24 ਘੰਟੇ ਚ ਇਸ ਪਰਿਵਾਰ ਨਾਲ ਵੱਡੀ ਜੱਗੋ ਤੇਰਵੀ, ਇਕ ਇਕ ਕਰਕੇ 3 ਸਕੇ ਭਰਾਵਾਂ ਦੀ ਮੋਤ

ਬਿਹਾਰ ਦੇ ਜ਼ਿਲ੍ਹਾ ਰੋਹਤਾਸ ਦੇ ਥਾਣਾ ਕੋਚਸ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਇੱਥੇ 24 ਘੰਟਿਆਂ ਵਿੱਚ ਤਿੰਨ ਸਕੇ ਭਰਾ ਅੱਖਾਂ ਮੀਟ ਗਏ। ਇਨ੍ਹਾਂ ਦੀ ਜਾਨ ਜਾਣ ਤੋਂ ਪਹਿਲਾਂ ਤਿੰਨਾਂ ਵਿਚ ਹੀ ਇਕੋ ਤਰ੍ਹਾਂ ਦੇ ਲੱਛਣ ਦੇਖੇ ਗਏ। ਜਿਸ ਕਰਕੇ ਪੁਲਿਸ ਵੀ ਮਾਮਲੇ ਦੀ ਪੜਤਾਲ ਕਰ ਰਹੀ ਹੈ। 2 ਭਰਾਵਾਂ ਦੀਆਂ ਮ੍ਰਿਤਕ ਦੇਹਾਂ ਦਾ ਪੋ ਸ ਟ ਮਾ ਰ ਟ ਮ ਵੀ ਹੋ ਚੁੱਕਾ ਹੈ। ਅਜੇ ਤਕ ਇਨ੍ਹਾਂ ਦੀ ਜਾਨ ਜਾਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਭਾਵੇਂ ਤਿੰਨੇ ਭਰਾ ਕਦੇ ਕਦਾਈਂ ਦਾ ਰੂ ਪੀ ਲੈਂਦੇ ਸਨ

ਪਰ ਕਿਹਾ ਜਾ ਰਿਹਾ ਹੈ ਕਿ ਸਿਹਤ ਵਿਚ ਖਰਾਬੀ ਆਉਣ ਸਮੇਂ ਤਾਂ ਉਨ੍ਹਾਂ ਨੇ ਦਾ ਰੂ ਦੀ ਵੀ ਵਰਤੋਂ ਨਹੀਂ ਸੀ ਕੀਤੀ। ਪੁਲਿਸ ਨੂੰ ਇਕ ਦਵਾਈ ਦੀ ਬੋਤਲ ਮਿਲੀ ਹੈ ਪਰ ਮਾਮਲੇ ਦੀ ਜਾਂਚ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ। ਵੱਡੇ ਭਰਾ ਭਗਵਾਨ ਚੌਧਰੀ ਦੀ ਉਮਰ 60 ਸਾਲ, ਉਸ ਤੋਂ ਛੋਟੇ ਰਾਜਾ ਰਾਮ ਚੌਧਰੀ ਦੀ ਉਮਰ 56 ਸਾਲ ਅਤੇ ਸਭ ਤੋਂ ਛੋਟੇ ਦਸ਼ਰਥ ਚੌਧਰੀ ਦੀ ਉਮਰ 52 ਸਾਲ ਸੀ। ਸੋਮਵਾਰ ਸਵੇਰੇ ਭਗਵਾਨ ਚੌਧਰੀ ਦੀ ਤਬੀਅਤ ਖ਼ਰਾਬ ਹੋ ਗਈ।

ਉਨ੍ਹਾਂ ਨੂੰ ਉਲਟੀ ਆਈ ਅਤੇ ਪੇਟ ਵਿੱਚ ਗ ੜ ਬ ੜ ਹੋਈ। ਇਸ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ। 9 ਵਜੇ ਰਾਤ ਨੂੰ ਰਾਜਾ ਰਾਮ ਚੌਧਰੀ ਨੇ ਦਮ ਤੋੜ ਦਿੱਤਾ। ਅਗਲੇ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਇਹੋ ਕੁਝ ਦਸ਼ਰਥ ਚੌਧਰੀ ਨਾਲ ਵਾਪਰਿਆ। ਉਸ ਦੀ ਵੀ ਜਾਨ ਬਚਾਈ ਨਹੀਂ ਜਾ ਸਕੀ। ਇਸ ਤਰ੍ਹਾਂ 24 ਘੰਟੇ ਵਿੱਚ ਤਿੰਨੇ ਭਰਾ ਇੱਕ ਦੂਜੇ ਦੇ ਅੱਗੇ ਪਿੱਛੇ ਇਸ ਦੁਨੀਆ ਤੋਂ ਚਲੇ ਗਏ। ਪਰਿਵਾਰ ਦਾ ਮੰਨਣਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਅਮਲ ਦੀ ਵਰਤੋਂ ਨਹੀਂ ਸੀ ਕੀਤੀ।

ਰਾਜਾ ਰਾਮ ਚੌਧਰੀ ਅਤੇ ਦਸ਼ਰਥ ਚੌਧਰੀ ਦੀਆਂ ਮ੍ਰਿਤਕ ਦੇਹਾਂ ਦਾ ਤਾਂ ਪੋ ਸ ਟ ਮਾ ਰ ਟ ਮ ਵੀ ਕਰਵਾਇਆ ਗਿਆ ਹੈ ਤਾਂ ਕਿ ਅਸਲ ਸਚਾਈ ਸਾਹਮਣੇ ਆ ਸਕੇ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰ ਦੇ 3 ਜੀਆਂ ਦੇ ਤੁਰ ਜਾਣ ਕਾਰਨ ਪਰਿਵਾਰ ਅਤੇ ਪਿੰਡ ਵਿਚ ਸੋਗ ਦੀ ਲਹਿਰ ਹੈ। ਜਿੱਥੇ 4 ਵਿਅਕਤੀ ਜੁੜਦੇ ਹਨ, ਉੱਥੇ ਹੀ ਇਨ੍ਹਾਂ ਤਿੰਨੇ ਭਰਾਵਾਂ ਦੀਆਂ ਗੱਲਾਂ ਹੁੰਦੀਆਂ ਹਨ।

Leave a Reply

Your email address will not be published.