾਨ ਅਤੇ ਆਸ਼ਾ ਕੁਮਾਰੀ ਪੁੱਤਰੀ ਲੇਖਾ ਚੌਹਾਨ ਵਜੋਂ ਹੋਈ ਹੈ। ਰਾਣੀ ਦੇਵੀ ਦੀ ਉਮਰ 18 ਸਾਲ, ਕੰਚਨ ਕੁਮਾਰੀ ਦੀ ਉਮਰ 14 ਸਾਲ ਅਤੇ ਆਸ਼ਾ ਕੁਮਾਰੀ ਦੀ ਉਮਰ 13 ਸਾਲ ਸੀ। ਜਦੋਂ ਇਹ ਸ਼ਾਮ ਸਮੇਂ ਸਿਲਾਈ ਸੈਂਟਰ ਤੋਂ ਵਾਪਸ ਪਿੰਡ ਆਈਆਂ ਤਾਂ ਆ ਕੇ ਇਨ੍ਹਾਂ ਨੇ ਇਹ ਗਲਤ ਕਦਮ ਚੁੱਕ ਲਿਆ।

ਜਿਸ ਤੋਂ ਬਾਅਦ ਉਸੇ ਰਾਤ ਰਾਣੀ ਦੇਵੀ ਅਤੇ ਆਸ਼ਾ ਕੁਮਾਰੀ ਦੀ ਜਾਨ ਚਲੀ ਗਈ ਜਦਕਿ ਕੰਚਨ ਕੁਮਾਰੀ ਨੇ ਅਗਲੇ ਦਿਨ ਸਵੇਰੇ ਅੱਖਾਂ ਮੀਟ ਲਈਆਂ। ਇਤਲਾਹ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਾਂ ਨੇ ਮ੍ਰਿਤਕ ਦੇਹਾਂ ਦਾ ਸਸਕਾਰ ਵੀ ਕਰ ਦਿੱਤਾ ਹੈ। ਅਜੇ ਤਕ ਮ੍ਰਿਤਕਾਂ ਦੀ ਜਾਨ ਜਾਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਪੁਲਿਸ ਜਾਂਚ ਵਿਚ ਜੁਟੀ ਹੋਈ ਹੈ।

Leave a Reply

Your email address will not be published. Required fields are marked *