ਇਸ ਸੋਹਣੀ ਕੁੜੀ ਦੇ ਚੱਕਰਾਂ ਚ ਕਈ ਹੋ ਗਏ ਕੰਗਾਲ, ਤੁਸੀਂ ਵੀ ਨਾ ਆ ਜਾਇਓ ਗੱਲਾਂ ਚ

ਇੱਥੇ ਹਰ ਕੋਈ ਵੱਧ ਤੋਂ ਵੱਧ ਧਨ ਕਮਾਉਣਾ ਚਾਹੁੰਦਾ ਹੈ। ਅਜਿਹੇ ਲੋਕ ਲਾਲਚ ਵਿਚ ਆਪਣਾ ਧਨ ਵੀ ਗੁਆ ਬੈਠਦੇ ਹਨ। ਉਹ ਨਹੀਂ ਜਾਣਦੇ ਕਿ ਦੂਸਰਾ ਵਿਅਕਤੀ ਉਨ੍ਹਾਂ ਨੂੰ ਜੋ ਸਬਜਬਾਗ ਦਿਖਾ ਰਿਹਾ ਹੈ, ਉਸ ਵਿੱਚ ਕਿੰਨੀ ਕੁ ਸਚਾਈ ਹੈ? ਅਜਿਹਾ ਹੀ ਇਸ ਮਾਮਲੇ ਵਿੱਚ ਇਨ੍ਹਾਂ ਵਿਅਕਤੀਆਂ ਨਾਲ ਹੋਇਆ ਹੈ। ਜੋ ਜਵੈਲਰੀ ਮਾਰਕੀਟ ਵਿਚ ਨਿਵੇਸ਼ ਕਰਨ ਦੇ ਨਾਮ ਤੇ ਆਪਣੀ ਰਕਮ ਵੀ ਗੁਆ ਬੈਠੇ। ਮੱਧ ਪ੍ਰਦੇਸ਼ ਦੇ ਇੰਦੌਰ ਦੀ ਰਹਿਣ ਵਾਲੀ 30 ਸਾਲਾ ਸ਼ੂ -ਟ ਰ ਲੜਕੀ ਸਪਨਾ ਸੁਣਾਵਣੇ ਤੇ ਕਈ ਵਿਅਕਤੀਆਂ ਨੂੰ ਲੱਖਾਂ ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਲੱਗੇ ਹਨ।

ਸਪਨਾ ਤੇ ਮਾਮਲਾ ਦਰਜ ਹੋ ਗਿਆ ਹੈ। ਪੁਲਿਸ ਉਸ ਨੂੰ ਥਾਣੇ ਵਿੱਚ ਬੁਲਾ ਕੇ ਪੁੱਛ ਗਿੱਛ ਕਰਨਾ ਚਾਹੁੰਦੀ ਹੈ ਪਰ ਸਪਨਾ ਕਿਧਰੇ ਵੀ ਮਿਲ ਨਹੀਂ ਰਹੀ। ਉਸ ਨੇ ਅਦਾਲਤ ਤੋਂ ਜ਼ਮਾਨਤ ਵੀ ਨਹੀਂ ਲਈ। ਪੁਲਿਸ ਨੇ ਉਸ ਦੇ ਕਰੋਲ ਬਾਗ ਸੁਸਾਇਟੀ ਸਥਿਤ ਘਰ ਦੇ ਅੱਗੇ ਇਸ ਸਬੰਧੀ ਇਸ਼ਤਿਹਾਰ ਵੀ ਚਿਪਕਾ ਦਿੱਤਾ ਹੈ। ਜਿਨ੍ਹਾਂ ਵਿਅਕਤੀਆਂ ਨੂੰ ਸਪਨਾ ਦੁਆਰਾ ਚੂਨਾ ਲਾਇਆ ਗਿਆ ਹੈ, ਉਨ੍ਹਾਂ ਵਿੱਚ ਸੇਵਾ ਮੁਕਤ ਪੁਲਿਸ ਅਧਿਕਾਰੀ ਦੇ ਪੁੱਤਰ ਭਾਨੂ, ਸ਼ੂ -ਟਿੰ ਗ ਖਿਡਾਰੀ ਸਿਵੇਸ਼ ਚਵਾਨ ਅਤੇ ਕਾਰੋਬਾਰੀ ਅਕਸ਼ੇ ਭਾਟੀ ਦੇ ਨਾਮ ਸ਼ਾਮਲ ਹਨ।

ਪੁਲਿਸ ਅਜੇ ਪਤਾ ਲਗਾ ਰਹੀ ਹੈ ਕਿ ਇਨ੍ਹਾਂ ਤੋਂ ਬਿਨਾਂ ਕਿਸੇ ਹੋਰ ਵਿਅਕਤੀ ਨੂੰ ਸਪਨਾ ਦੁਆਰਾ ਚੂਨਾ ਤਾਂ ਨਹੀਂ ਲਗਾਇਆ ਗਿਆ? ਸਪਨਾ ਨੇ ਇਨ੍ਹਾਂ ਵਿਅਕਤੀਆਂ ਨੂੰ ਜਵੈਲਰੀ ਮਾਰਕੀਟ ਵਿੱਚ ਧਨ ਨਿਵੇਸ਼ ਕਰਨ ਦੇ ਨਾਮ ਉੱਤੇ ਜਾਲ ਵਿਚ ਫਸਾ ਲਿਆ। ਜਦੋਂ ਸਪਨਾ ਵੀਰ ਰਾ -ਏ ਫ -ਲ ਸ਼ੂ ਟਿੰ ਗ ਸੁਸਾਇਟੀ ਵਿਚ ਪ੍ਰੈਕਟਿਸ ਕਰਦੀ ਸੀ ਤਾਂ ਉਸ ਵੇਲੇ ਉਸ ਦੀ ਇਨ੍ਹਾਂ ਵਿਅਕਤੀਆਂ ਨਾਲ ਜਾਣ ਪਛਾਣ ਹੋ ਗਈ। ਸਮਝਿਆ ਜਾ ਰਿਹਾ ਹੈ ਕਿ ਇਸ ਰਕਮ ਨਾਲ ਸਪਨਾ ਵਿਦੇਸ਼ ਵੀ ਗਈ ਅਤੇ ਉਸ ਨੇ ਜਾਇਦਾਦ ਵੀ ਖਰੀਦੀ।

ਇਸ ਮਾਮਲੇ ਵਿੱਚ ਅਸਲ ਸੱਚਾਈ ਕੀ ਹੈ? ਇਹ ਤਾਂ ਸਪਨਾ ਦੇ ਥਾਣੇ ਪੇਸ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਅਜੇ ਤਾਂ ਇਹ ਹੀ ਪਤਾ ਨਹੀਂ ਲੱਗ ਰਿਹਾ ਕਿ ਸਪਨਾ ਕਿੱਥੇ ਹੈ? ਇੱਥੇ ਦੱਸਣਾ ਬਣਦਾ ਹੈ ਕਿ ਸਪਨਾ ਨੈਸ਼ਨਲ ਪੱਧਰ ਦੀ ਖਿਡਾਰਨ ਹੈ। ਪੁਲਿਸ ਉਸ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।

Leave a Reply

Your email address will not be published. Required fields are marked *