ਛੇਤੀ ਅਮੀਰ ਬਣਨ ਦੇ ਚੱਕਰ ਚ ਮਾੜੇ ਕੰਮਾਂ ਚ ਪਏ ਮੁੰਡੇ ਹੁਣ ਪੁਲਿਸ ਕਰੁ ਦਿਮਾਗ ਠੀਕ

ਕੁਝ ਨੌਜਵਾਨ ਛੇਤੀ ਅਮੀਰ ਬਣਨ ਦੇ ਲਾਲਚ ਵਿੱਚ ਫੋਨ ਕਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਸੰਦੇਸ਼ ਭੇਜ ਕੇ ਜਨਤਾ ਤੋਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫ਼ਿਰੋਜ਼ਪੁਰ ਪੁਲਿਸ ਨੇ ਅਜਿਹੇ 2 ਮਾਮਲੇ ਮਹਿਜ਼ 48 ਘੰਟਿਆਂ ਵਿੱਚ ਸੁਲਝਾ ਲਏ ਹਨ। ਇਨ੍ਹਾਂ ਵਿੱਚੋਂ ਇਕ ਮਾਮਲਾ ਥਾਣਾ ਸਦਰ ਜ਼ੀਰਾ ਦਾ ਹੈ ਜਦ ਕਿ ਦੂਜਾ ਮਾਮਲਾ ਤਲਵੰਡੀ ਭਾਈ ਥਾਣੇ ਦਾ। ਸੀਨੀਅਰ ਪੁਲਿਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ ਥਾਣਾ ਸਦਰ ਜ਼ੀਰਾ ਵਾਲੇ ਮਾਮਲੇ ਵਿੱਚ ਫੋਨ ਕਰ

ਕੇ ਇਕ ਵਿਅਕਤੀ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਜਦਕਿ ਤਲਵੰਡੀ ਭਾਈ ਵਾਲੇ ਮਾਮਲੇ ਵਿਚ 35 ਲੱਖ ਰੁਪਏ ਇੰਸਟਾਗ੍ਰਾਮ ਰਾਹੀਂ ਸੰਦੇਸ਼ ਭੇਜ ਕੇ ਮੰਗੇ ਗਏ ਸਨ। ਇਨ੍ਹਾਂ ਮਾਮਲਿਆਂ ਨੂੰ ਡੀ.ਐੱਸ.ਪੀ ਜ਼ੀਰਾ ਅਤੇ ਡੀ.ਐੱਸ.ਪੀ ਦਿਹਾਤੀ ਨੇ ਆਪਣੀਆਂ ਟੀਮਾਂ ਨਾਲ ਮਿਲ ਕੇ 48 ਘੰਟੇ ਵਿੱਚ ਟਰੇਸ ਕਰ ਲਿਆ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜ਼ੀਰਾ ਵਾਲੇ ਮਾਮਲੇ ਵਿਚ ਪੁਲਿਸ ਨੇ 3 ਸਥਾਨਕ ਨੌਜਵਾਨ ਕਾਬੂ ਕੀਤੇ ਹਨ। ਇਹ ਤਿੰਨੇ ਨੌਜਵਾਨ ਉਸ ਪਰਿਵਾਰ ਨੂੰ ਜਾਣਦੇ ਸਨ

ਜਿਨ੍ਹਾਂ ਤੋਂ ਇਨ੍ਹਾਂ ਨੇ ਫੋਨ ਕਰਕੇ 5 ਲੱਖ ਰੁਪਏ ਦੀ ਮੰਗ ਕੀਤੀ ਸੀ। ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਤੋਂ 6 ਮੋਬਾਈਲ ਫੋਨ, ਇਕ ਸਿਮ ਕਾਰਡ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦੂਜੇ ਮਾਮਲੇ ਵਿੱਚ ਇਕ ਨੌਜਵਾਨ ਨੇ ਇਕ ਪਰਿਵਾਰ ਤੋਂ ਇੰਸਟਾਗ੍ਰਾਮ ਰਾਹੀਂ ਸੰਦੇਸ਼ ਭੇਜ ਕੇ 35 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਨੌਜਵਾਨ ਦੀ ਮਾਂ ਇਸ ਪਰਿਵਾਰ ਦੇ ਘਰ ਕੰਮ ਕਰਦੀ ਹੈ। ਇਸ ਤਰ੍ਹਾਂ ਹੀ ਨੌਜਵਾਨ ਇਸ ਪਰਿਵਾਰ ਨੂੰ ਜਾਣਦਾ ਸੀ। ਇਸ ਨੌਜਵਾਨ ਦਾ ਨਾਮ ਜਸਕਰਨ ਹੈ।

ਜਸਕਰਨ ਤੋਂ ਮੋਬਾਈਲ ਬਰਾਮਦ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਫੜੇ ਗਏ ਨੌਜਵਾਨਾਂ ਨੂੰ ਇਨ੍ਹਾਂ ਪਰਿਵਾਰਾਂ ਨੇ ਕੋਈ ਪੈਸਾ ਨਹੀਂ ਸੀ ਦਿੱਤਾ। ਇਨ੍ਹਾਂ ਪਰਿਵਾਰਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਅਤੇ ਇਹ ਨੌਜਵਾਨ ਫੜੇ ਗਏ। ਭਾਵੇਂ ਇਨ੍ਹਾਂ ਚਾਰੇ ਨੌਜਵਾਨਾਂ ਤੇ ਕੋਈ ਮਾਮਲਾ ਪਹਿਲਾਂ ਦਰਜ ਨਹੀਂ ਹੈ ਪਰ ਫੇਰ ਵੀ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਨੌਜਵਾਨਾਂ ਨੂੰ ਅਜਿਹੇ ਕੰਮਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *