38 ਸਾਲ ਪਹਿਲਾਂ ਸ਼ਹੀਦ ਹੋਏ ਫੌਜੀ ਦੀ ਅੱਜ ਘਰ ਪਹੁੰਚੀ ਦੇਹ, ਧੀ ਤੇ ਪਤਨੀ ਦਾ ਦੇਖਿਆ ਨਾ ਜਾਵੇ ਹਾਲ

2 ਦਿਨ ਪਹਿਲਾਂ ਇਕ ਅਜਿਹੀ ਘਟਨਾ ਵਾਪਰੀ ਹੈ, ਜਿਸ ਦੀ ਆਮ ਤੌਰ ਤੇ ਉਮੀਦ ਘੱਟ ਹੀ ਹੁੰਦੀ ਹੈ ਪਰ ਇਹ ਸਾਡੀ ਫ਼ੌਜ ਲਈ ਇਕ ਵੱਡੀ ਗੱਲ ਹੈ। ਫੌਜ ਨੂੰ 38 ਸਾਲ ਪਹਿਲਾਂ ਸ਼ਹੀਦ ਹੋਏ ਫੌਜੀ ਜਵਾਨ ਚੰਦਰਸ਼ੇਖਰ ਹਰਬੋਲਾ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਅਸਲ ਵਿੱਚ 38 ਸਾਲ ਪਹਿਲਾਂ ਜਦੋਂ ਆਪ੍ਰੇਸ਼ਨ ਮੇਘਦੂਤ ਚਲਾਇਆ ਜਾ ਰਿਹਾ ਸੀ ਤਾਂ ਸਿਆਚਿਨ ਵਿਖੇ ਬਰਫ਼ ਹੇਠ ਦੱਬ ਜਾਣ ਕਾਰਨ ਫੌਜੀ ਜਵਾਨ ਚੰਦਰਸ਼ੇਖਰ ਹਰਬੋਲਾ ਨੇ ਸ਼ਹਾਦਤ ਦਾ ਜਾਮ ਪੀ ਲਿਆ ਸੀ।

ਉਨ੍ਹਾਂ ਦੀ ਮ੍ਰਿਤਕ ਦੇਹ ਉਸ ਸਮੇਂ ਨਹੀਂ ਮਿਲੀ ਸੀ। ਹੁਣ 38 ਸਾਲ ਮਗਰੋਂ ਉਨ੍ਹਾਂ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਜਿਸ ਨੂੰ ਪੂਰੇ ਸਨਮਾਨ ਨਾਲ ਉੱਤਰਾਖੰਡ ਦੇ ਪਿੰਡ ਡਾਹਿਰੀਆਂ ਵਿਚ ਉਨ੍ਹਾਂ ਦੇ ਪਰਿਵਾਰ ਵਿਚ ਲਿਆਂਦਾ ਗਿਆ। ਜਦੋਂ 38 ਸਾਲ ਬਾਅਦ ਸ਼ਹੀਦ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੀ ਪਤਨੀ ਅਤੇ ਧੀ ਦੀਆਂ ਭੁੱਬਾਂ ਨਿਕਲ ਗਈਆਂ। ਉਹ ਫੁੱਟ ਫੁੱਟ ਕੇ ਰੋ ਰਹੀਆਂ ਸਨ। ਸ਼ਹੀਦ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਅੱਜ ਤਕ ਜਿਸ ਤਰ੍ਹਾਂ ਸਮਾਂ ਗੁਜ਼ਾਰਿਆ, ਉਹ ਇੱਕ ਇੱਕ ਪਲ ਕਿਸੇ ਫ਼ਿਲਮ ਦੀ ਰੀਲ ਵਾਂਗ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤੋਂ ਲੰਘ ਗਏ।

ਸ਼ਹੀਦ ਦੀ ਧੀ ਕਵਿਤਾ ਉਸ ਸਮੇਂ ਸਿਰਫ਼ 4 ਸਾਲ ਦੀ ਸੀ, ਜੋ ਅੱਜ 42 ਸਾਲ ਦੀ ਹੈ। ਕਵਿਤਾ ਨੇ ਰੋਂਦੇ ਹੋਏ ਸਰਕਾਰ ਅਤੇ ਫੌਜ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਦੇ ਪਿਤਾ ਦੀ ਮ੍ਰਿਤਕ ਦੇਹ ਇੰਨੇ ਲੰਬੇ ਸਮੇਂ ਮਗਰੋਂ ਵੀ ਲੱਭ ਲਈ ਹੈ। ਸ਼ਹੀਦ ਚੰਦਰਸ਼ੇਖਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਅਤੇ ਵਿਧਾਨ ਸਭਾ ਵਿੱਚ ਵਿ ਰੋ ਧੀ ਧਿਰ ਦੇ ਨੇਤਾ ਯਸ਼ਪਾਲ ਆਰੀਆ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ।

Leave a Reply

Your email address will not be published.