ਕਲਯੁੱਗੀ ਪਿਓ ਦੀ ਗੰਦੀ ਕਰਤੂਤ, 8 ਸਾਲਾ ਪੁੱਤ ਦੀ ਲੈ ਲਈ ਜਾਨ

ਸਾਡੇ ਸਮਾਜ ਵਿੱਚ ਧੀਆਂ ਨਾਲੋਂ ਪੁੱਤਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਹਾਲਾਂਕਿ ਵਿੱਦਿਆ ਦੇ ਪਸਾਰੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਧੀਆਂ ਅਤੇ ਪੁੱਤਰਾਂ ਵਿੱਚ ਕੋਈ ਫ਼ਰਕ ਨਹੀਂ। ਇਸ ਦੇ ਬਾਵਜੂਦ ਵੀ ਲੋਕ ਪੁੱਤਰ ਪ੍ਰਾਪਤੀ ਲਈ ਅਨੇਕਾਂ ਯਤਨ ਕਰਦੇ ਹਨ। ਧਾਰਮਿਕ ਸਥਾਨਾਂ ਤੇ ਸੁੱਖਣਾ ਸੁੱਖੀ ਜਾਂਦੀ ਹੈ। ਪੁੱਤਰ ਦੀ ਦਾਤ ਮੰਗੀ ਜਾਂਦੀ ਹੈ ਪਰ ਲੁਧਿਆਣਾ ਦੇ ਥਾਣਾ ਮਿਹਰਬਾਨ ਅਧੀਨ ਪੈਂਦੇ ਇਲਾਕੇ ਵਿਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ।

ਇੱਥੇ ਬਾਜੜਾ ਕਲੋਨੀ ਵਿੱਚ ਰਹਿਣ ਵਾਲੇ ਜਗਦੀਸ਼ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਹੀ 8 ਸਾਲਾ ਪੁੱਤਰ ਗੁਰਸ਼ਰਨ ਸਿੰਘ ਦੀ ਜਾਨ ਲੈ ਲਈ ਹੈ। ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਮਿ੍ਤਕ ਬੱਚੇ ਗੁਰਸ਼ਰਨ ਸਿੰਘ ਦੇ ਦਾਦਾ ਗਣੇਸ਼ ਸਿੰਘ ਪੁੱਤਰ ਗੁਰਮੁਖ ਸਿੰਘ ਨੇ ਹੀ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਬੱਚੇ ਦੇ ਪਿਤਾ ਜਗਦੀਸ਼ ਸਿੰਘ ਨੂੰ ਕਾਬੂ ਕਰਕੇ ਉਸ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਜਗਦੀਸ਼ ਸਿੰਘ ਲੁਧਿਆਣਾ ਵਿਖੇ ਹੀ ਕੱਪੜੇ ਦੀ ਕਿਸੇ ਫੈਕਟਰੀ ਵਿੱਚ ਓਵਰਲਾਕ ਦਾ ਕੰਮ ਕਰਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਜਗਦੀਸ਼ ਸਿੰਘ ਦੀ ਮਾਨਸਿਕ ਹਾਲਤ ਠੀਕ ਨਹੀਂ। ਉਹ ਡਿ ਪ ਰੈ ਸ਼ ਨ ਵਿੱਚੋਂ ਗੁਜ਼ਰ ਰਿਹਾ ਹੈ। ਪੁਲਿਸ ਨੇ ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੀ ਰਾਤ ਜਗਦੀਸ਼ ਸਿੰਘ ਆਪਣੇ 8 ਸਾਲਾ ਪੁੱਤਰ ਗੁਰਸ਼ਰਨ ਸਿੰਘ ਸਮੇਤ ਕਮਰੇ ਵਿਚ ਸੌੰ ਰਿਹਾ ਸੀ। ਮ੍ਰਿਤਕ ਦੇ ਦਾਦੇ ਗਣੇਸ਼ ਸਿੰਘ ਨੇ ਰਾਤ ਨੂੰ ਆਪਣੇ ਪੁੱਤਰ ਜਗਦੀਸ਼ ਸਿੰਘ ਦੇ ਚੀ ਕ ਣ ਦੀ ਆਵਾਜ਼ ਸੁਣੀ।

ਜਦੋਂ ਗਣੇਸ਼ ਸਿੰਘ ਨੇ ਕਮਰੇ ਦੇ ਅੰਦਰ ਜਾ ਕੇ ਦੇਖਿਆ ਤਾਂ ਜਗਦੀਸ਼ ਸਿੰਘ ਜ਼ਮੀਨ ਤੇ ਬੈਠਾ ਸੀ ਜਦਕਿ 8 ਸਾਲਾ ਬੱਚੇ ਗੁਰਸ਼ਰਨ ਸਿੰਘ ਦੀ ਮ੍ਰਿਤਕ ਦੇਹ ਬੈੱਡ ਤੇ ਪਈ ਸੀ। ਮ੍ਰਿਤਕ ਬੱਚੇ ਦੇ ਦਾਦੇ ਨੇ ਤੁਰੰਤ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਜਿਸ ਤੋਂ ਬਾਅਦ ਥਾਣਾ ਮੇਹਰਬਾਨ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਗਦੀਸ਼ ਸਿੰਘ ਨੂੰ ਕਾਬੂ ਕਰ ਲਿਆ ਅਤੇ ਮਿ੍ਤਕ ਗੁਰਸ਼ਰਨ ਸਿੰਘ ਦੀ ਦੇਹ ਨੂੰ ਪੋ ਸ ਟ ਮਾ ਰ ਟ ਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਇਸ ਸੰਬੰਧ ਵਿਚ 302 ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.