ਸ਼ਹੀਦ ਹੋਏ ਫੌਜੀ ਦਾ ਜੱਦੀ ਪਿੰਡ ਚ ਸਸਕਾਰ, ਪਤਨੀ ਤੇ ਬੱਚਿਆਂ ਦਾ ਰੋ ਰੋ ਬੁਰਾ ਹਾਲ

ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਬੱਸ ਦੇ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ ਸ਼ਹੀਦ ਹੋਏ ਆਈ.ਟੀ.ਬੀ.ਪੀ ਦੇ ਜਵਾਨ ਦੁੱਲਾ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਿੰਡ ਵਿਚ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਸ਼ਹੀਦ ਦੁੱਲਾ ਸਿੰਘ ਤਰਨਤਾਰਨ ਦੇ ਪਿੰਡ ਮਨਿਆਲਾ ਜੈ ਸਿੰਘ ਵਾਲਾ ਨਾਲ ਸਬੰਧਤ ਸੀ। ਉਨ੍ਹਾਂ ਨੂੰ ਅੰਤਮ ਵਿਦਾਇਗੀ ਦੇਣ ਲਈ ਇਲਾਕੇ ਦੇ ਤਹਿਸੀਲਦਾਰ, ਪੁਲਿਸ ਅਧਿਕਾਰੀ, ਆਈ.ਟੀ.ਬੀ.ਪੀ ਅਧਿਕਾਰੀ, ਪਿੰਡ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਨਾਲ ਰਿਸ਼ਤੇਦਾਰ ਮਿੱਤਰ ਵੱਡੀ

ਗਿਣਤੀ ਵਿੱਚ ਸ਼ਾਮਲ ਹੋਏ। ਸ਼ਹੀਦ ਦੇ ਭਰਾ ਨੇ ਅੰਤਮ ਵਿਦਾਇਗੀ ਦੇਣ ਲਈ ਪਹੁੰਚੇ ਤਹਿਸੀਲਦਾਰ ਅਤੇ ਹੋਰ ਦੂਰੋਂ ਨੇਡ਼ਿਓਂ ਆਏ ਵਿਅਕਤੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਦੁੱਲਾ ਸਿੰਘ 1993 ਵਿੱਚ ਆਈ.ਟੀ.ਬੀ.ਪੀ ਵਿੱਚ ਭਰਤੀ ਹੋਏ ਸੀ। ਉਨ੍ਹਾਂ ਨੇ 29 ਸਾਲ ਮੁਲਕ ਦੀ ਸੇਵਾ ਕੀਤੀ। ਸ਼ਹੀਦ ਦੇ ਭਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਬਣਦੀ ਸਹੂਲਤ ਦਿੱਤੀ ਜਾਵੇ। ਉਸ ਦੇ ਬੱਚੇ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਪੰਜਾਬ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹੀਦ ਦੁੱਲਾ ਸਿੰਘ ਆਈ.ਟੀ.ਬੀ.ਪੀ ਵਿਚ ਸਰਵਿਸ ਕਰਦੇ ਸੀ। ਮੁਲਕ ਦੀ ਸੇਵਾ ਕਰਦੇ ਹੋਏ ਉਹ ਮੁਲਕ ਲਈ ਕੁਰਬਾਨ ਹੋ ਗਏ।

ਭਾਰਤ, ਪੰਜਾਬ ਅਤੇ ਉਨ੍ਹਾਂ ਨੇ ਪਿੰਡ ਨੂੰ ਉਨ੍ਹਾਂ ਦੀ ਸ਼ਹਾਦਤ ਤੇ ਮਾਣ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸ਼ਹੀਦ ਨੇ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਛੱਡ ਕੇ ਮੁਲਕ ਦੀ ਜ਼ਿੰਮੇਵਾਰੀ ਨੂੰ ਪਹਿਲ ਦਿੱਤੀ। ਉਨ੍ਹਾਂ ਦੀਆਂ 2 ਧੀਆਂ ਹਨ ਜੋ ਵੱਡੀਆਂ ਹਨ ਅਤੇ ਪੁੱਤਰ ਗਿਆਰ੍ਹਵੀਂ ਕਲਾਸ ਵਿੱਚ ਪੜ੍ਹਦਾ ਹੈ। ਮੌਕੇ ਤੇ ਪਹੁੰਚੇ ਆਈ.ਟੀ.ਬੀ.ਪੀ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹੀਦ ਦੁੱਲਾ ਸਿੰਘ ਨੇ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ। ਉਨ੍ਹਾਂ ਦਾ ਸੇਵਾ ਕਰਨ ਦਾ ਸਮਾਂ ਸ਼ਾਨਦਾਰ ਰਿਹਾ ਹੈ ਅਤੇ ਇਸ ਮੁਲਕ ਦੀ ਸੇਵਾ ਕਰਦੇ ਹੀ ਉਹ ਕੁਰਬਾਨ ਹੋ ਗਏ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.