3 ਮੁੰਡੇ ਫੈਕਟਰੀ ਚ ਬਣਾ ਰਹੇ ਸੀ ਮੋਤ ਦਾ ਸਮਾਨ, ਪੁਲਿਸ ਨੇ ਚੁੱਕੇ ਡਰੰਮਾਂ ਦੇ ਢੱਕਣ ਤਾਂ ਉੱਡ ਗਏ ਹੋਸ਼

ਸਿਟੀ ਪੁਲਿਸ ਧੂਰੀ ਅਤੇ ਫੂਡ ਸੇ ਫ ਟੀ ਇੰਸਪੈਕਟਰ ਦੁਆਰਾ ਮਿਲ ਕੇ ਸੂਹ ਮਿਲਣ ਤੇ ਧੂਰੀ ਦੇ ਹੀ ਗੁਰੂ ਤੇਗ ਬਹਾਦਰ ਨਗਰ ਦੇ ਇੱਕ ਪਲਾਟ ਵਿੱਚੋਂ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹ ਕੈਮੀਕਲ ਮਿਲਾ ਕੇ ਨਕਲੀ ਦੁੱਧ ਤਿਆਰ ਕਰ ਰਹੇ ਸੀ। ਇਨ੍ਹਾਂ ਤੋਂ ਨਕਲੀ ਦੁੱਧ ਅਤੇ ਨਕਲੀ ਦੁੱਧ ਤਿਆਰ ਕਰਨ ਵਾਲਾ ਸਾਮਾਨ ਬਰਾਮਦ ਹੋਇਆ ਹੈ। ਇਨ੍ਹਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿਲੇ ਸਾਮਾਨ ਦੇ ਸੈਂਪਲ ਲਏ ਗਏ ਹਨ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਮਿਲੀ ਸੂਹ ਦੇ ਆਧਾਰ ਤੇ ਸਿਟੀ ਪੁਲਿਸ ਧੂਰੀ ਨੇ ਫੂਡ ਸੇ ਫ਼ ਟੀ ਇੰਸਪੈਕਟਰ ਨਾਲ ਮਿਲ ਕੇ ਕਾਰਵਾਈ ਕਰਦੇ ਹੋਏ ਗੁਰੂ ਤੇਗ ਬਹਾਦਰ ਨਗਰ ਦੇ ਇੱਕ ਪਲਾਟ ਵਿੱਚੋਂ ਪ੍ਰਦੀਪ, ਗਗਨਦੀਪ ਅਤੇ ਕਿਰਨਦੀਪ ਨੂੰ ਕਾਬੂ ਕੀਤਾ ਹੈ। ਇਹ ਨਕਲੀ ਦੁੱਧ ਤਿਆਰ ਕਰ ਰਹੇ ਸੀ। ਇਨ੍ਹਾਂ ਤੋਂ 1000 ਲਿਟਰ ਵਾਲੀ ਦੁੱਧ ਸਮੇਤ ਗੱਡੀ, 85 ਕਿੱਲੋ ਖੁਸ਼ਕ ਪਾਊਡਰ,15 ਕਿੱਲੋ ਗੁਲੂਕੋਜ਼, ਕੁਝ ਪਾਈਪਾਂ, ਡਰੰਮ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਗੁਲੂਕੋਜ਼, ਰਿਫਾਈਂਡ, ਮਿਲਕ, ਡਰਾਈ ਪਾਊਡਰ ਅਤੇ ਕੁਝ ਹੋਰ ਕੈਮੀਕਲ ਮਿਲਾ ਕੇ ਇਕ ਤਰਲ ਪਦਾਰਥ ਤਿਆਰ ਕਰ ਲੈਂਦੇ ਸੀ। ਇਸ ਤਰਲ ਨੂੰ ਪਾਣੀ ਵਿੱਚ ਮਿਲਾ ਕੇ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਸੀ। ਇਹ ਲੋਕ ਪਿੰਡਾਂ ਵਿੱਚੋਂ ਦੁੱਧ ਖਰੀਦ ਕੇ ਲਿਆਉਂਦੇ ਸੀ। ਇਸ ਨਕਲੀ ਦੁੱਧ ਨੂੰ ਅਸਲੀ ਦੁੱਧ ਵਿੱਚ ਮਿਲਾ ਕੇ ਅੱਗੇ ਵੇਚਿਆ ਜਾਂਦਾ ਸੀ। ਜਾਂਚ ਤੋਂ ਪਤਾ ਲੱਗੇਗਾ ਕਿ ਇਹ ਵਿਅਕਤੀ ਇਸ ਦੁੱਧ ਦੀ ਵਿਕਰੀ ਕਿੱਥੇ ਕਰਦੇ ਸੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਤਿੰਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਦੇ ਸਨ। ਸਿਹਤ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸਵੇਰੇ ਸੂਹ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨਾਲ ਮਿਲ ਕੇ ਰੇ ਡ ਕੀਤੀ ਗਈ। ਵਿਅਕਤੀ ਫੜੇ ਗਏ ਹਨ ਅਤੇ ਸਾਮਾਨ ਵੀ ਬਰਾਮਦ ਹੋ ਗਿਆ ਹੈ। ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਸੁੱਕਾ ਦੁੱਧ, ਤਰਲ ਗੁਲੂਕੋਜ਼ ਅਤੇ ਤਿਆਰ ਨਕਲੀ ਦੁੱਧ ਮਿਲਿਆ ਹੈ। ਉਨ੍ਹਾਂ ਵੱਲੋਂ ਸਭ ਚੀਜ਼ਾਂ ਦੇ ਸੈਂਪਲ ਲੈ ਲਏ ਗਏ ਹਨ। ਇਹ ਸੈਂਪਲ ਲੈਬ ਵਿੱਚ ਭੇਜੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਹੋ ਚੁੱਕਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published.