ਅੱਧੀ ਰਾਤੀ ਆਈ 20 ਗੱਡੀ ਨੂੰ ਲਾਈ ਅੱਗ, ਲੱਖਾਂ ਦੀ ਕਾਰ ਸੜਕੇ ਸਕਿੰਟਾਂ ਚ ਹੋਈ ਸੁਆਹ

ਅੰਮ੍ਰਿਤਸਰ ਤੋਂ ਰਾਤ ਸਮੇਂ ਇਕ ਵਿਅਕਤੀ ਦੀ ਗੱਡੀ ਨੂੰ ਅੱਗ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਆਈ 20 ਗੱਡੀ ਅੱਗ ਲੱਗਣ ਨਾਲ ਸੜ ਚੁੱਕੀ ਹੈ। ਗੱਡੀ ਦਾ ਮਾਲਕ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਰਹੇ ਹਨ। ਸ਼ਮੀ ਨਾਮ ਦੇ ਨੌਜਵਾਨ ਦਾ ਕਹਿਣਾ ਹੈ ਕਿ ਰਾਤ ਡੇਢ ਵਜੇ ਉਹ ਆਪਣੀ ਭੈਣ ਨੂੰ ਉਸ ਦੇ ਘਰ ਛੱਡ ਕੇ ਆਇਆ ਸੀ। ਇਸ ਤੋਂ ਬਾਅਦ ਉਸ ਨੇ ਆ ਕੇ ਸਕੂਲ ਦੇ ਅੱਗੇ ਗੱਡੀ ਖੜ੍ਹੀ ਕਰ ਦਿੱਤੀ

ਅਤੇ ਘਰ ਆ ਕੇ ਸੌਂ ਗਿਆ। ਸ਼ਮੀ ਦੇ ਦੱਸਣ ਮੁਤਾਬਕ ਡੇਢ 2 ਸਾਲ ਤੋਂ ਉਨ੍ਹਾਂ ਦੀ ਗੱਡੀ ਇੱਥੇ ਹੀ ਖੜ੍ਹਦੀ ਹੈ। ਇੱਥੇ ਹੋਰ ਵੀ ਗੱਡੀਆਂ ਖੜ੍ਹਦੀਆਂ ਹਨ। ਰਾਤ ਨੂੰ 4 ਵਜੇ ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਨੂੰ ਅੱਗ ਲੱਗ ਗਈ ਹੈ। ਸ਼ਮੀ ਦਾ ਕਹਿਣਾ ਹੈ ਕਿ ਉਹ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਅਤੇ ਕੌਂਸਲਰ ਨੂੰ ਫੋਨ ਕੀਤਾ। ਕੌਂਸਲਰ ਨੇ ਮੌਕੇ ਤੇ ਪਹੁੰਚ ਕੇ ਫੋਨ ਕਰਕੇ ਪੁਲਿਸ ਨੂੰ ਮਾਮਲੇ ਦੀ ਇਤਲਾਹ ਦਿੱਤੀ। ਉਨ੍ਹਾਂ ਨੇ ਆਲੇ ਦੁਆਲੇ ਦੇ ਕੈਮਰਿਆਂ ਤੋਂ ਫੁਟੇਜ ਕਢਵਾਈ ਹੈ।

