ਹਾਈਵੇ ਤੇ 2 ਜਵਾਨ ਮੁੰਡਿਆਂ ਨੂੰ ਇਕੱਠੇ ਮਿਲੀ ਮੋਤ, ਤੇਜ਼ ਰਫਤਾਰ ਕਾਰ ਨੇ ਹਵਾ ਚ ਮਾਰੇ ਉਡਾਕੇ

ਕਪੂਰਥਲਾ ਦੇ ਥਾਣਾ ਰਾਵਲਪਿੰਡੀ ਅਧੀਨ ਪੈਂਦੇ ਇਲਾਕੇ ਵਿਚ ਆਈ-20 ਕਾਰ ਅਤੇ ਇਕ ਸਪਲੈਂਡਰ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੌਰਾਨ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਪਵਨ ਅਤੇ ਮਿਥੁਨ ਨਾਮ ਦੇ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਇਨ੍ਹਾਂ ਦੀ ਉਮਰ 20 ਅਤੇ 16 ਸਾਲ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਪੁਲਿਸ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਦਸੇ ਤੋਂ ਬਾਅਦ ਕਾਰ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਪਰ ਫੇਰ ਵੀ ਪੁਲਿਸ ਨੇ ਉਸ ਵਿਅਕਤੀ ਨੂੰ ਛੱਡ ਦਿੱਤਾ ਹੈ।

ਉਨ੍ਹਾਂ ਨੇ ਇਸ ਪੁਲਿਸ ਅਧਿਕਾਰੀ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਇਸ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਰਾਵਲਪਿੰਡੀ ਦੇ ਥਾਣਾ ਮੁਖੀ ਨਾਲ ਮੀਟਿੰਗ ਹੋਈ ਸੀ। ਥਾਣਾ ਮੁਖੀ ਨੇ ਉਨ੍ਹਾਂ ਨੂੰ 10 ਵਜੇ ਦਾ ਸਮਾਂ ਦਿੱਤਾ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਜੇਕਰ 10 ਵਜੇ ਤੱਕ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਇਨਸਾਫ਼ ਲੈਣ ਲਈ ਉਨ੍ਹਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕਾਂ ਵਿਚ ਇਕ ਤਾਂ 3 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਦੂਜਾ ਕੌਂਸਲਰ ਦਾ ਦੋਹਤਾ ਸੀ। ਉਸ ਦੀ ਉਮਰ 20 ਸਾਲ ਸੀ ਅਤੇ ਧਰਮਕੋਟ ਦਾ ਰਹਿਣ ਵਾਲਾ ਸੀ।

ਇਸ ਵਿਅਕਤੀ ਨੇ ਸਪੱਸ਼ਟ ਕੀਤਾ ਕਿ ਜਿੰਨੀ ਦੇਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਓਨੀ ਦੇਰ ਉਹ ਨਾ ਤਾਂ ਮਿ੍ਤਕ ਦੇਹਾਂ ਹਾਸਲ ਕਰਨਗੇ ਅਤੇ ਨਾ ਹੀ ਇਨ੍ਹਾਂ ਦਾ ਅੰਤਮ ਸਸਕਾਰ ਕਰਨਗੇ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਕਾਰ ਦੀ ਸਪੀਡ ਤੇਜ਼ ਸੀ। ਕਾਰ ਲਗਭਗ 150 ਕਿਲੋਮੀਟਰ ਦੀ ਸਪੀਡ ਉੱਤੇ ਸੀ। ਬੱਚੇ ਮੋਟਰਸਾਈਕਲ ਤੇ ਆਪਣੀ ਸਾਈਡ ਜਾ ਰਹੇ ਸੀ। ਕਾਰ ਮੋਟਰਸਾਈਕਲ ਵਿਚ ਵੱਜੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਸੱਟਾਂ ਲੱਗਣ ਕਾਰਨ ਲੜਕਿਆਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਲੜਕਿਆਂ ਦੀ ਜਾਨ ਚਲੀ ਗਈ ਹੈ।

ਘਟਨਾ ਲਈ ਜ਼ਿੰਮੇਵਾਰ ਵਿਅਕਤੀ ਪੁਲਿਸ ਨੂੰ ਫੜਾਏ ਗਏ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਜਿੰਨੀ ਦੇਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਓਨੀ ਦੇਰ ਉਹ ਨਾ ਤਾਂ ਮ੍ਰਿਤਕ ਦੇਹਾਂ ਲੈਣਗੇ ਅਤੇ ਨਾ ਹੀ ਸਸਕਾਰ ਕਰਨਗੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਆਈ-20 ਕਾਰ ਅਤੇ ਸਪਲੈਂਡਰ ਮੋਟਰਸਾਈਕਲ ਵਿਚਕਾਰ ਹਾਦਸਾ ਹੋਇਆ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮੋਟਰਸਾਈਕਲ ਸਵਾਰਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਸੀ। ਜਿੱਥੋਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਵੱਲੋਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਿੰਨੀ ਦੇਰ ਮਾਮਲਾ ਦਰਜ ਨਹੀਂ ਹੁੰਦਾ ਓਨੀ ਦੇਰ ਉਹ ਕਿਸੇ ਨੂੰ ਫੜ ਨਹੀਂ ਸਕਦੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਗੱਡੀ ਵਿੱਚ 3 ਔਰਤਾਂ, 3 ਬੱਚੇ ਅਤੇ ਇਕ ਡਰਾਈਵਰ ਸਵਾਰ ਸੀ। ਇਕ ਬੱਚੇ ਦੇ ਵੀ ਸੱਟ ਲੱਗੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਗੱਡੀ ਹੁਸ਼ਿਆਰਪੁਰ ਤੋਂ ਫਗਵਾੜਾ ਜਾ ਰਹੀ ਸੀ ਅਤੇ ਮੋਟਰਸਾਈਕਲ ਫਗਵਾੜਾ ਵੱਲੋਂ ਆ ਰਿਹਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.