ਦਿਨ ਦਿਹਾੜੇ ਇਹ ਮੁੰਡੇ ਔਰਤ ਨਾਲ ਕਰ ਗਏ ਵੱਡਾ ਕਾਂਡ, ਕੈਮਰੇ ਚ ਬਣ ਗਈ ਸਾਰੀ ਵੀਡੀਓ

ਦਿਨ ਪ੍ਰਤੀ ਦਿਨ ਗ਼ ਲ ਤ ਅਨਸਰਾਂ ਦੇ ਹੌਸਲੇ ਵਧਦੇ ਹੀ ਜਾ ਰਹੇ ਹਨ। ਇਨ੍ਹਾਂ ਲੋਕਾਂ ਦੀ ਵਜ੍ਹਾ ਕਾਰਨ ਤਾਂ ਔਰਤਾਂ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ। ਪਤਾ ਨਹੀਂ ਕਦੋਂ ਇਨ੍ਹਾਂ ਲੋਕਾਂ ਨੇ ਔਰਤਾਂ ਤੋਂ ਮੋਬਾਈਲ ਜਾਂ ਗਹਿਣੇ ਝਪਟ ਕੇ ਦੌੜ ਜਾਣਾ ਹੈ। ਅਜਿਹੇ ਵਿਅਕਤੀ ਮੂੰਹ ਲਪੇਟ ਕੇ 2 ਪਹੀਆ ਵਾਹਨ ਤੇ ਆਉਂਦੇ ਹਨ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਰ ਫੂ ਚੱਕਰ ਹੋ ਜਾਂਦੇ ਹਨ। ਮੂੰਹ ਲਪੇਟੇ ਹੋਣ ਕਾਰਨ ਇਨ੍ਹਾਂ ਦੀ ਪਛਾਣ ਨਹੀਂ ਹੁੰਦੀ ਅਤੇ ਨਾ ਹੀ ਸੀ.ਸੀ.ਟੀ.ਵੀ ਵਿੱਚ ਇਨ੍ਹਾਂ ਦਾ ਪਤਾ ਚੱਲਦਾ ਹੈ।

ਜਿਸ ਕਰਕੇ ਇਹ ਲੋਕ ਵਾਰ ਵਾਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ ਅਤੇ ਫੜੇ ਵੀ ਨਹੀਂ ਜਾਂਦੇ। ਹਰ ਰੋਜ਼ ਸੋਸ਼ਲ ਮੀਡੀਆ ਤੇ ਅਸੀਂ ਕਿੰਨੀਆਂ ਹੀ ਅਜਿਹੀਆਂ ਘਟਨਾਵਾਂ ਬਾਰੇ ਸੁਣਦੇ ਰਹਿੰਦੇ ਹਾਂ। ਜੇਕਰ ਕੋਈ ਅਜਿਹਾ ਵਿਅਕਤੀ ਫੜਿਆ ਵੀ ਜਾਂਦਾ ਹੈ ਤਾਂ ਮੀਡੀਆ ਸਾਹਮਣੇ ਪੇਸ਼ ਕਰਨ ਸਮੇਂ ਇਨ੍ਹਾਂ ਦਾ ਮੂੰਹ ਢਕਿਆ ਹੁੰਦਾ ਹੈ। ਜਿਸ ਕਰਕੇ ਆਮ ਜਨਤਾ ਇਨ੍ਹਾਂ ਨੂੰ ਪਛਾਣ ਨਹੀਂ ਸਕਦੀ। ਗੁਰਾਇਆ ਦੀ ਨਿਊ ਮਾਰਕੀਟ ਵਿਚ ਟੈਲੀਫੋਨ ਐਕਸਚੇਂਜ ਦੇ ਮਗਰਲੇ ਪਾਸੇ

ਇਕ ਔਰਤ ਤੋਂ ਸੋਨੇ ਦੀ ਚੇਨੀ ਝ ਪ ਟ ਲਈ ਗਈ ਹੈ। ਇਹ ਔਰਤ ਦੁਕਾਨ ਤੋਂ ਆਪਣੇ ਘਰ ਨੂੰ ਆ ਰਹੀ ਸੀ। ਜਦੋਂ ਉਹ ਆਪਣੇ ਘਰ ਦੇ ਨੇੜੇ ਪਹੁੰਚ ਗਈ ਤਾਂ ਪਲਸਰ ਮੋਟਰਸਾਈਕਲ ਤੇ ਸਵਾਰ ਇਕ ਨੌਜਵਾਨ ਆਇਆ। ਉਸ ਨੇ ਹੈਲਮਟ ਨਾਲ ਆਪਣਾ ਚਿਹਰਾ ਪੂਰੀ ਤਰ੍ਹਾਂ ਢਕਿਆ ਹੋਇਆ ਸੀ। ਇਸ ਔਰਤ ਨੂੰ ਦੇਖ ਕੇ ਇਹ ਮੋਟਰਸਾਈਕਲ ਸਵਾਰ ਆਪਣੇ ਇਕ ਸਾਥੀ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਲਿਆਇਆ। ਜਿਸ ਦੇ ਸਿਰ ਤੇ ਪੀਲੇ ਰੰਗ ਦਾ ਪਰਨਾ ਬੰਨ੍ਹਿਆ ਸੀ ਅਤੇ ਚਿਹਰਾ ਢਕਿਆ ਹੋਇਆ ਸੀ।

ਇਸ ਵਿਅਕਤੀ ਨੇ ਔਰਤ ਦੇ ਗਲ਼ ਵਿੱਚ ਪਾਈ ਹੋਈ ਇਕ ਤੋਲੇ ਦੀ ਸੋਨੇ ਦੀ ਚੇਨੀ ਝ ਪ ਟ ਲਈ। ਔਰਤ ਨੇ ਵੀ ਆਪਣਾ ਬਚਾਅ ਕਰਨ ਲਈ ਚੇਨੀ ਨੂੰ ਹੱਥ ਪਾਇਆ ਤਾਂ ਲਾਕਟ ਅਤੇ ਕੁੰਡੀ ਔਰਤ ਦੇ ਹੱਥ ਵਿੱਚ ਰਹਿ ਗਏ ਅਤੇ ਚੇਨੀ ਲੈ ਕੇ ਮੋਟਰਸਾਈਕਲ ਸਵਾਰ ਦੌੜ ਗਏ। ਭਾਵੇਂ ਇਹ ਵਿਅਕਤੀ ਸੀ.ਸੀ.ਟੀ.ਵੀ ਵਿੱਚ ਨਜ਼ਰ ਆ ਰਹੇ ਹਨ ਪਰ ਮੂੰਹ ਢਕੇ ਹੋਣ ਕਾਰਨ ਇਨ੍ਹਾਂ ਦੀ ਪਛਾਣ ਨਹੀਂ ਹੋ ਰਹੀ। ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਔਰਤਾਂ ਜ਼ਰੂਰੀ ਕੰਮ ਦੇ ਸਿਲਸਿਲੇ ਵਿੱਚ ਵੀ ਘਰ ਤੋਂ ਬਾਹਰ ਨਿਕਲਣ ਵਿੱਚ ਝਿ ਜ ਕ ਮਹਿਸੂਸ ਕਰਦੀਆਂ ਹਨ।

Leave a Reply

Your email address will not be published.