ਸ਼ਮੀ ਨੇ ਜਾਣਕਾਰੀ ਦਿੱਤੀ ਹੈ ਕਿ ਸੀ.ਸੀ.ਟੀ.ਵੀ ਦੀ ਫੁਟੇਜ ਮੁਤਾਬਕ ਪਹਿਲਾਂ ਇਕ ਵਿਅਕਤੀ ਆਉਂਦਾ ਹੈ। ਫੇਰ 2 ਵਿਅਕਤੀ ਮੋਟਰਸਾਈਕਲ ਤੇ ਆਏ। ਉਨ੍ਹਾਂ ਨੇ ਗੱਡੀ ਦੇ ਅੱਗੇ ਮੋਟਰਸਾਈਕਲ ਖੜ੍ਹਾ ਕੀਤਾ। ਇੱਟ ਨਾਲ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰ ਤੇਲ ਛਿੜਕਿਆ ਅਤੇ ਤੀਲੀ ਲਗਾ ਦਿੱਤੀ। ਇਸ ਤੋਂ ਬਾਅਦ ਇਹ ਲੋਕ ਚਲੇ ਗਏ। ਇਨ੍ਹਾਂ ਦੇ ਮੂੰਹ ਢਕੇ ਹੋਏ ਸਨ। ਉਹ ਨਹੀਂ ਜਾਣਦੇ ਕਿ ਇਹ ਵਿਅਕਤੀ ਕੌਣ ਸਨ? ਉਨ੍ਹਾਂ ਦੀ ਕਿਸੇ ਨਾਲ ਕੋਈ ਲਾ ਗ ਡਾ ਟ ਵੀ ਨਹੀਂ।

ਇਨ੍ਹਾਂ ਵਿਅਕਤੀਆਂ ਦੇ ਫੜੇ ਜਾਣ ਤੇ ਹੀ ਸਚਾਈ ਸਾਹਮਣੇ ਆ ਸਕਦੀ ਹੈ। ਸ਼ਮੀ ਦਾ ਕਹਿਣਾ ਹੈ ਕਿ ਸਕੂਲ ਦੇ ਅੰਦਰ ਫਰਨੀਚਰ ਵੀ ਪਿਆ ਹੈ। ਨੁਕਸਾਨ ਜ਼ਿਆਦਾ ਵੀ ਹੋ ਸਕਦਾ ਸੀ। ਇਸ ਤੋਂ ਬਿਨਾਂ ਆਮ ਤੌਰ ਤੇ ਇਥੇ ਹੋਰ ਵੀ ਗੱਡੀਆਂ ਖੜ੍ਹਦੀਆਂ ਹਨ ਪਰ ਘਟਨਾ ਸਮੇਂ ਇਕੱਲੀ ਉਨ੍ਹਾਂ ਦੀ ਹੀ ਗੱਡੀ ਸੀ। ਸ਼ਮੀ ਨੇ ਦੱਸਿਆ ਹੈ ਕਿ ਪੁਲਿਸ ਦੀਆਂ 3 ਪਾਰਟੀਆਂ ਆਲੇ ਦੁਆਲੇ ਸੀ.ਸੀ.ਟੀ.ਵੀ ਚੈੱਕ ਕਰ ਰਹੀਆਂ ਹਨ। ਉਨ੍ਹਾਂ ਦੇ ਆਪਣੇ 2-2 ਦੋਸਤ ਮੁੰਡੇ ਹਰ ਇੱਕ ਪੁਲਿਸ ਪਾਰਟੀ ਦੇ ਨਾਲ ਸਾਥ ਦੇ ਰਹੇ ਹਨ।

ਉਨ੍ਹਾਂ ਦੀ ਆਈ 20 ਗੱਡੀ 2020 ਮਾਡਲ ਹੈ। ਇਸ ਦੀ ਇੰਸ਼ੋਰੈਂਸ ਨਹੀਂ ਹੋਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਪ੍ਰਦੀਪ ਕੁਮਾਰ ਨੇ ਦਰਖਾਸਤ ਦਿੱਤੀ ਹੈ ਕਿ ਕਿਸੇ ਨਾਮਲੂਮ ਵਿਅਕਤੀ ਨੇ ਉਨ੍ਹਾਂ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਚੈੱਕ ਕੀਤੇ ਜਾ ਰਹੇ ਹਨ। ਮਾਮਲਾ ਟਰੇਸ ਕਰਕੇ ਗੱਡੀ ਦੇ ਮਾਲਕ ਨੂੰ ਇਨਸਾਫ ਦਿਵਾਇਆ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *