ਅਡਾਨੀ ਨੂੰ ਮਿਲੀ ਜੈੱਡ ਸ਼੍ਰੇਣੀ ਵਾਲੀ ਸੁਰੱਖੇਆਂ, ਹਰ ਮਹੀਨੇ 20 ਲੱਖ ਦਾ ਖਰਚਾ

ਇਹ ਖਬਰ ਪ੍ਰਸਿੱਧ ਉਦਯੋਗਪਤੀ ਅਤੇ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਨਾਲ ਜੁੜੀ ਹੋਈ ਹੈ। ਜਿਨ੍ਹਾਂ ਨੂੰ ਕੇਂਦਰ ਸਰਕਾਰ ਦੁਆਰਾ ਜ਼ੈੱਡ ਸ਼੍ਰੇਣੀ ਦੀ ਸੁ ਰੱ ਖਿ ਆ ਪ੍ਰਦਾਨ ਕੀਤੀ ਗਈ ਹੈ। ਸਮਝਿਆ ਜਾ ਰਿਹਾ ਹੈ ਕਿ ਇਸ ਕੰਮ ਤੇ ਪ੍ਰਤੀ ਮਹੀਨਾ 15 ਤੋਂ 20 ਲੱਖ ਰੁਪਏ ਖਰਚ ਆਉਣਗੇ। ਇੱਥੇ ਦੱਸਣਾ ਬਣਦਾ ਹੈ ਕਿ ਇਹ ਸਹੂਲਤ ਗੌਤਮ ਅਡਾਨੀ ਨੂੰ ‘ਭੁਗਤਾਨ ਦੇ ਆਧਾਰ ਤੇ’ ਦਿੱਤੀ ਗਈ ਹੈ। ਕੇਂਦਰੀ ਸੁ ਰੱ ਖਿ ਆ ਏਜੰਸੀਆਂ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

ਹੁਣ ਗੌਤਮ ਅਡਾਨੀ ਦੇ ਆਲੇ ਦੁਆਲੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਦਾ ਘੇਰਾ ਰਹੇਗਾ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੀ ਵੀਆਈਪੀ ਸੁ ਰੱ ਖਿ ਆ ਸ਼ਾਖਾ ਨੂੰ 60 ਸਾਲਾ ਗੌਤਮ ਅਡਾਨੀ ਦੇ ਮਾਮਲੇ ਵਿੱਚ ਇਹ ਜ਼ਿੰਮੇਵਾਰੀ ਸੌਂਪੀ ਹੈ। ਮੁਲਕ ਦੇ ਉੱਘੇ ਉਦਯੋਗਪਤੀ ਅਤੇ ਰਿਲਾਇੰਸ ਇੰਡੀਆ ਲਿਮਟਿਡ ਦੇ ਮੁਖੀ ਮੁਕੇਸ਼ ਅੰਬਾਨੀ ਨੂੰ 2013 ਵਿੱਚ ਕੇਂਦਰ ਸਰਕਾਰ ਵੱਲੋਂ ਜ਼ੈੱਡ ਪਲੱਸ ਸ਼੍ਰੇਣੀ ਦੀ ਇਹ ਸਹੂਲਤ ਦਿੱਤੀ ਗਈ ਸੀ।

ਇਹ ਦੋਵੇਂ ਉਦਯੋਗਪਤੀ ਮੁਲਕ ਵਿੱਚ ਆਪਣਾ ਵਿਸ਼ੇਸ਼ ਸਥਾਨ ਰੱਖਦੇ ਹਨ। ਇਨ੍ਹਾਂ ਦੀ ਗਿਣਤੀ ਦੁਨੀਆਂ ਦੇ ਚੋਣਵੇਂ ਅਮੀਰ ਵਿਅਕਤੀਆਂ ਵਿਚ ਹੁੰਦੀ ਹੈ। ਗੌਤਮ ਅਡਾਨੀ ਗੁਜਰਾਤ ਸੂਬੇ ਨਾਲ ਸਬੰਧਤ ਹਨ। ਉਨ੍ਹਾਂ ਦਾ ਕਾਰੋਬਾਰ ਸਾਰੇ ਭਾਰਤ ਵਿੱਚ ਫੈਲਿਆ ਹੋਇਆ ਹੈ। ਵੱਖ ਵੱਖ ਕਿਸਮ ਦੇ ਕਾਰੋਬਾਰ ਉਨ੍ਹਾਂ ਦੀ ਦੇਖ ਰੇਖ ਹੇਠ ਚੱਲ ਰਹੇ ਹਨ ਜਦਕਿ ਮੁਕੇਸ਼ ਅੰਬਾਨੀ ਦਾ ਮੋਬਾਈਲ ਨੈੱਟਵਰਕ ਦਾ ਕਾਰੋਬਾਰ ਹੈ।

Leave a Reply

Your email address will not be published.