ਖੇਡਦੇ ਬੱਚੇ ਨਾਲ ਵੱਡੀ ਜੱਗੋ ਤੇਰਵੀਂ, ਜੇ.ਸੀ.ਬੀ ਹੇਠਾਂ ਆਉਣ ਨਾਲ ਹੋਈ ਮੋਤ

ਕਪੂਰਥਲਾ ਤੋਂ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੱਲ ਰਹੇ ਉਸਾਰੀ ਦੇ ਕੰਮ ਦੌਰਾਨ ਪਰਵਾਸੀ ਮਜ਼ਦੂਰ ਦੇ ਲਗਭਗ ਪੌਣੇ 2 ਸਾਲ ਦੇ ਬੱਚੇ ਦੀ ਜੇ.ਸੀ.ਬੀ ਮਸ਼ੀਨ ਹੇਠ ਆ ਜਾਣ ਕਾਰਨ ਜਾਨ ਜਾਣ ਦਾ ਮਾਮਲਾ ਪੁਲਿਸ ਦੇ ਧਿਆਨ ਵਿੱਚ ਆਇਆ ਹੈ। ਬੱਚੇ ਦੇ ਪਿਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ 3 ਮਹੀਨੇ ਤੋਂ ਕੰਮ ਕਰ ਰਿਹਾ ਹੈ। ਉਸ ਨੂੰ ਬਿਲਡਰ ਨਾ ਤਾਂ ਤਨਖਾਹ ਦਿੰਦਾ ਹੈ ਅਤੇ ਨਾ ਹੀ ਖਾਣ ਨੂੰ ਦਿੰਦਾ ਹੈ। ਮੰਦਾ ਬੋਲ ਕੇ ਉਸ ਤੋਂ ਕੰਮ ਕਰਵਾਇਆ ਜਾਂਦਾ ਹੈ। ਉਸ ਨੂੰ ਕਮਰਾ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ।

ਕਦੇ ਉਸ ਨੂੰ ਬਿਜਲੀ ਅਤੇ ਪਾਣੀ ਬੰਦ ਕਰ ਦੇਣ ਦੀ ਗੱਲ ਆਖੀ ਜਾਂਦੀ ਹੈ। ਇਸ ਮਜ਼ਦੂਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਘਰ ਦਾ ਖ਼ਰਚਾ ਚਲਾਉਣ ਲਈ ਆਪਣੇ ਪਿੰਡ ਤੋਂ 2000 ਰੁਪਏ ਮੰਗਵਾਏ ਹਨ। ਇਸ ਮਜ਼ਦੂਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਤਾਂ ਜੇ.ਸੀ.ਬੀ ਮਸ਼ੀਨ ਦੇ ਨੇੜੇ ਨਹੀਂ ਸੀ ਆਉੰਦਾ। ਪਤਾ ਨਹੀਂ ਕਿਵੇਂ ਉਹ ਇਸ ਦੇ ਥੱਲੇ ਆ ਗਿਆ। ਜਦੋਂ ਉਹ ਜੇ ਸੀ ਵੀ ਡਰਾਈਵਰ ਤੇ ਇੱਟ ਨਾਲ ਵਾਰ ਕਰਨ ਲੱਗਾ ਤਾਂ ਉਸ ਨੂੰ ਕਈ ਬੰਦਿਆਂ ਨੇ ਪਕੜ ਲਿਆ ਅਤੇ ਡਰਾਈਵਰ ਦੌੜ ਗਿਆ।

ਇੰਜੀਨੀਅਰ ਰਣਵੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇੱਥੇ ਬੈਠੇ ਚਾਹ ਪੀ ਰਹੇ ਸੀ। ਜਦੋਂ ਜੇ.ਸੀ.ਬੀ ਨੇ ਰੇਤੇ ਦਾ ਲੋਡਰ ਭਰਿਆ ਅਤੇ ਮਸ਼ੀਨ ਬੈਕ ਹੋਈ ਤਾਂ ਮਸ਼ੀਨ ਦੇ ਟਾਇਰ ਵੱਡੇ ਹੋਣ ਕਾਰਨ ਚਾਲਕ ਨੂੰ ਛੋਟਾ ਬੱਚਾ ਦਿਖਾਈ ਨਹੀਂ ਦਿੱਤਾ। ਬੱਚਾ ਇਕਦਮ ਭੱਜ ਕੇ ਆਇਆ ਅਤੇ  ਟਾਇਰ ਦੇ ਥੱਲੇ ਆ ਗਿਆ। ਰਣਵੀਰ ਸਿੰਘ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਇਨ੍ਹਾਂ ਮਜ਼ਦੂਰਾਂ ਨੂੰ ਕੰਮ ਤੇ ਰਖਵਾਇਆ ਹੈ ਉਸ ਦੇ ਰਾਹੀਂ ਇਨ੍ਹਾਂ ਨੂੰ ਸਮੇਂ ਤੇ ਤਨਖਾਹ ਦਿੱਤੀ ਜਾਂਦੀ ਹੈ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ

ਉਨ੍ਹਾਂ ਕੋਲ 4-10 ਵਜੇ ਇੱਕ ਬੱਚਾ ਲਿਆਂਦਾ ਗਿਆ ਸੀ ਜੋ ਕਿ ਮਿ੍ਤਕ ਹਾਲਤ ਵਿੱਚ ਸੀ। ਇਹ ਬੱਚਾ ਸਰਕਾਰੀ ਸਕੂਲ ਵਿੱਚ ਜੇ.ਸੀ.ਬੀ ਦੇ ਥੱਲੇ ਆਇਆ ਹੈ। ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਲੜਕਿਆਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਬੱਚਾ ਜੇ.ਸੀ.ਬੀ ਮਸ਼ੀਨ ਹੇਠਾਂ ਆਇਆ ਹੈ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਬੱਚੇ ਨੂੰ ਹਸਪਤਾਲ ਲਿਜਾਇਆ ਜਾ ਚੁੱਕਾ ਸੀ। ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ

ਕਿ ਇੱਥੇ ਕਈ ਪਰਵਾਸੀ ਪਰਿਵਾਰ ਠਹਿਰੇ ਹੋਏ ਹਨ ਅਤੇ ਮਜ਼ਦੂਰੀ ਕਰਦੇ ਹਨ। ਜੇ.ਸੀ.ਬੀ ਦੇ ਥੱਲੇ ਆਉਣ ਵਾਲਾ ਬੱਚਾ ਵੀ ਪਰਵਾਸੀ ਮਜ਼ਦੂਰ ਦਾ ਸੀ। ਕਿਹਾ ਜਾ ਰਿਹਾ ਹੈ ਕਿ ਜਦੋਂ ਜੇ.ਸੀ.ਬੀ ਮਸ਼ੀਨ ਨੇ ਰੇਤਾ ਚੁੱਕਿਆ ਅਤੇ ਪਿੱਛੇ ਹੋਈ ਤਾਂ ਬੱਚਾ ਮਸ਼ੀਨ ਦੇ ਥੱਲੇ ਆ ਗਿਆ। ਮਹਿਲਾ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ। ਠੇਕੇਦਾਰ ਅਤੇ ਡਰਾਈਵਰ ਨੂੰ ਕਾਬੂ ਕੀਤਾ ਜਾਵੇਗਾ। ਜੇਕਰ ਮਜ਼ਦੂਰ ਦੁਆਰਾ ਤਨਖਾਹ ਨਾ ਮਿਲਣ ਦੀ ਦਰਖਾਸਤ ਦਿੱਤੀ ਜਾਂਦੀ ਹੈ ਤਾਂ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.