ਭੋਲੀਆਂ ਭਾਲੀਆਂ ਔਰਤਾਂ ਨੂੰ ਫਸਾਉਂਦਾ ਸੀ ਇਹ ਸਾਧ ਪਖੰਡੀ, ਬਾਬੇ ਦੀ ਖੁੱਲੀ ਪੋਲ ਤਾਂ ਉੱਡ ਗਏ ਹੋਸ਼

ਚਲਾਕ ਲੋਕਾਂ ਨੇ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਾਉਣ ਦੇ ਅਨੇਕਾਂ ਹੀ ਤਰੀਕੇ ਲੱਭੇ ਹੋਏ ਹਨ। ਕਈ ਲੋਕ ਤਾਂ ਧਰਮ ਦੇ ਨਾਮ ਤੇ ਸਾਧ ਬਣ ਕੇ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਨੰਗਲ ਪੁਲਿਸ ਨੇ ਇਕ ਵਿਅਕਤੀ ਅਤੇ ਇਕ ਔਰਤ ਨੂੰ ਕਾਬੂ ਕੀਤਾ ਹੈ। ਵਿਅਕਤੀ ਚੋਲਾ ਪਾ ਕੇ ਸਾਧ ਬਣ ਜਾਂਦਾ ਸੀ। ਉਸ ਦੇ ਨਾਲ ਦੀ ਔਰਤ ਹੋਰ ਭੋਲੀਆਂ ਭਾਲੀਆਂ ਔਰਤਾਂ ਨੂੰ ਇਸ ਸਾਧ ਦੇ ਜਾਲ ਵਿਚ ਫਸਾਉਂਦੀ ਸੀ। ਇਸ ਤਰ੍ਹਾਂ ਇਹ ਦੋਵੇਂ ਮਿਲ ਕੇ ਔਰਤਾਂ ਤੋਂ ਉਨ੍ਹਾਂ ਦੇ ਗਹਿਣੇ ਹਥਿਆ ਲੈਂਦੇ ਸਨ। ਇਨ੍ਹਾਂ ਨੇ ਨੰਗਲ ਵਿਖੇ ਕਈ ਕਾਰਨਾਮੇ ਕੀਤੇ ਅਤੇ ਅਖੀਰ ਪੁਲਿਸ ਦੇ ਧੱਕੇ ਚੜ੍ਹ ਗਏ।

ਇਸ ਵਿਅਕਤੀ ਦਾ ਨਾਮ ਸੋਹਣ ਸਿੰਘ ਉਰਫ ਸੋਨੂੰ ਉਰਫ ਜੋਗੀ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਜੋ ਔਰਤ ਹੈ, ਉਹ ਇਸ ਦੀ ਮਾਸੀ ਹੈ। ਇਹ ਰੇਲਵੇ ਰੋਡ ਤਰਨਤਾਰਨ ਵਿਖੇ ਇਕੱਠੇ ਹੀ ਰਹਿੰਦੇ ਹਨ। ਇਸ ਔਰਤ ਦੇ ਪਤੀ ਨੇ ਇਸ ਨੂੰ ਛੱਡਿਆ ਹੋਇਆ ਹੈ। ਇਹ ਮਾਸੀ ਭਾਣਜਾ ਦੋਵੇਂ ਮਿਲ ਕੇ ਲੋਕਾਂ ਨੂੰ ਚੂਨਾ ਲਾ ਰਹੇ ਹਨ। ਇਹ 2 ਘਟਨਾਵਾਂ ਮੰਨ ਗਏ ਹਨ। ਇਨ੍ਹਾਂ ਤੋਂ 2 ਸੋਨੇ ਦੀਆਂ ਚੂੜੀਆਂ, 2 ਸੋਨੇ ਦੇ ਕੰਨਾਂ ਦੇ ਟਾਪਸ, ਇਕ ਸੋਨੇ ਦੀ ਰਿੰਗ ਅਤੇ ਇੱਕ ਚਾਂਦੀ ਦੀ ਰਿੰਗ ਬਰਾਮਦ ਹੋਈਆਂ ਹਨ। ਪੁਲਿਸ ਨੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਵੀ ਰਿਕਵਰੀ ਹੋ ਸਕਦੀ ਹੈ। ਇੱਕ ਔਰਤ ਜੋ ਪਾਰਕ ਵਿੱਚ ਘੁੰਮ ਰਹੀ ਸੀ, ਉਸ ਨੂੰ ਇਹ ਮਾਸੀ ਭਾਣਜਾ ਦੋਵੇਂ ਟੱਕਰ ਗਏ। ਉਸ ਨੂੰ ਗੱਲਾਂ ਵਿੱਚ ਲਗਾ ਕੇ ਕਹਿਣ ਲੱਗੇ ਕਿ ਉਸ ਦੇ ਪਹਿਨੇ ਹੋਏ ਗਹਿਣਿਆਂ ਨੂੰ ਉਹ ਦੁੱਗਣੇ ਕਰ ਦੇਣਗੇ। ਇਨ੍ਹਾਂ ਨੇ ਇਸ ਔਰਤ ਦੇ 4 ਤੋਲੇ ਸੋਨੇ ਦੇ ਗਹਿਣੇ ਉਤਰਵਾ ਕੇ ਇੱਕ ਰੁਮਾਲ ਵਿੱਚ ਲਪੇਟ ਲਏ। ਫਿਰ ਚਲਾਕੀ ਨਾਲ ਰੁਮਾਲ ਬਦਲ ਦਿੱਤਾ ਅਤੇ ਔਰਤ ਨੂੰ ਰੁਮਾਲ ਫੜਾਉਂਦੇ ਹੋਏ ਕਿਹਾ ਕਿ ਉਹ ਇਸ ਰੁਮਾਲ ਨੂੰ ਘਰ ਲੈ ਜਾਵੇ। ਪਿੱਛੇ ਮੁੜਕੇ ਨਾ ਦੇਖੇ। ਸ਼ਾਮ ਨੂੰ 6 ਵਜੇ ਇਸ ਰੁਮਾਲ ਨੂੰ ਖੋਲ੍ਹੇ। ਉਸ ਦੇ ਗਹਿਣੇ ਦੁੱਗਣੇ ਹੋ ਚੁੱਕੇ ਹੋਣਗੇ।

