ਔਰਤ ਨੇ ਨਹਿਰ ਚ ਮਾਰੀ ਛਾਲ, ਭੈਣ ਨੇ ਲਾਏ ਸਹੁਰੇ ਪਰਿਵਾਰ ਤੇ ਦੋਸ਼

ਗੁਰਦਾਸਪੁਰ ਨਾਲ ਸਬੰਧਤ ਇਕ ਔਰਤ ਨੇ ਨਹਿਰ ਵਿੱਚ ਛਾਲ ਲਗਾ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਇੱਕ ਬੱਚੇ ਦੀ ਮਾਂ ਸੀ। ਮ੍ਰਿਤਕਾ ਦੀ ਭੈਣ ਨੇ ਮ੍ਰਿਤਕਾ ਦੇ ਪਤੀ, ਦਿਉਰ, ਸੱਸ ਅਤੇ ਸਹੁਰੇ ਨੂੰ ਇਸ ਮਾਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਇਨ੍ਹਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਪੁਲਿਸ ਤੇ ਵੀ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਭੈਣ ਦੇ ਸਹੁਰਾ ਪਰਿਵਾਰ ਦਾ ਉਸ ਨਾਲ ਸਲੂਕ ਚੰਗਾ ਨਹੀਂ ਸੀ।

ਉਸ ਦਾ ਪਤੀ ਵਿੱਕੀ, ਦਿਉਰ ਰਾਕੇਸ਼, ਸਹੁਰਾ ਫੁੱਲੂ ਚੌਧਰੀ ਅਤੇ ਸੱਸ ਉਸ ਦੀ ਖਿੱਚ ਧੂਹ ਕਰਦੇ ਸਨ। ਜਿਸ ਕਰਕੇ ਉਸ ਦੀ ਭੈਣ ਨੇ ਅਜਿਹਾ ਗਲਤ ਕਦਮ ਚੁੱਕ ਲਿਆ। ਮ੍ਰਿਤਕਾ ਦੀ ਭੈਣ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ ਆਪਣੀ ਭੈਣ ਦੇ ਸਹੁਰਾ ਪਰਿਵਾਰ ਦੁਆਰਾ ਕੀਤੇ ਜਾ ਰਹੇ ਸਲੂਕ ਬਾਰੇ ਪੁਲਿਸ ਨੂੰ ਦੱਸਿਆ ਤਾਂ ਪੁਲਿਸ ਅਧਿਕਾਰੀ ਕਾਰ ਵਿੱਚੋਂ ਬਾਹਰ ਨਹੀਂ ਉਤਰਿਆ। ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਸਵੇਰੇ 7 ਵਜੇ ਆਉਣ ਦਾ ਭਰੋਸਾ ਦੇ ਦਿੱਤਾ।

ਇਸ ਔਰਤ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਅਧਿਕਾਰੀ ਕਾਰ ਵਿੱਚੋਂ ਉੱਤਰ ਕੇ ਬਾਹਰ ਆ ਕੇ ਕੋਈ ਫੈਸਲਾ ਲੈ ਲੈਂਦੇ ਤਾਂ ਹੋ ਸਕਦਾ ਹੈ ਉਨ੍ਹਾਂ ਦੀ ਭੈਣ ਦੀ ਜਾਨ ਬਚ ਜਾਂਦੀ। ਉਨ੍ਹਾਂ ਦੀ ਭੈਣ ਦਾ ਸਹੁਰਾ ਪਰਿਵਾਰ ਉਸ ਨੂੰ ਘਸੀਟਣ ਤੱਕ ਜਾਂਦਾ ਸੀ। ਇਸ ਔਰਤ ਦੇ ਦਿਓਰ ਨੇ ਦੱਸਿਆ ਹੈ ਕਿ ਮ੍ਰਿਤਕਾ ਉਸ ਦੀ ਭਰਜਾਈ ਦੀ ਭੈਣ ਸੀ। ਉਸ ਦਾ ਇੱਕ ਛੋਟਾ ਬੱਚਾ ਵੀ ਹੈ। ਮ੍ਰਿਤਕਾ ਦੀ ਸੱਸ ਉਸ ਦੇ ਵਾਲ ਖਿੱਚਦੀ ਸੀ। ਦਿਉਰ ਅਤੇ ਪਤੀ ਉਸ ਦੀ ਖਿੱਚ ਧੂਹ ਕਰਦੇ ਸੀ।

ਇਸ ਲੜਕੇ ਨੇ ਮੰਗ ਕੀਤੀ ਹੈ ਕਿ ਮ੍ਰਿਤਕਾ ਦੇ ਸਹੁਰਾ ਪਰਿਵਾਰ ਤੇ 302 ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਕਿ ਇਸ ਮਾਮਲੇ ਵਿਚ ਇਨਸਾਫ ਹੋ ਸਕੇ। ਇਸ ਮਾਮਲੇ ਵਿਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਅਸੀਂ ਦੇਖਦੇ ਹਾਂ ਕਿ ਸਹੁਰੇ ਪਰਿਵਾਰ ਦੇ ਗਲਤ ਸ ਲੂ ਕ ਕਾਰਨ ਅਨੇਕਾਂ ਹੀ ਵਿਆਹੁਤਾ ਲੜਕੀਆਂ ਆਪਣੀ ਜਾਨ ਗੁਆ ਰਹੀਆਂ ਹਨ। ਇਕ ਪਾਸੇ ਤਾਂ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦੇ ਰਹੀ ਹੈ। ਦੂਜੇ ਪਾਸੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਜ਼ਰੂਰਤ ਹੈ ਮਾਮਲੇ ਦੀ ਅਸਲੀਅਤ ਤੱਕ ਪਹੁੰਚਣ ਦੀ।

Leave a Reply

Your email address will not be published.