ਹਾਈਵੇ ਤੇ ਚਲਦੇ ਮੋਟਰਸਾਈਕਲ ਦਾ ਫਟ ਗਿਆ ਟਾਇਰ, ਵਿਦੇਸ਼ ਚ ਪੰਜਾਬੀ ਮੁੰਡੇ ਨੂੰ ਮਿਲੀ ਮੋਤ

ਤਰਨਤਾਰਨ ਦੇ ਇਕ ਨੌਜਵਾਨ ਅਜਮੇਰ ਸਿੰਘ ਦੀ ਦੁਬਈ ਵਿਚ ਇਕ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਹੈ। ਉਸ ਦੇ ਵਾਹਨ ਦਾ ਟਾਇਰ ਫੱਟ ਜਾਣ ਕਾਰਨ ਉਹ ਡਿਵਾਈਡਰ ਨਾਲ ਟਕਰਾ ਗਿਆ ਅਤੇ ਅੱਖਾਂ ਮੀਟ ਗਿਆ। ਪਰਿਵਾਰ ਉਸ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਲਈ ਸਰਕਾਰ ਤੋਂ ਮੰਗ ਕਰ ਰਿਹਾ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਢਾਈ ਸਾਲ ਪਹਿਲਾਂ ਦੁਬਈ ਗਿਆ ਸੀ। ਉਸ ਦੀ 3 ਸਾਲ ਦੀ ਇਕ ਬੱਚੀ ਹੈ। ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਕਿਸੇ ਲੜਕੇ ਨੇ ਦੱਸਿਆ

ਕਿ ਉਨ੍ਹਾਂ ਦੇ ਪੁੱਤਰ ਨਾਲ ਇਹ ਘਟਨਾ ਵਾਪਰ ਗਈ ਹੈ। ਮਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮਿ੍ਤਕ ਦੇਹ ਦੁਬਈ ਤੋਂ ਭਾਰਤ ਮੰਗਵਾਈ ਜਾਵੇ। ਮ੍ਰਿਤਕ ਅਜਮੇਰ ਸਿੰਘ ਦੇ ਚਾਚੇ ਸੇਵਾ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਦਾ ਪਿਤਾ ਫ਼ੌਜ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ। ਉਸ ਸਮੇਂ ਸ਼ਹੀਦ ਫੌਜੀ ਦੇ ਦੋਵੇਂ ਪੁੱਤਰ 4 ਅਤੇ 5 ਸਾਲ ਦੇ ਸਨ। ਸੇਵਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਭਤੀਜਿਆਂ ਨੂੰ ਪਾਲਿਆ ਅਤੇ ਵਿਦੇਸ਼ ਭੇਜਿਆ। ਅਜਮੇਰ ਸਿੰਘ ਦਾ ਦੂਸਰਾ ਭਰਾ ਸਿੰਗਾਪੁਰ ਗਿਆ ਹੋਇਆ ਹੈ

ਜਦਕਿ ਅਜਮੇਰ ਸਿੰਘ ਦੁਬਈ ਗਿਆ ਸੀ। ਅਜਮੇਰ ਸਿੰਘ ਦੀ ਪਤਨੀ ਦਾ ਨਾਮ ਰਾਜਵਿੰਦਰ ਕੌਰ ਹੈ। ਉਸ ਦੀ ਇੱਕ ਧੀ ਹੈ। ਸੇਵਾ ਸਿੰਘ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਭਤੀਜੇ ਅਜਮੇਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਮੰਗਵਾਈ ਜਾਵੇ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਅਜਮੇਰ ਸਿੰਘ ਦਾ ਪਿਤਾ ਫੌਜ ਵਿਚ ਸ਼ਹੀਦ ਹੋ ਗਿਆ ਸੀ। ਸ਼ਹੀਦ ਦੇ ਦੋਵੇਂ ਪੁੱਤਰਾਂ ਦੀ ਪਰਵਰਿਸ਼ ਉਨ੍ਹਾਂ ਦੀ ਮਾਂ ਅਤੇ ਚਾਚੇ ਨੇ ਕੀਤੀ ਸੀ। ਇਨ੍ਹਾਂ ਨੇ ਦੋਵੇਂ ਲੜਕਿਆਂ ਨੂੰ ਵਿਦੇਸ਼ ਭੇਜਿਆ ਕਿਉਂਕਿ ਇਨ੍ਹਾਂ ਕੋਲ ਜ਼ਮੀਨ ਥੋੜ੍ਹੀ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ

ਪਹਿਲਾਂ ਅਜਮੇਰ ਸਿੰਘ ਦੁਬਈ ਵਿੱਚ ਡੇਢ ਸਾਲ ਲਗਾ ਕੇ ਆਇਆ ਅਤੇ ਹੁਣ ਢਾਈ ਸਾਲ ਤੋਂ ਦੁਬਾਰਾ ਗਿਆ ਹੋਇਆ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਡਿਊਟੀ ਖ਼ਤਮ ਹੋਣ ਉਪਰੰਤ ਅਜਮੇਰ ਸਿੰਘ ਆਪਣੇ ਕਮਰੇ ਨੂੰ ਵਾਪਸ ਜਾ ਰਿਹਾ ਸੀ ਤਾਂ ਉਸ ਦੇ ਵਾਹਨ ਦਾ ਅਗਲਾ ਟਾਇਰ ਫਟ ਜਾਣ ਕਾਰਨ ਡਿਵਾਈਡਰ ਨਾਲ ਵੱਜ ਕੇ ਉਸ ਦੀ ਜਾਨ ਚਲੀ ਗਈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਮੇਰ ਸਿੰਘ ਦੀ ਮ੍ਰਿਤਕ ਦੇਹ ਪਰਿਵਾਰ ਤਕ ਪਹੁੰਚਾਈ ਜਾਵੇ ਤਾਂ ਕਿ ਪਰਿਵਾਰ ਆਪਣੇ ਹੱਥੀਂ ਉਸ ਦਾ ਸਸਕਾਰ ਕਰ ਸਕੇ। ਇਸ ਤੋਂ ਬਿਨਾਂ ਇਸ ਵਿਅਕਤੀ ਨੇ ਸਰਕਾਰ ਤੋਂ ਪਰਿਵਾਰ ਦੀ ਮਾਲੀ ਮਦਦ ਦੀ ਵੀ ਮੰਗ ਕੀਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.