ਰਾਜੂ ਸ਼੍ਰੀਵਾਸਤਵ ਨਾਲ ਵੱਡੀ ਜੱਗੋ ਤੇਰਵੀ, ਫੈਨਸ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ

ਪ੍ਰਸਿੱਧ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੇ ਪ੍ਰਸੰਸਕਾਂ ਲਈ ਇਹ ਬੁਰੀ ਖਬਰ ਹੈ। ਰਾਜੂ ਸ੍ਰੀਵਾਸਤਵ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ। ਲੱਖਾਂ ਪ੍ਰਸੰਸਕਾਂ ਨੂੰ ਹਸਾਉਣ ਵਾਲਾ ਕਾਮੇਡੀਅਨ ਅੱਜ ਖੁਦ ਬੇਸੁੱਧ ਪਿਆ ਹੈ। ਪਿਛਲੇ 8 ਦਿਨਾਂ ਤੋਂ ਉਨ੍ਹਾਂ ਨੂੰ ਹੋਸ਼ ਨਹੀਂ ਆਈ। 8 ਦਿਨਾਂ ਤੋਂ ਉਹ ਏਮਜ਼ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਹਨ। ਹੁਣ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਡੈੱ ਡ ਐਲਾਨ ਦਿੱਤਾ ਹੈ, ਕਿਉਂਕਿ ਉਨ੍ਹਾਂ ਦਾ ਦਿਮਾਗ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ।

ਐੱਮ ਆਰ ਆਈ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਦਿਮਾਗ ਵਿਚ ਕੁਝ ਚਟਾਕ ਦੇਖੇ ਗਏ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਆਕਸੀਜਨ ਦੀ ਕਮੀ ਕਾਰਨ ਹੋਏ ਹਨ। ਇੱਥੇ ਦੱਸਣਾ ਬਣਦਾ ਹੈ ਕਿ 10 ਅਗਸਤ ਨੂੰ ਰਾਜੂ ਸ੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਸਮੇਂ ਉਹ ਜਿੰਮ ਵਿੱਚ ਕਸਰਤ ਕਰ ਰਹੇ ਸੀ। ਉਨ੍ਹਾਂ ਨੂੰ ਏਮਜ਼ ਵਿੱਚ ਲਿਜਾਇਆ ਗਿਆ ਸੀ। ਡਾਕਟਰਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਤੰਦਰੁਸਤ ਹੋ ਜਾਣ ਪਰ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ।

ਉਨ੍ਹਾਂ ਦੀ ਨਬਜ਼ ਠੀਕ ਕੰਮ ਕਰ ਰਹੀ ਹੈ। ਰਾਜੂ ਸ੍ਰੀਵਾਸਤਵ ਦੀ ਤੰਦਰੁਸਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਪ੍ਰਸੰਸਕ ਇਸ ਸਮੇਂ ਸਦਮੇ ਵਿੱਚ ਹਨ। ਅੱਜ ਦੀ ਦੌੜ ਭੱਜ ਵਾਲੀ ਜ਼ਿੰਦਗੀ ਵਿੱਚ ਇਨਸਾਨ ਹਰ ਸਮੇਂ ਰੁੱਝਿਆ ਰਹਿੰਦਾ ਹੈ। ਰਾਜੂ ਸ੍ਰੀਵਾਸਤਵ ਵਰਗੇ ਕਾਮੇਡੀਅਨ ਸਾਨੂੰ ਹੱਸਣ ਦਾ ਮੌਕਾ ਪ੍ਰਦਾਨ ਕਰਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਰਾਜੂ ਸ੍ਰੀਵਾਸਤਵ ਜਲਦੀ ਤੰਦਰੁਸਤ ਹੋ ਕੇ ਮੁੜ ਤੋਂ ਕਾਮੇਡੀ ਕਰੇ।

Leave a Reply

Your email address will not be published. Required fields are marked *