ਜਦੋਂ ਔਰਤ ਨੇ ਘਰ ਜਾ ਕੇ ਰੁਮਾਲ ਖੋਲ੍ਹਿਆ ਤਾਂ ਉਸ ਦੇ ਗਹਿਣੇ ਗਾਇਬ ਸਨ ਅਤੇ ਰੁਮਾਲ ਵਿੱਚ ਰੋੜੀਆਂ ਪਾਈਆਂ ਹੋਈਆਂ ਸਨ। ਇਸ ਤਰ੍ਹਾਂ ਹੀ ਇਨ੍ਹਾਂ ਨੇ ਇੱਕ ਹੋਰ ਔਰਤ ਨਾਲ ਕੀਤਾ। ਜਦੋਂ ਇਹ ਔਰਤ ਤੁਰੀ ਜਾ ਰਹੀ ਸੀ ਤਾਂ ਇਸ ਨੂੰ ਇਹ ਸਾਧ ਮਿਲਿਆ ਅਤੇ ਕਹਿਣ ਲੱਗਾ ਕਿ ਉਹ ਸੇਵਾ ਕਰਨੀ ਚਾਹੁੰਦਾ ਹੈ। ਔਰਤ ਨੇ ਉਸ ਨੂੰ ਗੁਰਦੁਆਰੇ ਜਾਣ ਦੀ ਸਲਾਹ ਦਿੱਤੀ। ਉੱਥੇ ਹੀ ਇਸ ਸਾਧ ਦੇ ਸਾਥੀ ਲੜਕਾ ਤੇ ਔਰਤ ਖੜ੍ਹੇ ਸਨ, ਜੋ ਕਿ ਇਸ ਭੋਲੀ ਭਾਲੀ ਔਰਤ ਨੂੰ ਕਹਿਣ ਲੱਗੇ ਕਿ ਇਹ ਸਾਧ ਬੜਾ ਕਰਨੀ ਵਾਲਾ ਹੈ। ਇਸ ਸਾਧ ਨੇ ਉਨ੍ਹਾਂ ਦੀਆਂ ਕੋਠੀਆਂ ਅਤੇ ਗੱਡੀਆਂ ਬਣਾ ਦਿੱਤੀਆਂ।

ਇਹ ਸਾਧ ਵੀ ਵਾਪਸ ਆ ਗਿਆ ਅਤੇ ਇਨ੍ਹਾਂ ਦੋਵੇਂ ਔਰਤਾਂ ਨੂੰ ਕਹਿਣ ਲੱਗਾ ਕਿ ਆਪਣੇ ਗਹਿਣੇ ਉਤਾਰ ਕੇ ਉਸ ਦੇ ਅਖ਼ਬਾਰ ਉਤੇ ਰੱਖ ਦੇਣ। ਜੋ ਔਰਤ ਪਹਿਲਾਂ ਹੀ ਅੰਦਰੋਂ ਇਸ ਸਾਧ ਨਾਲ ਮਿਲੀ ਹੋਈ ਸੀ, ਉਸ ਨੇ ਝੱਟ ਆਪਣੇ ਗਹਿਣੇ ਉਤਾਰ ਕੇ ਰੱਖ ਦਿੱਤੇ ਅਤੇ ਭੋਲੀ ਭਾਲੀ ਔਰਤ ਨੂੰ ਵੀ ਗਹਿਣੇ ਉਤਾਰਨ ਲਈ ਜ਼ੋਰ ਪਾਉਣ ਲੱਗੀ। ਇਸ ਤਰ੍ਹਾਂ ਇਹ ਸਾਧ ਉਸ ਭੋਲੀ ਭਾਲੀ ਔਰਤ ਦੀਆਂ ਚੂੜੀਆਂ ਲੈ ਗਿਆ ਅਤੇ ਉਸ ਨੂੰ ਰੁਮਾਲ ਵਿੱਚ ਪਾ ਕੇ ਰੋੜੀਆਂ ਦੇ ਗਿਆ। ਜਦੋਂ ਉਸ ਨੇ ਘਰ ਜਾ ਕੇ ਰੁਮਾਲ ਖੋਲ੍ਹਿਆ ਤਾਂ ਉਸ ਦੀਆਂ ਚੂੜੀਆਂ ਦੀ ਬਜਾਏ ਰੋੜੀਆਂ ਪਈਆਂ ਸਨ। ਇਨ੍ਹਾਂ ਕਾਰਨਾਮਿਆਂ ਕਾਰਨ ਹੀ ਇਹ ਮਾਸੀ ਭਾਣਜਾ ਪੁਲਿਸ ਦੇ ਅੜਿੱਕੇ ਆਏ ਹਨ।

Leave a Reply

Your email address will not be published.