ਮੁਰਗਿਆਂ ਵਾਲੇ ਆਟੋ ਨੇ ਉਜਾੜਿਆ ਹੱਸਦਾ ਵੱਸਦਾ ਘਰ, ਹਾਈਵੇ ਤੇ ਪਤੀ ਪਤਨੀ ਨੂੰ ਮਿਲੀ ਮੋਤ

ਹੁਸ਼ਿਆਰਪੁਰ ਦੇ ਦਸੂਹਾ ਟਾਂਡਾ ਰੋਡ ਤੇ ਕੈਂਟਰ 409 ਦੁਆਰਾ ਪਤੀ ਪਤਨੀ ਨੂੰ ਆਪਣੀ ਲਪੇਟ ਵਿੱਚ ਲੈ ਲੈਣ ਕਾਰਨ ਦੋਵਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਹੈ। ਪਤੀ ਬਲਜੀਤ ਸਿੰਘ ਅਤੇ ਪਤਨੀ ਬਲਵਿੰਦਰ ਕੌਰ ਪਿੰਡ ਰਾਜਪੁਰ ਦੇ ਰਹਿਣ ਵਾਲੇ ਸਨ। ਬਲਜੀਤ ਸਿੰਘ ਆਪਣੀ ਭੈਣ ਕੋਲ ਜਾ ਰਿਹਾ ਸੀ। ਪੁਲਿਸ ਨੇ ਕੈਂਟਰ ਚਾਲਕ ਨਵਦੀਪ ਸਿੰਘ ਵਾਸੀ ਪਿੰਡ ਹਰਸ਼ੀ ਥਾਣਾ ਟਾਂਡਾ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕ 3 ਬੱਚਿਆਂ ਦੇ ਮਾਤਾ ਪਿਤਾ ਸਨ। ਪੰਚਾਇਤ ਮੈਂਬਰ ਕੁਲਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ

ਕਿ ਉਹ ਕਿਸੇ ਕੰਮ ਦਸੂਹਾ ਆਏ ਹੋਏ ਸੀ। ਉਨ੍ਹਾਂ ਨੂੰ ਫੋਨ ਕਰ ਕੇ ਦੂਸਰੇ ਪੰਚਾਇਤ ਮੈਂਬਰ ਗੁਰਜੀਤ ਸਿੰਘ ਨੇ ਦੱਸਿਆ ਕਿ ਇੱਕ ਸੜਕ ਹਾਦਸੇ ਵਿੱਚ ਬਲਜੀਤ ਸਿੰਘ ਦੀ ਜਾਨ ਚਲੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਆਪਣੇ ਘਰ ਫੋਨ ਕੀਤਾ ਤਾਂ ਪਤਾ ਲੱਗਾ ਕਿ ਬਲਜੀਤ ਸਿੰਘ ਦੇ ਨਾਲ ਨਾਲ ਉਸ ਦੀ ਪਤਨੀ ਬਲਵਿੰਦਰ ਕੌਰ ਵੀ ਅੱਖਾਂ ਮੀਟ ਚੁੱਕੀ ਹੈ। ਪੰਚਾਇਤ ਮੈਂਬਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਜੋੜਾ ਆਪਣੀ ਭੈਣ ਕੋਲ ਜਾ ਰਿਹਾ ਸੀ। ਮੁਰਗਿਆਂ ਵਾਲੇ ਟੈਂਪੂ ਨੇ ਇਨ੍ਹਾਂ ਦੀ ਜਾਨ ਲੈ ਲਈ ਹੈ।

ਇਨ੍ਹਾਂ ਦੇ 3 ਬੱਚੇ ਹਨ। ਜਿਨ੍ਹਾਂ ਵਿਚ ਇਕ ਲੜਕੀ ਅਤੇ 2 ਲੜਕੇ ਹਨ। ਲੜਕੀ ਦੀ ਉਮਰ 14-15 ਸਾਲ ਹੈ। ਵੱਡੇ ਲੜਕੇ ਦੀ ਉਮਰ 12-13 ਸਾਲ ਅਤੇ ਛੋਟੇ ਲੜਕੇ ਦੀ ਉਮਰ 7-8 ਸਾਲ ਹੈ। ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਬਲਜੀਤ ਸਿੰਘ ਕੋਲ ਕੋਈ ਜ਼ਮੀਨ ਜਾਂ ਕਾਰੋਬਾਰ ਨਹੀਂ ਸੀ। ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਕੁਲਦੀਪ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਦਸੂਹਾ ਟਾਂਡਾ ਰੋਡ ਤੇ ਬਲਜੀਤ ਸਿੰਘ

ਅਤੇ ਉਸ ਦੀ ਪਤਨੀ ਜਾ ਰਹੇ ਸਨ। ਇਹ ਪਿੰਡ ਰਾਜਪੁਰ ਦੇ ਰਹਿਣ ਵਾਲੇ ਸਨ। ਪਿੱਛੋਂ ਆਏ ਕੈਂਟਰ 409 ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੈਂਟਰ ਚਾਲਕ ਨਵਦੀਪ ਸਿੰਘ ਵਾਸੀ ਪਿੰਡ ਹਰਸ਼ੀ ਥਾਣਾ ਟਾਂਡਾ ਨੂੰ ਫੜ ਲਿਆ ਹੈ। ਉਹ ਥਾਣਾ ਮੁਖੀ ਦੇ ਨਾਲ ਖ਼ੁਦ ਵੀ ਘਟਨਾ ਸਥਾਨ ਤੇ ਗਏ ਸਨ। ਉਨ੍ਹਾਂ ਨੇ ਦੇਖਿਆ ਹੈ ਕਿ ਕੈਂਟਰ ਚਾਲਕ ਦੀ ਗਲਤੀ ਕਾਰਨ ਹਾਦਸਾ ਵਾਪਰਿਆ ਹੈ। ਜਿਸ ਨਾਲ ਪਤੀ ਪਤਨੀ ਮੌਕੇ ਤੇ ਹੀ ਅੱਖਾਂ ਮੀਟ ਗਏ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦਾ ਭਰਾ ਅਤੇ ਬਾਕੀ ਪਰਿਵਾਰ ਦੇ ਮੈਂਬਰ ਪਹੁੰਚ ਗਏ ਹਨ। ਪੁਲਿਸ ਵੱਲੋਂ ਇਨ੍ਹਾਂ ਦੇ ਬਿਆਨ ਲਏ ਜਾ ਰਹੇ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਣਨ ਵਿੱਚ ਆਇਆ ਹੈ ਕਿ ਭੱਜਣ ਲੱਗੇ ਕੈਂਟਰ ਚਾਲਕ ਨੇ ਇਕ ਹੋਰ ਮੋਟਰਸਾਈਕਲ ਵਾਲੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਪਰ ਅਜੇ ਤੱਕ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਜੇਕਰ ਕਿਸੇ ਹਸਪਤਾਲ ਤੋਂ ਇਸ ਸੰਬੰਧੀ ਇਤਲਾਹ ਮਿਲਦੀ ਹੈ ਤਾਂ ਇਸ ਮਾਮਲੇ ਦੇ ਸਬੰਧ ਵਿੱਚ ਵੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.