ਲਓ ਜੀ ਬਸ ਹੁਣ ਆਹੀ ਕਸਰ ਬਾਕੀ ਰਹਿੰਦੀ ਸੀ, ਗਰੀਬ ਬੰਦਾ ਦੱਸੋ ਕੀ ਕਰੇਗਾ

ਮਹਿੰਗਾਈ ਸਾਰੇ ਹੱਦਾਂ ਬੰਨੇ ਟੱਪਦੀ ਜਾ ਰਹੀ ਹੈ। ਇਨਸਾਨ ਦੀ ਆਮ ਜ਼ਰੂਰਤ ਦੀਆਂ ਵਸਤੂਆਂ ਉਸ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਆਮਦਨ ਇੱਕ ਹੀ ਥਾਂ ਤੇ ਰੁਕੀ ਹੋਈ ਹੈ ਪਰ ਖ਼ਰਚੇ ਦਿਨ ਪ੍ਰਤੀ ਦਿਨ ਵਧ ਰਹੇ ਹਨ। ਗ਼ਰੀਬ ਆਦਮੀ ਲਈ ਤਾਂ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਵੀ ਸੌਖਾ ਨਹੀਂ ਰਿਹਾ। ਰਸੋਈ ਗੈਸ ਦੀਆਂ ਕੀਮਤਾਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ। ਇਸ ਤਰ੍ਹਾਂ ਹੀ ਡੀਜ਼ਲ ਪੈਟਰੋਲ ਦਾ ਰੇਟ ਬਹੁਤ ਜ਼ਿਆਦਾ ਹੈ। ਦੁੱਧ ਹਰ ਇਨਸਾਨ ਲਈ ਜ਼ਰੂਰੀ ਹੈ

ਪਰ ਇਹ ਵੀ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਪਿਛਲੇ ਦਿਨੀਂ ਅਮੁਲ ਅਤੇ ਮਦਰ ਡੇਅਰੀ ਵਾਲਿਆਂ ਨੇ ਦੁੱਧ ਦੇ ਰੇਟਾਂ ਵਿਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਸੀ। ਹੁਣ ਵੇਰਕਾ ਵਾਲਿਆਂ ਨੇ ਵੀ ਅੱਜ ਦੁੱਧ ਦੇ ਰੇਟਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਨਵੇਂ ਰੇਟ ਅਗਲੇ ਦਿਨ ਤੋਂ ਲਾਗੂ ਹੋ ਜਾਣਗੇ। ਇਹ ਵਾਧਾ 2 ਰੁਪਏ ਪ੍ਰਤੀ ਲਿਟਰ ਕੀਤਾ ਗਿਆ ਹੈ। ਇੱਕ ਲਿਟਰ ਦੁੱਧ ਮਗਰ 2 ਰੁਪਏ ਵੱਧ ਖਰਚਣੇ ਪੈਣਗੇ। ਜੇਕਰ ਗਾਹਕ ਅੱਧਾ ਲਿਟਰ ਦਾ ਦੁੱਧ ਦਾ ਪੈਕਟ ਖਰੀਦਦਾ ਹੈ

ਤਾਂ ਪਹਿਲਾਂ ਨਾਲੋਂ ਪ੍ਰਤੀ ਪੈਕਟ ਇੱਕ ਰੁਪਿਆ ਵੱਧ ਲੱਗੇਗਾ। ਇਕ ਪਾਸੇ ਤਾਂ ਦੁੱਧ ਦੇ ਰੇਟ ਵਿੱਚ ਵਾਧਾ ਹੋ ਰਿਹਾ ਹੈ ਦੂਜੇ ਪਾਸੇ ਬਾਜ਼ਾਰ ਵਿੱਚ ਕਈ ਦੋਧੀਆਂ ਤੋਂ ਨਕਲੀ ਦੁੱਧ ਮਿਲਣ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਜਨਤਾ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ।

Leave a Reply

Your email address will not be published.